Thursday, July 16Malwa News
Shadow

ਦਸਤਾਰ’ ਨੂੰ ਸੈਂਸਰ ਬੋਰਡ ਵੱਲੋਂ ਮਿਲੀ ਹਰੀ ਝੰਡੀ, ਕੱਲ੍ਹ ਹੋਵੇਗੀ ਰਿਲੀਜ਼

Dastaar CBFC Certificate: ਤਰਸੇਮ ਜੱਸੜ ਦੀ ਪੰਜਾਬੀ ਫਿਲਮ ‘ਦਸਤਾਰ’ ਦੀ ਰਿਲੀਜ਼ ਤੋਂ ਪਹਿਲਾਂ ਦਰਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਫਿਲਮ ਨੂੰ ਅਧਿਕਾਰਤ ਤੌਰ ‘ਤੇ ਸੈਂਸਰ ਬੋਰਡ (CBFC) ਵੱਲੋਂ ਸਰਟੀਫਿਕੇਟ ਮਿਲ ਗਿਆ ਹੈ। ਇਸ ਦੀ ਜਾਣਕਾਰੀ ਵਾਈਟ ਹਿੱਲ ਸਟੂਡੀਓਜ਼ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਅਧਿਕਾਰਤ ਪੋਸਟ ਸਾਂਝੀ ਕਰਕੇ ਦਿੱਤੀ।

ਨਿਰਮਾਤਾਵਾਂ ਨੇ ਪੋਸਟ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਲਿਖਿਆ ਕਿ ਫਿਲਮ ਨੂੰ ਮਿਲੇ ਪਿਆਰ, ਸਹਿਯੋਗ ਅਤੇ ਅਸੀਸਾਂ ਲਈ ਉਹ ਦਿਲੋਂ ਧੰਨਵਾਦੀ ਹਨ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ‘ਦਸਤਾਰ’ ਨੂੰ ਸੈਂਸਰ ਸਰਟੀਫਿਕੇਟ ਮਿਲ ਚੁੱਕਾ ਹੈ ਅਤੇ ਫਿਲਮ 17 ਜੁਲਾਈ ਨੂੰ ਭਾਰਤ ਸਮੇਤ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

‘ਵਾਈਟ ਹਿੱਲ ਸਟੂਡੀਓਜ਼’ ਨੇ ਆਪਣੀ ਪੋਸਟ ਵਿੱਚ ਦਰਸ਼ਕਾਂ ਨੂੰ ਸਿਨੇਮਾਘਰਾਂ ਵਿੱਚ ਪਹੁੰਚ ਕੇ ਫਿਲਮ ਦੇਖਣ ਦੀ ਅਪੀਲ ਵੀ ਕੀਤੀ ਹੈ। ਇਸ ਐਲਾਨ ਤੋਂ ਬਾਅਦ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਹੋਰ ਵੱਧ ਗਿਆ ਹੈ ਅਤੇ ਸੋਸ਼ਲ ਮੀਡੀਆ ‘ਤੇ ਫੈਨਜ਼ ਵੱਲੋਂ ਟੀਮ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ‘ਦਸਤਾਰ’ ਪਿਛਲੇ ਕੁਝ ਸਮੇਂ ਤੋਂ ਆਪਣੇ ਵਿਸ਼ੇ ਅਤੇ ਪ੍ਰਚਾਰ ਕਾਰਨ ਚਰਚਾ ਵਿੱਚ ਰਹੀ ਹੈ। ਹੁਣ ਸੈਂਸਰ ਬੋਰਡ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਫਿਲਮ ਦੀ ਰਿਲੀਜ਼ ਦਾ ਰਾਹ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਫਿਲਮ ਦੀ ਕਹਾਣੀ, ਕਲਾਕਾਰਾਂ ਦੀ ਅਦਾਕਾਰੀ ਅਤੇ ਪੇਸ਼ਕਾਰੀ ਨੂੰ ਲੈ ਕੇ ਦਰਸ਼ਕਾਂ ਵਿੱਚ ਪਹਿਲਾਂ ਹੀ ਕਾਫ਼ੀ ਉਮੀਦਾਂ ਹਨ।

ਫਿਲਮ ਵਿੱਚ ਤਰਸੇਮ ਜੱਸੜ ਅਤੇ ਗੀਤ ਗੋਰਾਇਆ ਤੋਂ ਇਲਾਵਾ ਯੋਗਰਾਜ ਸਿੰਘ, ਸਰਬਜੀਤ ਚੀਮਾ, ਅਮਨ ਧਾਲੀਵਾਲ, ਨੀਟਾ ਮਹਿੰਦਰਾ, ਅਸ਼ੀਸ਼ ਦੁੱਗਲ, ਕਾਇਲ ਰੋਅ, ਜੇਸਨ ਲੈਂਬਰਟ, ਅਮਨ ਸੁਤਧਰ, ਜਪਤੇਜ ਸਿੰਘ, ਦੀਪਕ ਕੰਬੋਜ, ਮਨਜੋਤ ਸਿੰਘ, ਵਿਕਰਮਜੀਤ ਸਿੰਘ ਖਹਿਰਾ ਵਰਗੇ ਮੰਝੇ ਹੋਏ ਕਲਾਕਾਰ ਸ਼ਾਮਿਲ ਹਨ। ਹੁਣ ਦੇਖਣਾ ਇਹ ਹੋਵੇਗਾ ਕਿ 17 ਜੁਲਾਈ ਨੂੰ ਰਿਲੀਜ਼ ਹੋਣ ਤੋਂ ਬਾਅਦ ‘ਦਸਤਾਰ’ ਬਾਕਸ ਆਫਿਸ ‘ਤੇ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ।