
ਫਰੀਦਕੋਟ : ਪੰਜਾਬੀ ਮਾਂ ਬੋਲੀ ਬਚਾਓ ਚੇਤਨਾ ਮਾਰਚ ਸਬੰਧੀ ਪੰਜਾਬੀ ਮਾਂ ਬੋਲੀ ਬਚਾਂਚ ਮੰਚ ਪੰਜਾਬ ਅਤੇ ਟੀਮ ਰੂਹ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਕੁਲਵੰਤ ਰਾਏ ਉਰਫ ਵਿੱਕੀ ਸਿੰਘ ਮੋਹਾਲੀ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਮਹਾਰਾਜਾ ਰੈਸਟੋਰੈਂਟ ਫਰੀਦਕੋਟ ਵਿਖੇ ਹੋਈ। ਇਸ ਮੌਕੇ 19 ਮਈ ਨੂੰ ਕੀਤੇ ਜਾ ਰਹੇ ਚੇਤਨਾ ਮਾਰਚ ਸਬੰਧੀ ਅਹਿਮ ਫੈਸਲੇ ਲਏ ਗਏ। ਇਸ ਮੀਟਿੰਗ ਵਿਚ ਟੀਮ ਰੂਹ ਦੇ ਸਾਰੇ ਮੈਂਬਰਾਂ ਤੋਂ ਇਲਾਵਾ ਹੋਰ ਸਮਾਜ ਸੇਵੀ ਲੋਕਾਂ ਨੇ ਵੀ ਭਾਗ ਲਿਆ। ਵਿੱਕੀ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਅਹਿਮ ਕਦਮ ਚੁੱਕਣ ਦੀ ਗੱਲ ਕਹੀ ਅਤੇ ਇਸਦੇ ਨਾਲ ਹੀ ਮਾਂ ਬੋਲੀ ਨਾਲੋਂ ਟੁੱਟ ਰਹੀ ਅੱਜ ਦੀ ਪੀੜ੍ਹੀ ਨੂੰ ਜੋਡ੍ਹਨ ਲਈ ਇਹ ਚੇਤਨਾ ਮਾਰਚ 19 ਮਈ ਨੁੰ ਸਵੇਰੇ 8 ਵਜੇ ਕੱਢਿਆ ਜਾਵੇਗਾ। ਇਹ ਚੇਤਨਾ ਮਾਰਚ ਕੋਟਕਪੂਰਾ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਸੰਧਵਾਂ, ਫਰੀਦਕੋਟ, ਪਿੰਡ ਚਹਿਲ ਹੁੰਦਾ ਹੋਇਆ ਪਿੰਡ ਨੰਗਲ ਵਿਖੇ ਗੁਰਦੁਆਰਾ ਜੋੜਾ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਮੀਟਿੰਗ ਵਿਚ ਲਖਵਿੰਦਰ ਸਿੰਘ ਲੱਖੂ ਮਾਹਲਾ, ਨਾਹਰ ਸਿੰਘ ਮੰਗੇਲਾਵਾ, ਸੁੱਖਾ ਸਿੰਘ ਖਾਈ, ਜਰਨੈਲ ਹੁਸ਼ਿਆਰਪੁਰੀ, ਰੁਪਿੰਦਰਪਾਲ ਸਿੰਘ, ਸੁਰਜੀਤ ਲੇਖੀ, ਕਰਮਤੇਜ ਸਿੰਘ ਧੂੜਕੋਟ, ਰਾਜਿੰਦਰ ਸਿੰਘ ਸੋਨੂੰ ਕੋਟ ਸੁਖੀਆ, ਰਵੀ ਨਰੂਲਾ ਧੂੜਕੋਟ ਤੋਂ ਇਲਾਵਾ ਮੰਚ ਦੇ ਸਾਰੇ ਮੈਂਬਰ, ਸਮਾਜ ਸੇਵੀ ਸਖਸ਼ੀਅਤਾਂ ਨੇ ਹਾਜਰੀ ਲਵਾਈ। ਇਸ ਮੌਕੇ ਪੰਜਾਬੀ ਮਾਂ ਬੋਲੀ ਬਚਾਓ ਮੰਚ ਪੰਜਾਬ ਦੇ ਸਾਰੇ ਮੈਂਬਰਾਂ ਵਲੋਂ ਪੰਜਾਬੀ ਮਾਂ ਬੋਲੀ ਦੇ ਬਾਬਾ ਬੋਹੜ ਮਹਾਨ ਸ਼ਾਇਰ ਸੁਰਜੀਤ ਪਾਤਰ ਦੀ ਬੇਵਕਤੀ ਮੌਤ ਉੱਪਰ ਮੋਨ ਧਾਰ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

