Friday, June 5Malwa News
Shadow

ਮਗਨਰੇਗਾ ਕਰਮਚਾਰੀ ਯੂਨੀਅਨ ਬਲਾਕ ਜੈਤੋ ਵੱਲੋ ਮੰਗਾ ਨਾ ਮੰਨੇ ਜਾਣ ਤਕ ਕਲਮ ਛੋੜ ਹੜਤਾਲ ਅੱਜ ਤੀਜੇ ਦਿਨ ਵਿਚ ਸ਼ਾਮਿਲ

ਜੈਤੋ, 5 ਜੂਨ : ਪੈਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਪਿਛਲੇ ਲਗਭਗ 17 ਸਾਲਾਂ ਤੋਂ ਕੰਟਰੈਕਟ ਆਧਾਰਿਤ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਵੱਲੋਂ ਕੱਲਮ ਛੋੜ ਹੜਤਾਲ ਅੱਜ ਤੀਜੇ ਦਿਨ ਵਿੱਚ ਸ਼ਾਮਿਲ ਬਲਾਕ ਜੈਤੋਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਅਤੇ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਨਰੇਗਾ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਹੁਣ ਠੇਕੇਦਾਰੀ ਸਿਸਟਮ ਬਿਲਕੁਲ ਬੰਦ ਕਰਕੇ ਪੰਚਾਇਤ ਵਿਭਾਗ ਵਿੱਚ ਨਰੇਗਾ ਮੁਲਾਜ਼ਮਾ ਨੂੰ ਪੱਕੀਆਂ ਅਸਮੀਆ ਤੇ ਮਰਜ਼ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਨਰੇਗਾ ਬੰਦ ਕਰਕੇ ਵਿਕਸਤ ਭਾਰਤ ਜੀ ਰਾਮ ਜੀ ਬਿੱਲ ਪਾਸ ਕਰਨ ਵਿਰੁੱਧ ਪੰਜਾਬ ਸਰਕਾਰ ਵੱਲੋਂ ਬੁਲਾਏ ਵਿਸ਼ੇਸ ਇਜਲਾਸ ਦੋਰਨ ਮੁੱਖ ਮੰਤਰੀ ਨੇ ਨਰੇਗਾ ਮੁਲਾਜਮਾ ਨੂੰ ਪੱਕੇ ਕਰਨ ਦੀ ਥਾ ਨਰੇਗਾ ਮੁਲਾਜ਼ਮਾ ਦੇ ਵਿਰੁੱਧ ਹੀ ਬਿਆਨ ਦਿੱਤੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਲਈ ਬਣਾਈ ਪਾਲਿਸੀ ਵੀ ਨਰੇਗਾ ਮੁਲਾਜਮਾ ਦਾ ਕੁੱਛ ਸਵਾਰ ਨਹੀ ਸਕੀ। ਵਿਭਾਗ ਵੱਲੋਂ ਨਰੇਗਾ ਮੁਲਾਜ਼ਮਾ ਦਾ ਡਾਟਾ ਪੋਰਟਲ ਰਾਹੀਂ ਇਕੱਠਾ ਕਰਕੇ ਪ੍ਰਸੋਨਲ ਵਿੱਭਾਗ ਤੇ ਵਿੱਤ ਵਿਭਾਗ ਦਿਆਂ ਪ੍ਰਵਾਨਗੀਆਂ ਲੈਣ ਦੇ ਬਾਵਜੂਦ ਵੀ ਨਰੇਗਾ ਮੁਲਾਜਮਾ ਨੂੰ ਆਰਡਰ ਨਹੀ ਦਿੱਤੇ ਗਏ । ਦੁਜੇ ਪਾਸੇ ਪੰਚਾਇਤ ਸਕੱਤਰਾ ਅਤੇ ਵੀ.ਡੀ.ਓ.ਜ਼ ਦਾ ਕੈਂਡਰ ਇਕੱਠਾ ਕਰਕੇ ਨਵੀਂ ਅਸਾਮੀ ਪੰਚਾਇਤ ਵਿਕਾਸ ਸਕੱਤਰ ਨੂੰ ਪੰਜਾਬ ਸਰਕਾਰ ਨੇ ਕੇਬਨਿਟ ਵੱਲੋਂ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਇਸ ਲਈ ਪੰਚਾਇਤ ਸੰਮਤੀ ਦੀਆਂ ਪੰਚਾਇਤ ਸਕੱਤਰਾਂ ਅਤੇ ਵੀ.ਡੀ.ਓ.ਜ਼ ਦੀਆਂ ਸਾਰੀਆਂ ਅਸਾਮੀਆਂ ਖਾਲੀ ਹੋ ਚੁੱਕੀਆਂ ਹਨ। ਦਫਤਰੀ ਕਰਮਚਾਰੀਆਂ ਦੀਆਂ ਅਸਾਮੀਆਂ ਵੀ ਖਾਲੀ ਪਈਆ ਹਨ। ਇੱਕ ਪਾਸੇ ਮੁੱਖ ਮੰਤਰੀ 6300 ਹਜਾਰ ਨੌਕਰੀਆਂ ਦੇਣ ਅਤੇ ਕੱਚੇ ਮੁਲਾਜਮਾ ਨੂੰ ਪੱਕੇ ਕਰਨ ਦੀ ਦਾਅਵਾ ਕਰ ਰਹੇ ਹਨ ਦੂਜੇ ਪਾਸੇ 17 ਸਾਲਾ ਤੋਂ ਨੋਕਰੀ ਰਹੇ ਨਰੇਗਾ ਮੁਲਾਜਮਾ ਨੂੰ ਪੱਕੇ ਕਰਨਾ ਤਾਂ ਦੂਰ 6-6 ਮਹੀਨੇ ਦੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕੀ ਪੰਚਾਇਤ ਵਿਭਾਗ ਦੇ ਮੰਤਰੀ ਨੂੰ ਕੋਈ ਪਤਾ ਨਹੀ ਕੀ ਵਿਭਾਗ ਅੰਦਰ ਚੱਲ ਕੀ ਰਿਹਾ ਹੈ। ਵਿਭਾਗ ਦੇ ਵਿੱਤ ਕਮਿਸ਼ਨਰ ਅਜਿਤ ਬਾਲਾ ਜੀ ਜੋਸ਼ੀ ਨੇ ਮਾਰਚ 2025 ਦੇ ਦੋਰਾਨ ਵਾਅਦਾ ਕੀਤਾ ਸੀ ਕੀ 3 ਮਹੀਨੇ ਕੰਮ ਕਰਕੇ ਦਿਖਾ ਦਿਓ ਮੈ ਤੁਹਾਨੂੰ ਵਿਭਾਗ ਦੀਆਂ ਪੱਕੀਆਂ ਅਸਾਮੀਆ ਤੇ ਮਰਜ ਕਰਕੇ ਪੱਕਾਂ ਕਰਾਗਾਂ ਪਰ ਅੱਜ ਤੱਕ ਕਈ ਮੀਟਿੰਗਾ ਵਿਭਾਗ ਦੀ ਅਫਸਰਸਾਹੀ ਨਾਲ ਹੋਣ ਦੇ ਬਾਵਜੂਦ ਦੇ ਵੀ ਕੋਈ ਫਾਈਲ ਤੱਕ ਵੀ ਅੱਗੇ ਨਹੀ ਤੋਰੀ ਗਈ। ਉਹਨਾਂ ਕਿਹਾ ਕੀ ਪਿਛਲੇ 17 ਸਾਲਾਂ ਦੋਰਾਨ ਅਨੇਕਾ ਕੱਚ ਮੁਲਾਜਮਾ ਦੀ ਡਿਊਟੀ ਦੋਰਾਨ ਮੋਤ ਹੋ ਚੁੱਕੀ ਹੈ ਅੱਜ ਤੱਕ ਕਿਸੇ ਵਾਰਿਸ ਨੂੰ ਨਾ ਤਾਂ ਨੋਕਰੀ ਦਿੱਤੀ ਗਈ ਤੇ ਨਾ ਹੀ ਕੋਈ ਮੁਆਵਜਾ ਦਿੱਤਾ ਗਿਆ। ਬਹੁਤ ਸਾਰੇ ਮੁਲਾਜਮਾ ਦੇ ਡਿਊਟੀ ਦੋਰਾਨ ਹੋਏ ਹਾਦਸਿਆਂ ਕਾਰਨ ਅੰਗ ਨਕਾਰਾ ਹੋ ਚੁੱਕੇ ਹਨ ਪਰ ਅੱਜ ਕਿਸੇ ਮੁਲਾਜਮਾ ਨੂੰ ਨਾ ਤਾਂ ਇਲਾਜ ਲਈ ਕੋਈ ਪੇਸਾ ਮਿਲਿਆ ਨਾ ਹੀ ਛੁੱਟੀ ਦੋਰਾਨ ਤਨਖਾਹ ਦਿੱਤੀ ਹੈ ਅਤੇ ਅੱਜ ਤੱਕ ਮੈਡੀਕਲ ਦੀ ਕੋਈ ਸਹੂਲਤ ਨਹੀ ਦਿੱਤੀ ਗਈ। ਬਿਨਾ ਕਸੂਰ ਤੋਂ ਆਪਣੀ ਸਾਖ ਬਚਾਉਣ ਲੀਡਰਾਂ ਅਤੇ ਅਫਸਰਾਂ ਵੱਲੋਂ ਕਈ ਜਿਲ੍ਹਆਂ ਦੇ ਸਾਥਿਆਂ ਨੂੰ ਕੱਢਿਆ ਗਿਆ ਹੈ। ਉਹਨਾਂ ਲਈ ਨਾ ਤਾ ਕੋਈ ਤਫਤੀਸ ਹੋਈ ਨਾ ਹੀ ਕੋਈ ਸਾਥੀ ਬਹਾਲ ਕੀਤੇ ਗਏ, ਉਹਨਾਂ ਕਿਹਾ ਕਿ ਨਰੇਗਾ ਵਿੱਚ 2000 ਵਿੱਚੋਂ 170 ਕੁ ਦੇ ਲਗਭਗ ਆਊਟਸੋਰਸਿੰਗ ਮੁਲਾਜਮ ਵੀ ਵੱਡੀ ਧੱਕੇਸ਼ਾਹੀ ਦੀ ਸ਼ਿਕਾਰ ਹੋ ਰਹੇ ਇਹਨਾਂ ਸਾਥੀਆ ਨੂੰ ਵੀ ਸਿੱਧਾ ਕੰਟਰੈਕਟ ਤੇ ਲਿਆ ਜਾਵੇ। ਅੱਜ ਦੇ ਧਰਨੇ ਦੋਰਾਨ ਯੂਨੀਅਨ ਵੱਲੋਂ ਫ਼ੈਸਲਾ ਕੀਤਾ ਗਿਆ ਕੀ ਵਿੱਤ ਮੰਤਰੀ ਜਾ ਮੁੱਖ ਮੰਤਰੀ ਦਾ ਘਿਰਾਓ ਕਰਨ ਪਿਆ ਤਾਂ ਉਹ ਵੀ ਕਰਾਂਗੇ। ਨ ਜੇਕਰ ਲੋੜ ਪਈ ਤਾਂ ਪਿੰਡਾ ਵਿੱਚ ਕੰਮ ਕਰਦੇ 30 ਲੱਖ ਮਜਦੂਰਾਂ ਨੂੰ ਨਾਲ ਲੇ ਕੇ ਪਿੰਡਾ ਵਿੱਚ ਵੀ ਲੀਡਰਾਂ ਦੇ ਘਿਰਾਓ ਕੀਤੇ ਜਾਣਗੇ। ਅੱਜ ਦੇ ਧਰਨੇ ਦੋਰਾਨ ਇਸ ਸਮੇ ਬਲਾਕ ਪ੍ਰਧਾਨ ਹਰਬੰਸ ਸਿੰਘ ਗ੍ਰਾਮ ਰੋਜਗਾਰ ਸੇਵਕ, ਜਰਨੈਲ ਸਿੰਘ ਵਾਇਸ ਪ੍ਰਧਾਨ, ਜਸਪ੍ਰੀਤ ਸਿੰਘ ਮੀਤ ਪ੍ਰਧਾਨ, ਕਰਨਦੀਪ ਸਿੰਘ ਅਕਾਉਟੈਂਟ, ਜਗਜੀਤ ਸਿੰਘ, ਹਰਮੀਤ ਸਿੰਘ,ਅਮਰਦੀਪ ਸਿੰਘ ਤਕਨੀਕੀ ਸਹਾਇਕ, ਹੈਪੀ, ਰੇਖਾ ਕੁਮਾਰੀ,ਨਿਰਮਲ ਕੌਰ ਕੰਪਿਊਟਰ ਅਸਿਸਟੈਂਟ, ਮਮਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਜਸਪਾਲ ਸਿੰਘ, ਰਵਿੰਦਰ ਕੁਮਾਰ ਸ਼ਰਮਾ , ਬਲਕਰਨ ਸਿੰਘ, ਗੰਗਾ ਸਿੰਘ ਗ੍ਰਾਮ ਰੋਜਗਾਰ ਸੇਵਕ ਸਮੂਹ ਨਰੇਗਾ ਸਟਾਫ਼ ਹਾਜਰ ਸਨ।