Sunday, November 9Malwa News
Shadow

ਸਿਵਲ ਹਸਪਤਾਲ ਕੋਟਕਪੂਰਾ ਵਿਖੇ ਟੀ ਬੀ ਦੇ ਮਰੀਜ਼ਾਂ ਨੂੰ ਫ਼ਲਦਾਰ ਪੌਦੇ ਵੰਡੇ

ਕੋਟਕਪੂਰਾ, 31 ਜੁਲਾਈ (    ) ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੇ  ਦਿਸ਼ਾ ਨਿਰਦੇਸ਼ਾਂ ਅਨੁਸਾਰ ਟੀ.ਬੀ ਦੇ ਮਰੀਜਾਂ ਲਈ ਸ਼ੁਰੂ ਕੀਤੀ ਪੌਦਾ ਲਗਾਓ ਮੁਹਿੰਮ ਤਹਿਤ ਅੱਜ ਸਿਵਲ ਸਰਜਨ ਫਰੀਦਕੋਟ ਡਾ. ਮਨਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਡਾ. ਹਰਿੰਦਰ ਗਾਂਧੀ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਕੋਟਕਪੂਰਾ ਵੱਲੋਂ ਹਸਪਤਾਲ ਵਿੱਚ ਇਲਾਜ ਅਧੀਨ ਟੀ ਬੀ ਦੇ ਮਰੀਜਾਂ ਨੂੰ ਫਲਦਾਰ ਬੂਟੇ ਦਿੱਤੇ ਗਏ ਅਤੇ ਉਹਨਾਂ ਦੀ ਸੰਭਾਲ ਲਈ ਕਿਹਾ ਗਿਆ।

ਇਸ ਮੌਕੇ ਤੇ ਡਾ ਰਾਜ ਬਹਾਦਰ ਸਿੰਘ, ਡਾ ਵਿਸ਼ਾਲ, ਜਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ, ਰਮਨਜੀਤ ਸਿੰਘ ਐੱਸ ਟੀ ਐੱਸ, ਸੰਜੂ ਬਾਲਾ, ਹਰਪ੍ਰੀਤ ਸਿੰਘ, ਐਲ ਐਚ ਵੀ ਪਰਮਜੀਤ ਕੌਰ, ਏ ਐਨ ਐਮ ਮੋਨਿਕਾ, ਨਰਿੰਦਰ ਕੌਰ, ਸਿਮਰਜੀਤ ਕੌਰ, ਹਰਪ੍ਰੀਤ ਕੌਰ ਅਤੇ ਕਮਲੇਸ਼ ਰਾਣੀ ਆਦਿ ਹਾਜਰ ਸਨ।