Wednesday, May 20Malwa News
Shadow

ਸਰਕਾਰ ਦਾ ਉਦੇਸ਼ ਪਿੰਡ ਅਤੇ ਸ਼ਹਿਰ ਦੋਵਾਂ ਵਿੱਚ ਬਿਹਤਰ ਕਨੈਕਟੀਵਿਟੀ ਮਿਲੇ – ਕੈਬਨਿਟ ਮੰਤਰੀ ਰਣਬੀਰ ਗੰਗਵਾ

ਚੰਡੀਗੜ੍ਹ, 20 ਮਈ – ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ਼੍ਰੀ ਰਣਬੀਰ ਸਿੰਘ ਗੰਗਵਾ ਨੇ ਕਿਹਾ ਕਿ ਹਿਸਾਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਰਾਣਾ ਦੇ ਪਿੰਡ ਵਾਸੀਆਂ ਨੂੰ ਰਸਤਾ ਦੇਣਾ ਮੁੱਖ ਮੰਤਰੀ ਦੀ ਵਚਨਬੱਧਤਾ ਹੈ ਅਤੇ ਹਰ ਹਾਲ ਵਿੱਚ ਉਸ ਨੂੰ ਪੂਰਾ ਕੀਤਾ ਜਾਵੇਗਾ।

ਮੰਤਰੀ ਸ਼੍ਰੀ ਰਣਬੀਰ ਗੰਗਵਾ ਨੇ ਤਲਵੰਡੀ ਰਾਣਾ ਤੋਂ ਹਿਸਾਰ ਲਈ ਵਿਕਲਪਿਕ ਸੜਕ ਉਪਲਬਧ ਕਰਵਾਉਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਕੱਤਰੇਤ ਸਥਿਤ ਦਫ਼ਤਰ ਵਿੱਚ ਅਧਿਕਾਰੀਆਂ ਦੀ ਉੱਚ-ਪੱਧਰੀ ਮੀਟਿੰਗ ਦੀ ਅਗਵਾਈ ਕੀਤੀ।

ਮੀਟਿੰਗ ਦੌਰਾਨ ਹਰਿਆਣਾ ਸਿਵਲ ਐਵੀਏਸ਼ਨ ਵਿਭਾਗ, ਵਣ ਵਿਭਾਗ, ਸਿੰਚਾਈ ਅਤੇ ਜਲ ਸਰੋਤ ਵਿਭਾਗ, ਪੀ.ਡਬਲਯੂ.ਡੀ. (ਬੀ ਐਂਡ ਆਰ) ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਆਪਣੇ-ਆਪਣੇ ਸੁਝਾਅ ਰੱਖੇ। ਇਸ ਦੇ ਨਾਲ ਹੀ ਤਲਵੰਡੀ ਰਾਣਾ ਰੋਡ ਬਚਾਓ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਅਤੇ ਪਿੰਡ ਵਾਸੀਆਂ ਵੱਲੋਂ ਵੀ ਸੜਕ ਨਿਰਮਾਣ ਨੂੰ ਲੈ ਕੇ ਆਪਣੀਆਂ ਮੰਗਾਂ ਅਤੇ ਸੁਝਾਅ ਪੇਸ਼ ਕੀਤੇ ਗਏ। ਅਧਿਕਾਰੀਆਂ ਅਤੇ ਪਿੰਡ ਵਾਸੀਆਂ ਨੇ ਮੰਤਰੀ ਸ਼੍ਰੀ ਗੰਗਵਾ ਦੀ ਮੌਜੂਦਗੀ ਵਿੱਚ ਨਕਸ਼ੇ ਦਾ ਵਿਸ਼ਲੇਸ਼ਣ ਵੀ ਕੀਤਾ, ਅਤੇ ਵਿਕਲਪਾਂ ‘ਤੇ ਚਰਚਾ ਕੀਤੀ, ਜਿਸ ਨਾਲ ਸਮੱਸਿਆ ਦਾ ਹੱਲ ਹੋ ਸਕੇ।

ਮੀਟਿੰਗ ਵਿੱਚ ਸੜਕ ਨਿਰਮਾਣ ਲਈ ਸਾਰੇ ਸੰਭਾਵਿਤ ਰਸਤਿਆਂ, ਸਥਾਨਾਂ ਅਤੇ ਤਕਨੀਕੀ ਵਿਕਲਪਾਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਤਾਂ ਜੋ ਪਿੰਡ ਵਾਸੀਆਂ ਨੂੰ ਜਲਦੀ ਤੋਂ ਜਲਦੀ ਬਿਹਤਰ ਸੜਕ ਸਹੂਲਤ ਉਪਲਬਧ ਕਰਵਾਈ ਜਾ ਸਕੇ। ਇਸ ਦੌਰਾਨ ਅਧਿਕਾਰੀਆਂ ਨੇ ਧਾਂਸੂ ਰੋਡ ਸਥਿਤ ਬੋਤਲਿੰਗ ਪਲਾਂਟ ਦੇ ਕੋਲੋਂ ਕੀ ਵਿਕਲਪ ਹੋ ਸਕਦੇ ਹਨ, ਉਨ੍ਹਾਂ ਪਹਿਲੂਆਂ ਨੂੰ ਵੀ ਸਾਂਝਾ ਕੀਤਾ। ਇਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਸੁਝਾਏ ਗਏ ਵਿਕਲਪ ਟੂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਣ ‘ਤੇ ਸਹਿਮਤੀ ਬਣੀ। ਇਸ ਦੇ ਨਾਲ ਹੀ ਏਅਰਪੋਰਟ ਦੇ ਦਾਇਰੇ ਵਿੱਚ ਆਉਣ ਵਾਲੀ 20 ਮੀਟਰ ਜਗ੍ਹਾ ਨੂੰ ਲੈ ਕੇ ਐਵੀਏਸ਼ਨ ਵਿਭਾਗ ਨਾਲ ਪੱਤਰ-ਵਿਹਾਰ ਵੀ ਕੀਤਾ ਜਾਵੇਗਾ। ਵਿਕਲਪ ਟੂ ਦੇ ਤਹਿਤ ਬਣਾਏ ਜਾਣ ਵਾਲੇ ਰਸਤੇ ‘ਤੇ ਵਣ ਵਿਭਾਗ, ਜੀ.ਐੱਲ.ਐੱਫ. ਅਤੇ ਨਿੱਜੀ ਜ਼ਮੀਨ ਆਉਂਦੀ ਹੈ।

ਕੈਬਨਿਟ ਮੰਤਰੀ ਸ਼੍ਰੀ ਰਣਬੀਰ ਸਿੰਘ ਗੰਗਵਾ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪਿੰਡ ਤਲਵੰਡੀ ਰਾਣਾ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਸੜਕ ਸਬੰਧੀ ਸਮੱਸਿਆ ਦਾ ਪੱਕਾ ਹੱਲ ਪ੍ਰਾਥਮਿਕਤਾ ਆਧਾਰ ‘ਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸੂਬਾ ਸਰਕਾਰ ਦਾ ਉਦੇਸ਼ ਪਿੰਡ ਅਤੇ ਸ਼ਹਿਰ ਦੋਵਾਂ ਵਿੱਚ ਬਿਹਤਰ ਕਨੈਕਟੀਵਿਟੀ ਅਤੇ ਆਧੁਨਿਕ ਸਹੂਲਤਾਂ ਉਪਲਬਧ ਕਰਵਾਉਣਾ ਹੈ।

ਸ਼੍ਰੀ ਗੰਗਵਾ ਨੇ ਕਿਹਾ ਕਿ ਸੜਕ ਨਿਰਮਾਣ ਨਾਲ ਪਿੰਡ ਤਲਵੰਡੀ ਰਾਣਾ ਅਤੇ ਆਸ-ਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਸਹੂਲਤ ਮਿਲੇਗੀ ਅਤੇ ਖੇਤਰ ਦੇ ਵਿਕਾਸ ਨੂੰ ਨਵੀਂ ਗਤੀ ਪ੍ਰਾਪਤ ਹੋਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਤਾਂ ਜੋ ਪ੍ਰੋਜੈਕਟ ਵਿੱਚ ਆਉਣ ਵਾਲੀਆਂ ਤਕਨੀਕੀ ਅਤੇ ਪ੍ਰਸ਼ਾਸਨਿਕ ਰੁਕਾਵਟਾਂ ਦਾ ਸਮਾਂ ਰਹਿੰਦੇ ਹੱਲ ਕੀਤਾ ਜਾ ਸਕੇ।

ਮੀਟਿੰਗ ਵਿੱਚ ਪੀ.ਡਬਲਯੂ.ਡੀ. (ਬੀ ਐਂਡ ਆਰ) ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਏ.ਕੇ. ਸਿੰਘ, ਸਾਬਕਾ ਆਈ.ਜੀ. ਸ਼੍ਰੀ ਦਲਬੀਰ ਭਾਰਤੀ, ਸਾਬਕਾ ਚੇਅਰਮੈਨ ਸ਼੍ਰੀ ਸਤਬੀਰ ਵਰਮਾ, ਸ਼੍ਰੀ ਰਣਧੀਰ ਸਿੰਘ ਧੀਰੂ, ਸ਼੍ਰੀ ਓਮਪ੍ਰਕਾਸ਼ ਕੋਹਲੀ ਸਮੇਤ ਅਧਿਕਾਰੀ ਅਤੇ ਪਿੰਡ ਵਾਸੀ ਮੌਜੂਦ ਸਨ।