Sunday, November 9Malwa News
Shadow

ਸਪੀਕਰ ਸੰਧਵਾਂ ਨੇ ਸਾਵਨ ਝੂਲਾ ਉਤਸਵ ਸਮਾਰੋਹ ਵਿੱਚ ਕੀਤੀ ਸ਼ਿਰਕਤ

ਫਰੀਦਕੋਟ 29 ਜੁਲਾਈ,

ਬੀਤੀ ਸ਼ਾਮ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਭਗਵਾਨ ਸ੍ਰੀ ਪਰਸ਼ੂਰਾਮ ਮੰਦਿਰ ਅਤੇ ਸ੍ਰੀ ਵਿਅੰਕਟੇਸ਼ਵਰ ਧਾਮ ਵਾਟਰ ਵਰਕਸ ਰੋਡ ਫਰੀਦਕੋਟ ਸਾਵਨ ਝੂਲਾ ਉਤਸਵ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਝੂਲਾ ਝੁਲਾਇਆ।

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਸੰਧਵਾਂ ਨੇ ਕਿ ਉਹ ਹਰੇਕ ਧਰਮ ਦਾ ਸਨਮਾਨ ਕਰਦੇ ਹਨ। ਇਸ ਮੌਕੇ ਉਨ੍ਹਾਂ ਧਾਮ ਵੱਲੋਂ ਕੀਤੇ ਜਾਂਦੇ ਸਮਾਜਿਕ ਕੰਮਾਂ ਦੀ ਵੀ ਸਰਾਹਰਨਾ ਕੀਤੀ।

ਇਸ ਮੌਕੇ ਧਾਮ ਵੱਲੋਂ ਕੁੜੀਆਂ ਨੂੰ ਮੁਫਤ ਸਿਲਾਈ ਸਿਖਾਉਣ ਦੇ ਕੰਮ ਦੀ ਪ੍ਰਸੰਸਾ ਕੀਤੀ। ਇਸ ਮੌਕੇ ਉਨ੍ਹਾਂ ਸਿਲਾਈ ਦਾ ਕੰਮ ਸਿਖ ਚੁੱਕੀਆਂ ਲੜਕੀਆਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਅਤੇ ਧਾਮ ਵੱਲੋਂ ਦਿੱਤੀਆਂ ਗਈਆਂ ਸਿਲਾਈ ਮਸ਼ੀਨਾਂ ਦੀ ਵੰਡ ਵੀ ਕੀਤੀ। ਇਸ ਮੌਕੇ ਉਨ੍ਹਾਂ 31 ਹਜ਼ਾਰ ਰੁਪਏ ਮੰਦਰ ਨੂੰ ਭੇਂਟ ਕੀਤੇ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਅਤੇ ਮੰਦਿਰ ਦੇ ਸੰਚਾਲਕ ਹਾਜ਼ਰ ਸਨ।