Saturday, November 8Malwa News
Shadow

ਵਿਧਾਇਕ ਵੱਲੋਂ  ਪਿੰਡ ਰੂਹੜਿਆਂ ਵਾਲੀ ਵਿਖੇ ਵਿਕਾਸ ਕਾਰਜਾਂ ਦਾ ਨੀਹ ਪੱਥਰ ਰੱਖਿਆ

ਫਾਜ਼ਿਲਕਾ/ਅਬੋਹਰ 28 ਜੁਲਾਈ
          ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਰੂਹੜਿਆਂ ਵਾਲੀ ਵਿਖੇ ਇੰਟਰਲੋਕ ਵਾਲੀ ਗਲੀ ਬਣਾਉਣ ਦੇ ਕਾਰਜ ਦਾ ਨੀਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਪਿੰਡ ਦੇ ਲੋਕਾਂ ਨਾਲ ਜਨ ਸੁਣਵਾਈ ਕੀਤੀ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਜ਼ਿਆਦਾਤਰ ਮੁਸਕਲਾਂ ਦਾ ਮੌਕੇ ਤੇ ਹੱਲ ਕੀਤੀਆਂ।  ਉਨ੍ਹਾਂ ਪਿੰਡ ਵਾਸੀਆਂ ਨੂੰ  ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ।

          ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਨੂੰ ਸ਼ਹਿਰੀ ਦਿੱਖ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਤਹਿਤ ਹੀ ਪਿੰਡਾਂ ਵਿੱਚ ਪੱਕੀਆਂ ਸੜਕਾਂ  ਤੇ  ਪੱਕੀਆਂ ਇੰਟਰਲੋਕਿੰਗ ਟਾਈਲਾਂ ਵਾਲੀਆਂ ਗਲੀਆਂ ਬਣਵਾਈਆਂ ਜਾ ਰਹੀਆਂ ਹਨ, ਇਸੇ ਤਹਿਤ ਹੀ ਅੱਜ ਪਿੰਡ ਰੂਹੜਿਆਂ ਵਾਲੀ ਵਿਖੇ ਇੰਟਰਲੋਕਿੰਗ ਟਾਈਲਾਂ ਨਾਲ ਬਣਨ ਵਾਲੀ ਗਲੀ ਦਾ ਨੀਹ ਪੱਥਰ ਰੱਖਿਆ ਗਿਆ ਹੈ। ਉਨਾ ਪਿੰਡ ਦੇ ਸਰਪੰਚ, ਮੈਂਬਰ ਤੇ ਆਗੂਆਂ ਨੂੰ ਕਿਹਾ ਕਿ ਪਿੰਡ ਵਿੱਚ ਸਾਰੇ ਵਿਕਾਸ ਕਾਰਜ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੀਤੇ ਜਾਣ ਤੇ ਜੇਕਰ ਪਿੰਡ ਵਿੱਚ ਕੋਈ ਵੀ ਵਿਕਾਸ ਕਾਰਜ ਹੋਣ ਵਾਲਾ ਹੈ ਤਾਂ ਉਨਾਂ ਦੇ ਧਿਆਉਣ ਵਿੱਚ ਲਿਆਉਣ ਤਾਂ ਜੋ ਉਸਨੂੰ ਵੀ ਜਲਦ ਤੋਂ ਜਲਦ ਆਰੰਭਿਆ ਜਾਵੇ।  ਇਸ ਮੌਕੇ ਪਿੰਡ ਦੇ ਸਰਪੰਚ ਬੰਟੀ ਭਾਟੀ ਅਤੇ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਮੌਜੂਦ ਸੀ।