Tuesday, April 28Malwa News
Shadow

ਅੰਬਾਲਾ ਕੈਂਟ ਦੇ ਰੰਗਿਆ ਮੰਡੀ ਤੋਂ ਜੀਟੀ ਰੋਡ ਤੱਕ ਨਵੀਂ ਸੜਕ ਬਨਾਉਣ ਲਈ ਰੇਲਵੇ ਤੋਂ ਭੁਮੀ ਲੀਜ਼ ‘ਤੇ ਲੈਣ ਦੀ ਸੂਬਾ ਸਰਕਾਰ ਤੋਂ ਮਿਲੀ ਮੰਜੂਰੀ – ਊਰਜਾ ਮੰਤਰੀ ਅਨਿਲ ਵਿਜ

ਚੰਡੀਗੜ੍ਹ, 28 ਅਪ੍ਰੈਲ – ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਦੇ ਰੰਗਿਆ ਮੰਡੀ ਤੋਂ ਜੀਟੀ ਰੋਡ ਤੱਕ ਪ੍ਰਸਤਾਵਿਤ ਨਵੀਂ ਸੜਕ ਬਨਾਉਣ ਤਹਿਤ ਰੇਲਵੇ ਤੋਂ ਭੁਮੀ ਲੀਜ਼ ‘ਤੇ ਲੈਣ ਦੀ ਮੰਜੂਰੀ ਸੂਬਾ ਸਰਕਾਰ ਵੱਲੋਂ ਪ੍ਰਦਾਨ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਇੱਥੇ ਸੜਕ ਬਨਾਉਣ ਦੀ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ। ਇਸੀ ਤਰ੍ਹਾ, ਅੰਬਾਲਾ ਕੈਂਟ ਦੇ ਸ਼ਾਹਪੁਰ ਵਿੱਚ ਡਰਾਈਵਿੰਗ ਟ੍ਰੇਨਿੰਗ ਅਤੇ ਰਿਸਰਚ ਸੰਸਥਾਨ (ਆਈਡੀਟੀਆਰ) ਅਤੇ ਆਟੋਮੇਟਿਡ ਵੀਕਲ ਟੇਸਟਿੰਗ ਸਟੇਸ਼ਨ (ਏਟੀਐਸ) ਸਥਾਪਿਤ ਕਰਨ ਲਈ ਜਮੀਨ ਨਗਰ ਪਰਿਸ਼ਦ ਤੋਂ ਟ੍ਰਾਂਸਪੋਰਟ ਵਿਭਾਗ ਨੂੰ ਟ੍ਰਾਂਸਫਰ ਕਰਨ ਦੀ ਮੰਜੂਰੀ ਵੀ ਸੂਬਾ ਸਰਕਾਰ ਤੋਂ ਮਿਲ ਚੁੱਕੀ ਹੈ।

          ਸ੍ਰੀ ਵਿਜ ਨੇ ਕਿਹਾ ਕਿ ਦੋਨੋਂ ਕੰਮਾਂ ਲਈ ਮੰਜੂਰੀ ਮਿਲਣ ਨਾਲ ਹੁਣ ਸੜਕ ਨਿਰਮਾਣ ਅਤੇ ਡਰਾਈਵਿੰਗ ਟ੍ਰੇਨਿੰਗ ਅਤੇ ਰਿਸਰਚ ਸੰਸਥਾਨ (ਆਈਡੀਟੀਆਰ) ਅਤੇ ਆਟੋਮੇਟੇਡ ਵੀਕਲ ਟੇਸਟਿੰਗ ਸਟੇਸ਼ਨ (ਏਟੀਐਸ) ਦੀ ਸਥਾਪਨਾ ਜਲਦੀ ਕਰਾਉਣ ‘ਤੇ ਕੰਮ ਕੀਤਾ ਜਾਵੇਗਾ।

ਊਰਜਾ ਮੰਤਰੀ ਅਨਿਲ ਵਿਜ ਦੇ ਯਤਨਾਂ ਨਾਲ ਬਣ ਰਹੀ ਨਵੀਂ ਰੋਡ

          ਊਰਜਾ ਮੰਤਰੀ ਅਨਿਲ ਵਿਜ ਦੇ ਯਤਨਾਂ ਨਾਲ ਅੰਬਾਲਾ ਕੈਂਟ ਦੇ ਰੰਗਿਆ ਮੰਡੀ ਤੋਂ ਜੀਟੀ ਰੋਡ ਤੱਕ ਨਵੀਂ ਰੋਡ ਨੂੰ ਬਣਾਇਆ ਜਾ ਰਿਹਾ ਹੈ। ਨਵੀਂ ਰੋਡ ਦੇ ਬਨਣ ਨਾਲ ਕੈਂਟ ਦੇ ਮੁੱਖ ਸਦਰ ਬਾਜਾਰ ਤੇ ਮਹੇਸ਼ਨਗਰ ਖੇਤਰ ਤੋਂ ਜੀਟੀ ਰੋਡ ਨੂੰ ਨਵੀਂ ਕਨੈਕਟੀਵਿਟੀ ਮਿਲੇਗੀ ਜਿਸ ਦਾ ਵਾਹਨ ਚਾਲਕਾਂ ਨੂੰ ਲਾਭ ਮਿਲੇਗਾ। ਤਿਆਰ ਯੋਜਨਾ ਅਨੁਸਾਰ ਨਵੀਂ ਰੋਡ ਰੰਗਿਆ ਮੰਡੀ ਓਵਰਬ੍ਰਿਜ ਤੋਂ ਜੀਟੀ ਰੋਡ ਤੱਕ ਲਗਭਗ ਸਾਢੇ 500 ਮੀਟਰ ਲੰਬੀ ਹੋਵੇਗੀ ਜਦੋਂ ਕਿ ਇਹ 10 ਮੀਟਰ ਚੌੜੀ ਹੋਵੇਗੀ। ਰੋਡ ਡੇਡੀਕੇਟਿਡ ਰੇਲਵੇ ਫ੍ਰੇਟ ਕੋਰੀਡੋਰ ਦੇ ਨਾਲ-ਨਾਲ ਜੀਟੀ ਰੋਡ ਤੱਕ ਬਣਾਈ ਜਾਵੇਗੀ। ਇਹ ਰੋਡ ਆਉਣ ਵਾਲੇ ਸਮੇਂ ਵਿੱਚ ਲੋਕਾਂ ਲਈ ਇੱਕ ਵੱਡੀ ਸਹੂਲਤ ਸਾਬਤ ਹੋਵੇਗੀ। ਹੁਣ ਤੱਕ ਲੋਕਾਂ ਨੂੰ ਜੀਟੀ ਰੋਡ ‘ਤੇ ਆਉਣ ਲਈ ਸਟਾਫ ਰੋਡ ਤੋਂ ਜੀਟੀ ਰੋਡ ਦੇ ਵੱਲ ਜਾਣਾ ਪੈਂਦਾ ਹੈ, ਮਗਰ ਹੁਣ ਸ਼ਹਿਰ ਦੇ ਵਿਚੋੱ ਵਿੱਚ ਤੋਂ ਜੀਟੀ ਰੋਡ ਜਾਣ ਲਈ ਨਵਾਂ ਰਸਤਾ ਲੋਕਾਂ ਲਈ ਉਪਲਬਧ ਹੋਵੇਗਾ।

13 ਏਕੜ ਵਿੱਚ ਬਣੇਗਾ ਆਈਡੀਟੀਆਰ ਤੇ ਏਟੀਐਸ ਸੰਸਥਾਨ, 11.40 ਕਰੋੜ ਦੀ ਰਕਮ ਮੰਜੂਰ

          ਟ੍ਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਦੇ ਸ਼ਾਹਪੁਰ ਵਿੱਚ ਡਰਾਈਵਿੰਗ ਟ੍ਰੇਨਿੰਗ ਅਤੇ ਰਿਸਰਚ ਸੰਸਥਾਨ (ਆਈਡੀਟੀਆਰ) ਅਤੇ ਆਟੋਮੇਟੇਡ ਵਹੀਮਲ ਟੇਸਟਿੰਗ ਸਟੇਸ਼ਨ (ਏਟੀਐਸ) ਸਥਾਪਿਤ ਕਰਨ ਲਈ ਭੂਮੀ ਨਗਰ ਪਰਿਸ਼ਦ ਤੋਂ ਟ੍ਰਾਂਸਪੋਰਟ ਵਿਭਾਗ ਟ੍ਰਾਂਸਫਰ ਕਰਨ ਦੀ ਮੰਜੂਰੀ ਸੂਬਾ ਸਰਕਾਰ ਤੋਂ ਮਿਲ ਚੁੱਕੀ ਹੈ। ਉਨ੍ਹਾਂ ਨੈ ਦਸਿਆ ਕਿ ਲਗਭਗ 13 ਏਕੜ ਵਿੱਚ ਇਹ ਸੰਸਥਾਨ ਸਥਾਪਿਤ ਹੋਵੇਗਾ ਜਿਸ ਦੇ ਲਈ ਸੂਬਾ ਸਰਕਾਰ ਵੱਲੋਂ 11.49 ਕਰੋੜ ਰੁਪਏ ਦੀ ਰਕਮ ਪਹਿਲਾਂ ਤੋਂ ਹੀ ਮੰਜੂਰ ਕਰ ਦਿੱਤੀ ਗਈ ਸੀ। ਇਸ ਸੰਸਥਾਨ ਦੀ ਸਥਾਪਨਾ ਨਾਲ ਸਿੱਧੇ ਅੇਤ ਅਸਿੱਧੇ ਰੂਪ ਨਾਲ ਸੈਕੜਿਆਂ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਸ੍ਰਿਜਤ ਹੋਣਗੇ ਅਤੇ ਹਜਾਰਾਂ ਟ੍ਰੇਨੀ ਨੌਜੁਆਨਾਂ ਨੂੰ ਹੋਰ ਵੱਧ ਹੁਨਰਮੰਦ ਬਨਾਉਣ ਮਤਲਬ ਵੱਧ ਕੌਸ਼ਲਯੁਕਤ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਆਟੋਮੇਟੇਡ ਵਹੀਕਲ ਟੇਸਟਿੰਗ ਸਟੇਸ਼ਨ ਦੀ ਸਥਾਪਨਾ ਨਾਲ ਪ੍ਰਤੀ ਹਫਤਾ ਲਗਭਗ 300 ਵਾਹਨਾਂ ਦੀ ਫਿਟਨੈਸ ਦੀ ਜਾਂਚ ਕੀਤੀ ਜਾਵੇਗੀ।