Saturday, April 25Malwa News
Shadow

ਰਾਜਾ ਨਹੀਂ, ਕਿਸਾਨ ਦਾ ਬੇਟਾ ਹਾਂ, ਖੁਦ ਖੇਤੀ ਕੀਤੀ ਹੈ – ਮੁੱਖ ਮੰਤਰੀ

ਚੰਡੀਗੜ੍ਹ, 25 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਇੱਕ ਤਰਫਾ ਬੀਜੇਪੀ ਦੀ ਸਰਕਾਰ ਬਣੇਗੀ। ਪ੍ਰਧਾਨ ਮੰਤਰੀ ਨੇ ਗਰੀਬ ਤੇ ਜਨਹਿਤੇਸ਼ੀ ਯੋਜਨਾਵਾਂ ਨੂੰ ਲਾਗੂ ਕੀਤਾ ਹੈ ਜਿਨ੍ਹਾਂ ਦਾ ਲੱਖਾਂ ਲੋਕਾਂ ਨੇ ਲਾਭ ਚੁੱਕਿਆ ਹੈ ਅਤੇ ਉਹ ਗਰੀਬੀ ਰੇਖਾ ਤੋਂ ਬਾਹਰ ਹੋਏ ਹਨ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਆਯੋਜਿਤ ਪ੍ਰੈਸ ਕਾਨਫ੍ਰੈਂਸ ਵਿੱਚ ਪੁੱਛੇ ਗਏ ਇੱਕ ਸੁਆਲ ਦਾ ਜਵਾਬ ਦੇ ਰਹੇ ਸਨ। ਇੱਕ ਹੋਰ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਰਾਜਾ ਨਹੀਂ ਸੋਗ ਇੱਕ ਕਿਸਾਨ ਦੇ ਬੇਟੇ ਹਨ ਅਤੇ ਉਨ੍ਹਾਂ ਨੇ ਖੁਦ ਖੇਤੀ ਕੀਤੀ ਹੈ। ਇਸ ਲਈ ਕਿਸਾਨਾਂ ਦੀ ਸਮਸਿਆਵਾਂ ਨਾਲ ਚੰਗੀ ਤਰ੍ਹਾ ਵਾਕਫ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਦੀ ਸਮਸਿਆਵਾਂ ਦਾ ਹੱਲ ਕਰਨ ਲਈ ਸਦਾ ਤਿਆਰੀ ਨਾਲ ਲਗਾਤਾਰ ਕੰਮ ਕਰ ਰਹੇ ਹਨ। ਕਾਂਗਰਸੀ ਨੇਤਾਵਾਂ ਵੱਲੋਂ ਮੰਡੀਆਂ ਦੇ ਲਗਾਤਾਰ ਦੌਰਿਆਂ ਦੇ ਸਬੰਧ ਵਿੱਚ ਪੁੱਛੇ ਗਏ ਇੱਕ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਅਜਿਹਾ ਮਾਹੌਲ ਖੜਾ ਕਰਨ ਵਿੱਚ ਲੱਗਾ ਹੈ ਜਿਵੇਂ ਉਨ੍ਹਾਂ ਦੇ ਸਮੇਂ ਵਿੱਚ ਕਿਸਾਨ ਬਹੁਤ ਖੁਸ਼ ਸਨ। ਉਹ ਸਿਰਫ ਝੂਠ ਦੀ ਦੁਕਾਨ ਖੋਲ ਕੇ ਆਮ ੧ਨਤਾ ਨੁੰ ਗੁਮਰਾਹ ਕਰਨ ਵਿੱਚ ਲੱਗੇ ਹਨ, ਪਰ ਜਨਤਾ ਇੰਨ੍ਹਾਂ ਨੁੰ ਚੰਗੇ ਤਰ੍ਹਾ ਸਮਝਦੀ ਹੈ। ਕਾਂਗਰਸੀ ਚੋਣ ਦੇ ਸਮੇਂ ਪੋਰਟਲ ਬੰਦ ਕਰਨ ਦੀ ਗੱਲ ਕਰਦੇ ਸਨ ਪਰ ਜਨਤਾ ਨੇ ਇੰਨ੍ਹਾਂ ਦਾ ਹੀ ਪੋਰਟਲ ਬੰਦ ਕਰ ਦਿੱਤਾ ਹੈ। ਸਾਲ 2014 ਤੋਂ ਲਗਾਤਰ ਡਬਲ ਇੰਜਨ ਦੀ ਸਰਕਾਰ ਵਿਕਾਸ ਕੰਮਾਂ ਨੂੰ ਤੇਜੀ ਨਾਲ ਕਰ ਰਹੀ ਹੈ।

          ਇੱਕ ਹੋਰ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਆਪ ਪਾਰਟੀ ਨੇ ਵੋਟਰਾਂ ਨੂੰ ਵੱਡੇ-ਵੱਡੇ ਵਾਅਦੇ ਅਤੇ ਸਬਜਬਾਗ ਦਿਖਾਏ ਸਨ। ਇੰਨ੍ਹਾਂ ਵਿੱਚ ਕਿਸਾਨਾਂ ਦਾ ਕਰਜਾ ਮਾਫ ਕਰਨਾ, ਨੌਜੁਆਨਾਂ ਨੂੰ ਰੁਜ਼ਗਾਰ ਉਪਲਬਧ ਕਰਵਾਉਣਾ, ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਾ, ਮਹਿਲਾਵਾਂ ਨੂੰ ਲਾਭ ਦੇਣ ਵਰਗੇ ਵਾਅਦੇ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਵੱਧ ਗਿਆ ਹੈ ਅਤੇ ਨੌਜੁਆਨ ਨਸ਼ੇ ਦੀ ਗਿਰਫਤ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਚੁਟਕਅਿਲਾਂ ਨਾਲ ਜਨਤਾ ਦੇ ਟਿੱਡ ਨਹੀਂ ਭਰਦਾ, ਇਸ ਦੇ ਲਈ ਜਨਭਲਾਈ ਦੇ ਕੰਮ ਕਰਨੇ ਪੈਂਦੇ ਹਨ। ਹਰਿਆਣਾ ਵਿੱਚ ਕਿਸਾਨਾਂ, ਮਹਿਲਾਵਾਂ, ਨੌਜੁਆਨਾ ਲਈ ਅਨੇਕ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੇ ਹੀ ਹਰਿਆਣਾ ਵਿੱਚ ਲਾਗੂ ਸਾਰੀ ਯੋਜਨਾਵਾਂ ਅਤੇ ਵਿਵਸਥਾਵਾਂ ਹੁਬਹੂ ਲਾਗੂ ਕੀਤੀਆਂ ਜਾਣਗੀਆਂ।

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਆਯੂਸ਼ਮਾਨ ਚਿਰਾਯੂ ਯੋਜਨਾ ਤਹਿਤ ਹੁਣ ਤੱਕ 27 ਲੱਖ ਤੋਂ ਵੱਧ ਪਰਿਵਾਰਾਂ ਨੇ ਇਲਾਜ ਕਰਵਾ ਕੇ ਸਿਹਤ ਲਾਭ ਚੁੱਕਿਆ ਹੈ। ਪੰਜਾਬ ਵਿੱਚ ਆਪ ਸਰਕਾਰ ਨੇ ਮੋਹੱਲਾ ਕਲੀਨਿਕ ਬਣਾਏ ਸਨ, ਉਹ ਹੁਣ ਹੱਲਾ ਕਲੀਨਿਕ ਬਣ ਗਏ ਹਨ। ਪੰਜਾਬ ਦੀ ਜਨਤਾ ਹੁਣ ਇੰਨ੍ਹਾਂ ਤੋਂ ਆਪਣਾ ਪੈਂਡਾਂ ਛੁੜਵਾਉਣਾ ਚਾਹੁੰਦੀ ਹੈ।

          ਇੱਕ ਹੋਰ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਡੀ ਗਰੁੱਪ ਦੇ 18 ਹਜਾਰ ਨੌਜੁਆਨਾਂ ਦੇ ਪਦੋਓਨਤੀ ਦੇ ਮਾਮਲੇ ਨੂੰ ਕੈਬਨਿਟ ਨੇ ਮੰਜੂਰੀ ਦਿੱਤੀ ਹੈ। ਇਸ ਦੇ ਲਈ ਇੱਕ ਦਿਨ ਦਾ ਵਿਧਾਨਸਭਾ ਦਾ ਸੈਸ਼ਨ ਬੁਲਾਇਆ ਗਿਆ ਹੈ। ਵਿਰੋਧੀ ਧਿਰ ਨੇ ਦੇਸ਼ ਦੀ ਅੱਧੀ ਆਬਾਦੀ ਨੂੰ ਧੋਖਾ ਦਿੱਤਾ ਹੈ। ਲੋਕ ਇਸ ਦੀ ਨਿਦਾ ਕਰ ਰਹੇ ਹਨ।

          ਇੱਕ ਹੋਰ ਸੁਆਲ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਲਾ ਐਂਡ ਆਡਰ ਦੀ ਸਥਿਤੀ ਦੀ ਸਖਤੀ ਨਾਲ ਮਾਨੀਟਰਿੰਗ ਕੀਤੀ ਜਾ ਰਹੀ ਹੈ। ਜੇਕਰ ਕੋਈ ਡਰੱਗ ਤੇ ਨਸ਼ਾ ਵੇਚਦੇ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਲੋਕਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਭੇਜ ਕੇ ਨਸ਼ੇ ਤੋਂ ਨਿਜਾਤ ਦਿਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਜਾਗਰੁਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਨਸ਼ੇ ਤੋਂ ਸੁਚੇਤ ਕੀਤਾ ਜਾ ਰਿਹਾ ਹੈ। ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਦਕਰ ਜੈਯੰਤੀ ‘ਤੇ 14 ਅਪ੍ਰੈਲ ਨੂੰ ਪੰਚਕੂਲਾ ਵਿੱਚ ਮੈਰਾਥਨ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦੇਸ਼ ਲੋਕਾਂ ਨੂੰ ਨਸ਼ੇ ਤੋਂ ਦੂਰ ਕਰਨਾ ਹੀ ਸੀ।