Saturday, April 25Malwa News
Shadow

ਨਾਇਬ ਸਿੰਘ ਸੈਣੀ ਦਾ ਵੱਡਾ ਐਲਾਨ: ਕਿਸਾਨਾਂ ਨੂੰ ਹੁਣ ਵਾਟਸਐਪ ‘ਤੇ ਮਿਲੇਗਾ ਕਿਯੂਆਰ ਕੋਡ ਅਧਾਰਿਤ ਜੇ-ਫਾਰਮ

ਚੰਡੀਗੜ੍ਹ, 25 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਅਗਲੇ ਹਫਤੇ ਤੋਂ ਸਾਰੇ ਕਿਸਾਨਾਂ ਨੂੰ ਵਾਟਸਐਪ ਰਾਹੀਂ ਕਿਯੂਆਰ ਕੋਡ ਅਧਾਰਿਤ ਜੇ-ਫਾਰਮ ਭੇਜੇ ਜਾਣਗੇ, ਤਾਂ ਜੋ ਕਿਸਾਨਾਂ ਨੂੰ ਕਰਜਾ ਸਮੇਤ ਹੋਰ ਤਰ੍ਹਾ ਦੀ ਸਹੂਲਤ ਲੈਣ ਵਿੱਚ ਕਿਸੇ ਤਰ੍ਹਾ ਦੀ ਮੁਸ਼ਕਲ ਨਾ ਹੋਵੇ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨੀਵਾਰ ਨੂੰ ਹਰਿਆਣਾ ਨਿਵਾਸ ਚੰਡੀਗੜ੍ਹ ਵਿੱਚ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਸੀਜਨ ਤੋਂ ਕਿਸਾਨ ਐਪ ਵੀ ਲਾਂਚ ਕੀਤਾ ਜਾਵੇਗਾ, ਜਿਸ ਵਿੱਚ ਕਿਸਾਨਾਂ ਨੂੰ ਜੇ-ਫਾਰਮ, ਭੁਗਤਾਨ ਦੀ ਸਥਿਤੀ, ਭੂਮੀ ਬੁਆਈ ਅਤੇ ਉਪਜ ਤਸਦੀਕ ਦੀ ਸਥਿਤੀ, ਗੇਟ ਪਾਸ ਸ਼ੈਡਯੂਲਿੰਗ (ਅਗਲੀ ਸਰੋਂ ਫਸਲ ਤੋਂ ਸ਼ੁਰੂ), ਭੂਮੀ ਤਸਦੀਕ ਦੀ ਸਥਿਤੀ ਅਤੇ ਸਾਰੀ ਸੂਚਨਾਵਾਂ ਕਿਸਾਨ ਈ-ਖਰੀਦ ਐਪ ਵਿੱਚ ਉਪਲਬਧ ਹੋਵੇਗੀ। ਜਿਸ ਨਾਲ ਖਰੀਦ ਕੰਮ ਵਿੱਚ ਕਿਸੇ ਤਰ੍ਹਾ ਦੀ ਦੇਰੀ ਨਹੀਂ ਹੋਵੇਗੀ।

          ਉਨ੍ਹਾਂ ਨੇ ਇਸ ਦੌਰਾਨ ਸੂਬੇ ਵਿੱਚ ਹੁਣ ਤੱਕ ਹੋਈ ਕਣਕ ਖਰੀਦ ਦਾ ਬਿਊਰਾ ਦਿੰਦੇ ਹੋਏ ਕਿਹਾ ਕਿ ਰਬੀ ਸੀਜਨ 2026-27 ਵਿੱਚ ਸੂਬੇ ਦੀ ਮੰਡੀਆਂ ਵਿੱਚ ਕਣਕ ਦੀ ਬੰਪਰ ਆਮਦ ਹੋਈ ਹੈ। ਇਸ ਨੇ ਪਿਛਲੇ ਚਾਰ ਸਾਲ ਦੇ ਰਿਕਾਰਡ ਤੋੜ ਦਿੱਤੇ ਹਨ। ਸਰਕਾਰ ਨੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਪੁਖਤਾ ਇੰਤਜਾਮ ਕੀਤੇ, ਜਿਸ ਦੇ ਚਲਦੇ ਸੂਬੇ ਵਿੱਚ ਕਣਕ ਖਰੀਦ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਸਮੇਂ ‘ਤੇ ਭੁਗਤਾਨ ਵੀ ਕੀਤਾ ਜਾ ਰਿਹਾ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਸੂਬੇ ਦੀ ਮੰਡੀਆਂ ਵਿੱਚ 21 ਹਜਾਰ 44 ਕਰੋੜ ਰੁਪਏ ਮੁੱਲ ਦੀ 81 ਲੱਖ 48 ਹਜਾਰ ਮੀਟ੍ਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਜਾ ਚੁੱਕੀ ਹੈ, ਜੋ ਪਿਛਲੇ 4 ਸਾਲਾਂ ਵਿੱਚ ਸੱਭ ਤੋਂ ਵੱਧ ਹੈ। ਇਕੱਲੇ 11 ਅਪ੍ਰੈਲ ਨੂੰ ਇੱਕ ਹੀ ਦਿਨ ਵਿੱਚ 7 ਲੱਖ 71 ਹਜਾਰ ਮੀਟ੍ਰਿਕ ਟਨ ਦੀ ਰਿਕਾਰਡ ਆਮਦ ਹੋਈ।

          ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 5 ਲੱਖ 80 ਹਜਾਰ ਕਿਸਾਨ ਆਪਣੀ ਉਪਜ ਲੈ ਕੇ ਮੰਡੀਆਂ ਵਿੱਚ ਪਹੁੰਚ ਚੁੱਕੇ ਹਨ। ਹਰ ਕਿਸਾਨ ਦੀ ਪਹਿਚਾਣ ਡਿਜੀਟਲ ਗੇਟ ਪਾਸ ਰਾਹੀਂ ਯਕੀਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ 79 ਲੱਖ 14 ਹਜਾਰ ਮੀਟ੍ਰਿਕ ਟਨ ਕਣਕ ਦਾ ਬਾਇਓਮੈਟ੍ਰਿਕ ਤਸਦੀਕ ਹੋ ਚੁੱਕਾ ਹੈ, ਜੋ ਲਗਭਗ 97 ਫੀਸਦੀ ਹੈ। ਸੂਬੇ ਦਾ ਕਿਸਾਨ ਤਕਨੀਕ ਨੂੰ ਤੇਜੀ ਨਾਲ ਅਪਣਾ ਰਿਹਾ ਹੈ ਅਤੇ ਪਾਰਦਰਸ਼ੀ ਵਿਵਸਥਾ ‘ਤੇ ਭਰੋਸਾ ਕਰ ਰਿਹਾ ਹੈ। ਸੂਬੇ ਦੀ ਮੰਡੀਆਂ ਵਿੱਚ 70 ਲੱਖ 23 ਹਜਾਰ ਮੀਟ੍ਰਿਕ ਟਨ ਕਣਕ ਦੀ ਖਰੀਦ ਪੂਰੀ ਹੋ ਚੁੱਕੀ ਹੈ, ਨਾਲ ਹੀ ਸੂਬੇ ਦੀ ਮੰਡੀਆਂ ਤੋਂ 34 ਲੱਖ 56 ਹਜਾਰ ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ 18 ਅਪ੍ਰੈਲ ਤੋਂ ਲਿਫਟਿੰਗ ਪ੍ਰਕ੍ਰਿਆ ਵਿੱਚ ਹੋਰ ਤੇਜੀ ਆਈ ਹੈ। ਰੋਜਾਨਾ ਸਾਢੇ 3 ਲੱਖ ਮੀਟ੍ਰਿਕ ਟਨ ਦੀ ਲਿਫਟਿੰਗ ਹੋ ਰਹੀ ਹੈ। ਪਿਛਲੇ ਸਾਲ ਨਾਲ ਤੁਲਣਾ ਕਰਦੇ ਹੋਏ ਉਨ੍ਹਾਂ ਨੈ ਕਿਹਾ ਕਿ ਰਬੀ ਸੈਸ਼ਨ 2025-26 ਜਿੱਥੇ ਕੁੱਲ 72 ਲੱਖ 89 ਹਜਾਰ ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਸੀ। ਉੱਥੇ ਹੀ, ਇਸ ਸਾਲ ਹੁਣ ਤੱਕ ਹੀ 81 ਲੱਖ 48 ਹਜਾਰ ਮੀਟ੍ਰਿਕ ਟਨ ਦੀ ਆਮਦ ਹੋ ਚੁੱਕੀ ਹੈ।

          ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਦੇ ਸਮੇਂ ਨਾ ਡਿਜੀਟਲ ਵਿਵਸਥਾ ਸੀ, ਨਾ ਪਾਰਦਰਸ਼ਿਤਾ ਸੀ, ਨਾ ਸੇਮੇਂ ‘ਤੇ ਭੁਗਤਾਨ ਹੁੰਦਾ ਸੀ। ਕਿਸਾਨਾਂ ਨੂੰ ਮੰਡੀਆਂ ਵਿੱਚ ਲੰਬੀ ਲਾਇਨਾਂ ਵਿੱਚ ਖੜਾ ਰਹਿਣਾ ਪੈਂਦਾ ਸੀ, ਕਾਗਜ਼ੀ ਟੋਕਨ ਬਣਦੇ ਸਨ ਅਤੇ ਭੁਗਤਾਨ ਲਈ ਹਫਤੇ, ਕਦੀ-ਕਦੀ ਮਹੀਨਿਆਂ ਦਾ ਇੰਤਜਾਰ ਕਰਨਾ ਪੈਂਦਾ ਸੀ। ਸਾਲ 2014 ਤੋਂ ਹੁਣ ਤੱਕ ਫਸਲ ਖਰੀਦ ਦੀ ਪ੍ਰਕ੍ਰਿਆ ਵਿੱਚ ਵੱਡਾ ਸੁਧਾਰ ਹੋਇਆ ਹੈ। ਇਸ ਤੋਂ ਪਹਿਲਾਂ, ਸਿਰਫ ਕਣਕ ਅਤੇ ਝੋਨੇ ਦੀ ਹੀ ਖਰੀਦ ਐਮਐਸਪੀ ‘ਤੇ ਹੁੰਦੀ ਸੀ। ਅੱਜ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ ਸਾਰੀ ਫਸਲਾਂ ਦੀ ਐਮਐਸਪੀ ‘ਤੇ ਖਰੀਦ ਹੁੰਦੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਫਸਲ-ਮੇਰਾ ਬਿਊਰਾ ਪੋਰਟਲ ‘ਤੇ ਇਸ ਸਾਲ 10 ਲੱਖ 7 ਹਜਾਰ 657 ਕਿਸਾਨ ਰਜਿਸਟਰਡ ਹਨ। ਸਰਕਾਰ ਨੇ ਕਿਸਾਨਾਂ ਦੀ ਸਹੂਲਤ ਲਈ ਈ-ਖਰੀਦ ਪੋਰਟਲ ਅਤੇ ਮੋਬਾਇਲ ਐਪ ਰਾਹੀਂ ਡਿਜੀਟਲ ਗੇਟ ਪਾਸ ਅਤੇ ਏਗਜਿਟ ਪਾਸ ਦੀ ਵਿਵਸਥਾ ਲਾਗੂ ਕੀਤੀ ਹੈ। ਇਸ ਸੀਜ਼ਨ ਵਿੱਚ ਹੁਣ ਤੱਕ 13 ਲੱਖ 47 ਹਜਾਰ ਡਿਜੀਟਲ ਗੇਟ ਪਾਸ ਜਾਰੀ ਕੀਤੇ ਗਏ ਹਨ।

          ਫਸਲ ਖਰੀਦ ਯਕੀਨੀ ਕਰਨ ਲਈ ਸਰਕਾਰ ਨੇ ਸੂਬੇ ਦੀ ਸਾਰੀ 416 ਮੰਡੀਆਂ ਤੇ 281 ਖਰੀਦ ਕੇਂਦਰਾਂ ਦੀ ਜਿਯੋ ਫੇਂਸਿੰਗ ਕੀਤੀ ਹੈ। ਇਸ ਤੋਂ ਇਹ ਯਕੀਨੀ ਹੋਇਆ ਹੈ ਕਿ ਮੰਡੀ ਤੋਂ ਬਾਹਰ ਕਿਸੇ ਅਣਜਾਣੇ ਥਾਂ ‘ਤੇ ਕੋਈ ਵੀ ਫਰਜੀ ਖਰੀਦ ਸੰਭਵ ਨਹੀਂ ਹੈ। ਇਸ ਦੇ ਨਾਲ-ਨਾਲ ਸੀਸੀਟੀਵੀ ਤੋਂ ਖਰੀਦ ਪ੍ਰਕ੍ਰਿਆ ਦੀ ਨਿਗਰਾਨੀ ਹੋ ਰਹੀ ਹੈ। ਸੂਬੇ ਦੀ ਮੰਡੀਆਂ ਵਿੱਓ 932 ਸੀਸੀਟੀਵੀ ਕੈਮਰੇ ਲੱਗੇ ਹੋਏ ਹਨ।

          ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਆੜਤੀ ਦੀ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦਾ ਕਮੀਸ਼ਨ 33 ਰੁਪਏ 75 ਪੈਸੇ ਪ੍ਰਤੀ ਕੁਇੰਟਲ ਤੋਂ ਵਧਾ ਕੇ 55 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਇਸ ਸਾਲ ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀ ਫਸਲ ਨੂੰ ਪ੍ਰਭਾਵਿਤ ਕੀਤਾ ਹੈ। ਪਰ ਸਰਕਾਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੁਣਵੱਤਾ ਮਾਨਕਾਂ ਵਿੱਚ ਰਾਹਤ ਦਿੱਤੀ। ਪਹਿਲਾਂ ਜਿੱਥੇ ਚਮਕ ਵਿੱਚ ਕਮੀ ਬਿਲਕੁੱਲ ਮੰਜੂਰ ਨਹੀਂ ਸੀ, ਹੁਣ ਉਸ ਨੂੰ 70 ਫੀਸਦੀ ਤੱਕ ਸਵੀਕਾਰ ਕੀਤਾ ਗਿਆ ਹੈ। ਟੁੱਟੇ ਅਤੇ ਸੁਗੜੇ ਦਾਣਿਆਂ ਦੀ ਸੀਮਾ 6 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਗਈ ਹੈ। ਇਹ ਫੈਸਲਾ ਖਰੀਦ ਸ਼ੁਰੂ ਹੋਣ ਦੀ ਮਿੱਤੀ ਤੋਂ ਲਾਗੂ ਕੀਤਾ ਗਿਆ, ਤਾਂ ਜੋ ਕਿਸੇ ਵੀ ਕਿਸਾਨ ਨੂੰ ਨੁਕਸਾਨ ਨਾ ਹੋਵੇ।

          ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਫਸਲ ਖਰਾਬੇ ‘ਤੇ ਬੀਤੇ 11 ਸਾਲਾਂ ਵਿੱਚ ਕਿਸਾਨਾਂ ਨੂੰ ਮੁਆਵਜ਼ੇ ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ 16 ਹਜਾਰ 160 ਕਰੋੜ ਰੁਪਏ ਦੀ ਰਕਮ ਦਿੱਤੀ ਹੈ। ਇਸੀ ਦੇ ਨਾਲ ਹੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਗਭਗ 20 ਲੱਖ 18 ਹਜਾਰ ਕਿਸਾਨਾਂ ਨੂੰ 22 ਕਿਸ਼ਤਾਂ ਵਿੱਚ 7 ਹਜਾਰ 562 ਕਰੋੜ ਰੁਪਏ ਦੀ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾ ਚੁੱਕੀ ਹੈ।

          ਇਸ ਮੌਕੇ ‘ਤੇ ਵਿਧਾਇਕ ਸ੍ਰੀ ਨਿਖਿਲ ਮਦਾਨ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ, ਖੁਰਾਕ ਸਪਲਾਈ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਜੇ ਗਣੇਸ਼ਨ, ਸੂਚਨਾ ਜਨਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਨਿਦੇਸ਼ਕ ਸ੍ਰੀਮਤੀ ਵਰਸ਼ਾ ਖਾਂਗਵਾਲ, ਸ੍ਰੀ ਮਨੀਸ਼ ਲੌਹਾਨ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਵੀ ਮੌਜੂਦ ਸਨ।