Saturday, April 25Malwa News
Shadow

ਜੋਤੀਬਾ ਫੂਲੇ ਸਮਾਜ ਸੇਵਾ ਦੇ ਨਾਇਕ, ਬਾਬਾ ਸਾਹੇਬ ਦੇ ਜੀਵਨ ਤੋਂ ਲੈਣ ਮੁਸ਼ਕਲ ਪਰਿਸਥਿਤੀਆਂ ਵਿੱਚ ਵੀ ਸਫਲਤਾ ਦੀ ਸੀਖ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਕੜ੍ਹ, 24 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਅਤੇ ਮਹਾਤਮਾ-ਜੋਤੀਬਾ ਫੂਲੇ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਕ੍ਰਿਤਸੰਕਲਪ ਹੈ। ਇਸ ਲਈ ਸਾਨੂੰ ਬਾਬਾ ਸਾਹੇਬ ਦੇ ਜੀਵਨ ਤੋਂ ਮੁਸ਼ਕਲ ਪਰਿਸਥਿਤੀਆਂ ਵਿੱਚ ਵੀ ਸਫਲਤਾ ਦੀ ਸਿੱਖ ਲੈਣੀ ਅਤੇ ਜੋਤੀਬਾ ਫੂਲੇ ਦੇ ਜੀਵਨ ਨਾਲ ਸਮਾਜ ਸੇਵਾ ਦੀ ਪੇ੍ਰਰਣਾ ਲੈਣੀ ਚਾਹੀਦੀ ਹੈ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹਰਿਆਣਾ ਸਿਵਲ ਸਕੱਤਰੇਤ ਪਰਿਸਰ ਵਿੱਚ ਕਰਮਚਾਰੀ ਅਤੇ ਅਧਿਕਾਰੀ ਸੰਗਠਨਾਂ ਵੱਲੋਂ ਆਯੋਜਿਤ ਜੋਤੀਬਾ ਫੂਲੇ ਅਤੇ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਜੈਯੰਤੀ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।

          ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਦੋਨੋਂ ਮਹਾਪੁਰਸ਼ਾਂ ਦੇ ਦਿਖਾਏ ਰਸਤੇ ‘ਤੇ ਚਲਦੇ ਹੋਏ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ ਹਰਿਆਣਾ ਵਿੱਚ ਡਬਲ ਇੰਜਨ ਸਰਕਾਰ ਨੇ ਸਮਾਜ ਦੇ ਹਰ ਵਰਗ ਦੇ ਉਥਾਨ ਲਈ ਅਨੇਕ ਯੋਜਨਾਵਾਂ ਅਤੇ ਨੀਤੀਆਂ ਲਾਗੂ ਕਰ ਗਰੀਬ ਵਿਅਕਤੀ ਦੇ ਉਥਾਨ ਲਈ ਕੰਮ ਕੀਤਾ ਜਾ ਰਿਹਾ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਇੰਨ੍ਹਾਂ ਮਹਾਨ ਵਿਭੂਤੀਆਂ ਦੇ ਵਿਚਾਰਾਂ ਨੂੰ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਰੱਖਣਾ, ਸਗੋ ਉਨ੍ਹਾਂ ਨੂੰ ਆਪਣੇ ਵਿਵਹਾਰ ਅਤੇ ਨੀਤੀਆਂ ਵਿੱਚ ਵੀ ਉਤਾਰ ਕੇ ਸਿਖਿਆ ਵਿੱਚ ਅਸਮਾਨਤਾ, ਸਮਾਜਿਕ ਭੇਦਭਾਵ ਅਤੇ ਆਰਥਕ ਵਿਸ਼ਮਤਾ ਵਰਗੀ ਸਮਾਜਿਕ ਚਨੌਤੀਆਂ ਦਾ ਸਾਹਹਮਣਾ ਕਰਨਾ ਹੈ। ਇੰਨ੍ਹਾ ਸਾਰਿਆਂ ਦਾ ਹੱਲ ਸਾਨੂੰ ਇੰਨੀ ਮਹਾਪੁਰਸ਼ਾਂ ਦੇ ਦਿਖਾਏ ਮਾਰਗ ‘ਤੇ ਚੱਲਣ ਨਾਲ ਹੀ ਮਿਲੇਗਾ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੋਨੋਂ ਮਹਾਪੁਰਸ਼ਾਂ ਦੇ ਕੰਮ ਅਤੇ ਵਿਚਾਰ ‘ਤੇ ਜਦੋਂ ਵੀ ਮੰਥਨ ਕਰਨਗੇ ਤਾਂ ਪਾਵਾਂਗੇ ਕਿ ਮਹਾਤਮਾ ਫੂਲੇ ਜੋ ਕੰਮ ਅਧੂਰਾ ਛੱਡ ਗਏ ਸਨ, ਊਨ੍ਹਾਂ ਨੂੰ ਡਾ. ਅੰਬੇਦਕਰ ਨੇ ਨਾ ਸਿਰਫ ਅੱਗੇ ਵਧਾਇਆ, ਸਗੋ ਸੰਵਿਧਾਨ ਵਿੱਚ ਪ੍ਰਾਵਧਾਨ ਕਰ ਕੇ ਉਸ ਨੂੰ ਅੰਜਾਮ ਤੱਕ ਪਹੁੰਚਾਇਆ। ਇਸ ਤਰ੍ਹਾ ਇਹ ਦੋਨੋਂ ਮਹਾਪੁਰਸ਼ ਇੱਕ ਹੀ ਸਮਾਜਿਕ ਚੇਤਨਾ ਦੀ ਦੋ ਕੜੀਆਂ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਮਹਾਤਮਾ ਜੋਤੀਬਾ ਫੂਲੇ ਅਤੇ ਭਾਰਤ ਰਤਨ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਨੇ ਆਪਣੇ ਸੰਪੂਰਣ ਜੀਵਨ ਸਮਾਜ ਦੇ ਉਸ ਵਰਗ ਦੇ ਉਥਾਨ ਵਿੱਚ ਲਗਾਇਆ, ਜਿਸ ਨੂੰ ਸਦੀਆਂ ਤੱਕ ਵਾਂਝਾ ਰੱਖਿਆ ਗਿਆ। ਇਸ ਲਈ ਇੰਨ੍ਹਾਂ ਦੋਨਾਂ ਨੂੰ ਹੀ ਦੱਬੇ-ਕੁਚਲੇ ਅਵਾਮ ਦੀ ਆਵਾਜ਼ ਕਿਹਾ ਜਾਂਦਾ ਹੈ। ਮਹਾਤਮਾ ਜੋਤੀਬਾ ਫੂਲੇ ਜੀ ਨੇ 19ਵੀਂ ਸ਼ਤਾਬਦੀ ਵਿੱਚ ਛੁਆਂਛੂਤ, ਅਗਿਆਨਤਾ ਅਤੇ ਅੰਧਵਿਸ਼ਵਾਸ ਦਾ ਹਨੇਰਾ ਮਿਟਾਉਣ ਲਈ ਸਿਖਿਆ ਨੂੰ ਸੱਭ ਤੋਂ ਵੱਡਾ ਹਥਿਆਰ ਬਣਾਇਆ। ਉਨ੍ਹਾਂ ਨੇ ਨਾ ਸਿਰਫ ਖੁਦ ਸਿਖਿਅਤ ਹੋਣ ਦਾ ਮਾਰਗ ਅਪਣਾਇਆ, ਸਗੋ ਸਮਾਜ ਵਿੱਚ ਮਹਿਲਵਾਂ ਅਤੇ ਵਾਂਝੇ ਵਰਗ ਨੂੰ ਵੀ ਸਿਖਿਆ ਨਾਲ ਜੋੜਨ ਦਾ ਮਹਾਨ ਕੰਮ ਕੀਤਾ। ਜੋਤੀਬਾ ਫੂਲੇ ਨੇ ਆਪਣੀ ਪਤਨੀ ਸ੍ਰੀਮਤੀ ਸਾਵਿਤਰੀਬਾਈ ਫੂਲੇ ਦੇ ਨਾਲ ਮਿਲ ਕੇ ਭਾਰਤ ਦਾ ਪਹਿਲਾ ਬਾਲਿਕਾ ਸਕੂਲ ਸ਼ੁਰੂ ਕੀਤਾ, ਜੋ ਉਸ ਸਮੇਂ ਇੱਕ ਕ੍ਰਾਂਤੀਕਾਰੀ ਕਦਮ ਸੀ।

          ਮੁੱਖ ਮੰਤਰੀ ਨੇ ਕਿਹਾ ਕਿ ਇਸੀ ਤਰ੍ਹਾ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਨੇ ਸਿਖਿਆ, ਸਮਾਨਤਾ ਅਤੇ ਨਿਆਂ ਨੂੰ ਆਪਣੇ ਜੀਵਨ ਦਾ ਮੂਲ ਮੰਤਰ ਬਣਾਇਆ। ਉਨ੍ਹਾਂ ਨੇ ਸਿਖਿਆ ਬਣੋ, ਸੰਗਠਤ ਰਹੋ ਅਤੇ ਸੰਘਰਸ਼ ਕਰੋ ਦਾ ਨਾਰਾ ਦਿੱਤਾ। ਇਹ ਸਿਰਫ ਇੱਕ ਨਾਰਾ ਨਹੀਂ, ਸਗੋ ਸਮਾਜਿਕ ਬਦਲਾਅ ਦਾ ਉਦਘੋਸ਼ ਸੀ। ਬਾਬਾ ਸਾਹੇਬ ਨੇ ਆਪਣੇ ਜੀਵਨ ਵਿੱਚ ਅਨੇਕ ਮੁਸ਼ਕਲਾਂ ਦਾ ਸਾਹਮਣਾ ਕੀਤਾ, ਪਰ ਕਦੀ ਵੀ ਆਪਣੇ ਉਦੇਸ਼ ਤੋਂ ਭਟਕੇ ਨਹੀਂ। ਉਨ੍ਹਾਂ ਨੇ ਭਾਰਤ ਦੇ ਸੰਵਿਧਾਨ ਦਾ ਨਿਰਮਾਣ ਕਰ ਦੇਸ਼ ਨੂੰ ਇੱਕ ਮਜਬੂਤ ਲੋਕਤਾਂਤਰਿਕ ਢਾਂਚਾ ਦਿੱਤਾ, ਜਿਸ ਵਿੱਚ ਹਰੇਕ ਨਾਗਰਿਕ ਨੂੰ ਸਮਾਨ ਅਧਿਕਾਰ ਅਤੇ ਸਮਾਨ ਮੌਕਾ ਯਕੀਨੀ ਕੀਤੇ ਗਏ।

          ਮੁੱਖ ਮੰਤਰੀ ਨੇ ਕਿਹਾ ਕਿ ਮਹਾਤਮਾ ਫੂਲੇ ਅਤੇ ਬਾਬਾ ਸਾਹੇਬ ਦੇ ਵਿਚਾਰਾਂ ਵਿੱਚ ਇੱਕ ਵਿਲੱਖਣ ਸਮਾਨਤਾ ਹੈ। ਦੋਨਾਂ ਨੇ ਹੀ ਜਾਤ-ਪਾਤ ਅਤੇ ਛੂਆਛੂਤ, ਅਸਮਾਨਤਾ, ਅਨਿਆਂ ਅਤੇ ਸ਼ੋਸ਼ਨ ਦੇ ਵਿਰੁੱਧ ਸੰਘਰਸ਼ ਕੀਤਾ। ਦੋਨੋਂ ਨੇ ਸਿਖਿਆ ਨੂੰ ਸਮਾਜ ਸੁਧਾਰ ਦਾ ਆਧਾਰ ਮੰਨਿਆ, ਦੋਨਾਂ ਨੇ ਦਲਿਤ ਵਰਗਾਂ ਨਾਲ ਉਸ ਸਮੇਂ ਹੋਰ ਰਹੇ ਸਮਾਜਿਕ ਭੇਦਭਾਵ ਦੇ ਖਿਲਾਫ ਆਵਾਜ ਚੁੱਕੀ। ਦੋਨਾਂ ਨੇ ਹੀ, ਇੱਕ ਅਜਿਹੇ ਭਾਰਤ ਦਾ ਸਪਨਾ ਦੇਖਿਆ, ਜਿੱਥੇ ਹਰ ਵਿਅਕਤੀ ਨੂੰ ਸਨਮਾਨ ਅਤੇ ਸਮਾਨ ਅਧਿਕਾਰ ਮਿਲਣ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਾਬਾ ਸਾਹੇਬ ਤੇ ਜੋਤੀਬਾ ਫੂਲੇ ਵਾਂਝੇ ਵਰਗਾਂ ਦੀ ਹੀ ਨਹੀਂ, ਮਹਿਲਾਵਾਂ ਦੇ ਹਾਲਾਤ ਵਿੱਚ ਸੁਧਾਰ ਕਰਨ ਲਈ ਵੀ ਸਮਰਪਿਤ ਸਨ। ਉਹ ਸਮਾਜ-ਸੁਧਾਰ ਦੇ ਖੇਤਰ ਵਿੱਚ ਅਤੇ ਪਰਿਵਾਰਕ ਸੁੱਖ ਸ਼ਾਂਤੀ ਦੀ ਦ੍ਰਿਸ਼ਟੀ ਨਾਲ ਨਾਰੀ-ਪੁਰਸ਼ ਦੋਨਾਂ ਨੂੰ ਸਮਾਨ ਮੰਨਦੇ ਸਨ। ਉਹ ਨਾਰੀ-ਸਿਖਿਆ ਦੇ ਪ੍ਰਬਲ ਸਮਰਥਕ ਸਨ। ਉਨ੍ਹਾਂ ਦਾ ਸੋਚਨਾ ਸੀ ਕਿ ਸਿਿਖਆ ਹੀ ਉਨ੍ਹਾਂ ਨੂੰ ਆਤਮਨਿਰਭਰ ਬਣਾ ਸਕਦੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਮਹਾਤਮਾ ਫੂਲੇ ਨੇ ਸਮਾਜ ਵਿੱਚ ਫੈਲੀ ਬੁਰਾਈਆਂ ਨੂੰ ਚਨੌਤੀ ਦਿੱਤੀ, ਤਾਂ ਬਾਬਾ ਸਾਹੇਬ ਨੇ ਉਨ੍ਹਾਂ ਬੁਰਾਈਆਂ ਨੂੰ ਖਤਮ ਕਰਨ ਲਈ ਇੱਕ ਮਜਬੂਤ ਸੰਵੈਧਿਾਨਿਕ ਢਾਂਚਾ ਤਿਆਰ ਕੀਤਾ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿੱਥੇ ਮਹਾਤਮਾ ਫੂਲੇ ਨੇ ਸਮਾਜਿਕ ਚੇਤਨਾ ਦਾ ਦੀਵਾ ਜਗਾਇਆ, ਉੱਥੇ ਹੀ ਬਾਬਾ ਸਾਹੇਬ ਨੇ ਉਸ ਦੀਵੇ ਨੂੰ ਸੰਵਿਧਾਨ ਰਾਹੀਂ ਪ੍ਰਕਾਸ਼ ਥੰਮ੍ਹ ਵਿੱਚ ਬਦਲ ਦਿੱਤਾ।

          ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾ ਜੋਤੀਬਾ ਫੂਲੇ ਦੇ ਮਿਸ਼ਨ ਦਾ ਬਾਬਾ ਸਾਹੇਬ ਨੇ ਅਨੁਸਰਣ ਕੀਤਾ। ਉਸੀ ਤਰ੍ਹਾ ਬਾਬਾ ਸਾਹੇਬ ਦੇ ਦਿੱਤੇ ਮਾਰਗ ‘ਤੇ ਚੱਲ ਕੇ ਸਰਕਾਰ ਤੇਜ ਗਤੀ ਨਾਲ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਗਰੀਬ ਪਰਿਵਾਰਾਂ ਦੇ ਲਈ ਜੋ ਯੋਜਨਾਵਾਂ ਲੈ ਕੇ ਆਉਂਦੇ ਹਨ ਉਨ੍ਹਾਂ ਵਿੱਚ ਬਾਬਾ ਸਾਹੇਬ ਦੇ ਵਿਚਾਰਾਂ ਦੀ ਝਲਕ ਮਿਲਦੀ ਹੈ। ਪ੍ਰਧਾਨ ਮੰਤਰੀ ਦੀ ਅਗਵਾਹੀ ਹਠੇ ਸਰਕਾਰ ਲਾਇਨ ਵਿੱਚ ਖੜੇ ਆਖੀਰੀ ਵਿਅਕਤੀ ਨੂੰ ਮਜਬੂਤ ਕਰਨ ਦਾ ਕੰਮ ਕਰ ਰਹੀ ਹੈ। ਇਸ ਤਰ੍ਹਾ ਦੇਸ਼ ਗਤੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਹਰ ਵਰਗ ਲਈ ਕੰਮ ਹੋ ਰਿਹਾ ਹੈ।

          ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਨੂੰ ਛੱਤ ਮਹੁਇਆ ਕਰਵਾਉਣ ਲਈ ਮੁੱਖ ਮੰਤਰੀ ਆਵਾਸ ਯੋਜਨਾ ਤਹਿਤ 1.60 ਲੱਖ ਮਕਾਨ ਬਣਾ ਕੇ ਦਿੱਤੇ ਗਏ ਹਨ। ਇਸ ਤੋਂ ਇਲਾਵਾ 100-100 ਵਰਗ ਗਜ ਦੇ ਅਤੇ 30-30 ਵਰਗ ਗਜ ਦੇ ਪਲਾਟ ਵੀ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਰਮਚਾਰੀ ਏਸੋਸਇਏਸ਼ਨ ਦੀ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ।

          ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੇ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਾਬਾ ਸਾਹੇਬ ਦੇ ਬਣਾਏ ਸੰਵਿਧਾਨ ਨਾਲ ਦੇਸ਼ ਵਿੱਚ ਲੋਕਤਤਰ ਚੱਲ ਰਿਹਾ ਹੈ ਅਤੇ ਗਰੀਬ ਪਰਿਵਾਰਾਂ ਨੂੰ ਮੌਜੂਦਾ ਸਰਕਾਰ ਵਿੱਚ ਉਨ੍ਹਾਂ ਦਾ ਪੂਰਾ ਨਿਆਂ ਮਿਲ ਰਿਹਾ ਹੈ। ਬਾਬਾ ਸਾਹੇਬ ਨੇ ਕਿਹਾ ਕਿ ਮਨੁੱਖ ਸਿਖਿਅਤ ਬਣ ਕੇ ਹੀ ਤਰੱਕੀ ਕੀਤੀ ਅਤੇ ਅਗਰਸਰ ਹੋ ਸਕਦਾ ਹੈ। ਇਸ ਲਈ ਸਿਖਿਆ ‘ਤੇ ਵਿਸ਼ੇਸ਼ ਜੋਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹੇਬ ਮਹਿਲਾਵਾਂ ਦੇ ਸਨਮਾਨ ਲਈ ਹਿੰਦੂ ਕੋਡ ਬਿੱਲ ਲੈ ਕੇ ਆਉਣ। ਪਰ ਇਹ ਬਿੱਲ ਸੰਸਦ ਵਿੱਚ ਪਾਸ ਨਹੀਂ ਹੋਇਆ। ਇਸ ਤੋਂ ਆਹਤ ਹੋ ਕੇ ਉਨ੍ਹਾਂ ਨੇ ਕਾਨੂੰਨ ਮੰਤਰੀ ਤੋਂ ਤਿਆਗ ਪੱਤਰ ਦੇ ਦਿੱਤਾ। ਬਾਬਾ ਸਾਹੇਬ ਮਹਿਲਾਵਾਂ ਦੇ ਸਨਮਾਨ ਦੇ ਵੱਡੇ ਪੱਖਧਾਰ ਸਨ।

          ਪ੍ਰੋਗਰਾਮ ਦੇ ਆਯੋ੧ਕ ਅਤੇ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਸਤਅਵਾਨ ਸਰੋਹਾ ਨੇ ਮੁੱਖ ਮੰਤਰੀ ਸਮੇਤ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ।

          ਇਸ ਮੌਕੇ ‘ਤੇ ਵਿਧਾਇਕ ਕਪੂਰ ਵਾਲਮਿਕੀ, ਵਧੀਕ ਮੁੱਖ ਸਕੱਤਰ ਡਾ. ਰਾਜਾਸ਼ੈਖਰ ਵੁੰਡਰੂ, ਸੂਚਨਾ ਅਤੇ ਜਨਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਨਿਦੇਸ਼ਕ ਸ੍ਰੀਮਤੀ ਵਰਸ਼ਾ ਖਾਂਗਵਾਲ, ਮੈਂਬਰ ਸਕੱਤਰ ਰਾਜ ਪ੍ਰਦੂਸ਼ਣ ਬੋਰਡ ਸ੍ਰੀ ਯੋਗੇਸ਼ ਕੁਮਾਰ, ਵਧੀਕ ਸਕੱਤਰ ਗ੍ਰਹਿ ਵਿਭਾਗ ਸ੍ਰੀਮਤੀ ਵੰਦਨਾ ਦਿਸੋਦਿਆ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ, ਪ੍ਰਵੀਨ ਮਲਿਕ, ਚਰਣਜੀਤ ਕੌਰ, ਆਨੰਦ ਕੁਮਾਰ, ਦੀਵੇਂਦਰ ਮਲਿਕ, ਕਮਲੇਸ਼ ਕੁਮਾਰੀ ਸਮੇਤ ਭਾਰਤੀ ਗਿਣਤੀ ਵਿੱਚ ਸਕੱਤਰੇਤ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।