
ਚੰਡੀਗੜ੍ਹ, 6 ਅਪ੍ਰੈਲ – ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਸੀਪੀ ਰਾਧਾਕ੍ਰਿਸ਼ਨਣ ਨੇ ਅੱਜ ਹਰਿਆਣਾ ਦੇ ਸੋਨੀਪਤ ਸਥਿਤ ਦੀਨਬੰਧੂ ਛੋਟੂਰਾਮ ਯੂਨੀਵਰਸਿਟੀ ਆਫ ਸਾਇੰਸ ਐਂਡ ਤਕਨਾਲੋਜੀ ਦੇ 8ਵੇਂ ਕੰਨਵੋਕੇਸ਼ਨ ਸਮਾਰੋਹ ਨੂੰ ਸੰਬੋਧਿਤ ਕੀਤਾ।
ਉੱਪ ਰਾਸ਼ਟਰਪਤੀ ਨੇ ਦੀਨਬੰਧੂ ਛੋਟੂਰਾਮ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਉਨ੍ਹਾਂ ਨੂੰ ਇਮਾਨਦਾਰੀ, ਸਮਾਜਿਕ ਨਿਆਂ ਅਤੇ ਦੂਰਦਰਸ਼ੀ ਅਗਵਾਈ ਦਾ ਪ੍ਰਤੀਕ ਦਸਿਆ। ਉਨ੍ਹਾਂ ਨੇ ਕਿਹਾ ਕਿ ਦੀਨਬੰਧੂ ਛੋਟੂਰਾਮ ਨੇ ਕਿਸਾਨਾਂ ਅਤੇ ਵਾਂਝੇ ਵਰਗਾਂ ਦੇ ਉਥਾਨ ਲਈ ਆਪਣਾ ਜੀਵਨ ਸਮਰਪਿਤ ਕੀਤਾ ਅਤੇ ਉਨ੍ਹਾਂ ਦੇ ਸਮਾਜਿਕ-ਆਰਥਕ ਵਿਕਾਸ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਈ।
ਉਨ੍ਹਾਂ ਨੇ ਕਿਹਾ ਕਿ ਸਰਕਾਰੀ ਅਦਾਰਿਆਂ ਅਤੇ ਨਿਆਂਸੰਗਤ ਭੂਮੀ ਵਿਵਸਥਾ ‘ਤੇ ਛੋਟੂਰਾਮ ਦੇ ਯਤਨ ਨੇ ਇੱਕ ਮਜਬੂਤ ਖੇਤੀਬਾੜੀ ਢਾਂਚੇ ਦੀ ਨੀਂਹ ਰੱਖੀ, ਜਿਸ ਨਾਲ ਹਰਿਆਣਾ ਇੱਕ ਖੁਸ਼ਹਾਲ ਖੇਤੀਬਾੜੀ ਸੂਬੇ ਵਜੋ ਉਭਰਿਆ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਮਹਤੱਵਪੂਰਣ ਯੋਗਦਾਨ ਦਿੱਤਾ।
ਕੰਨਵੋਕੇਸ਼ਨ ਸਮਾਰੋਹ ਵਿੱਚ ਗਰੈਜੂਏ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉੱਪ ਰਾਸ਼ਟਰਪਤੀ ਨੇ ਦਸਿਆ ਕਿ ਗੋਲਡ ਮੈਡਲ ਜੇਤੂਆਂ ਵਿੱਚ ਲਗਭਗ 64 ਫੀਸਦੀ ਮਹਿਲਾਵਾਂ ਹਨ ਅਤੇ ਕੁੱਲ ਪਾਸ ਵਿਦਿਆਰਥੀਆਂ ਵਿੱਚ ਵੀ ਲਗਭਗ 50 ਫੀਸਦੀ ਮਹਿਲਾਵਾਂ ਦੀ ਭਾਗੀਦਾਰੀ ਹੈ। ਉਨ੍ਹਾਂ ਨੇ ਇਸ ਨੂੰ ਮਹਿਲਾ ਸਸ਼ਕਤੀਕਰਣ ਅਤੇ ਬੇਟੀ ਬਚਾਓ-ਬੇਟੀ ਪੜਾਓ ਵਰਗੀ ਯੋਜਨਾਵਾਂ ਦੇ ਸਕਾਰਾਤਮਕ ਪ੍ਰਭਾਵ ਦਾ ਨਤੀਜਾ ਦਸਿਆ।
ਉੱਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਭਾਰਤ ਅਤੇ ਆਤਮਨਿਰਭਰ ਭਾਰਤ ਦੇ ਵਿਜਨ ਦਾ ਵਰਨਣ ਕਰਦੇ ਹੋਏ ਕਿਹਾ ਕਿ ਇਹ ਨਵਾਚਾਰ, ਆਤਮਵਿਸ਼ਵਾਸ ਅਤੇ ਸਵਦੇਸ਼ੀ ਸਵਾਧਾਨਾਂ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਕਦਮ ਹੈ।
ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੀ ਭੁਮਿਕਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਿੱਥੇ ਕਈ ਦੇਸ਼ਾਂ ਨੇ ਵੈਕਸੀਨ ‘ਤੇਂ ਪੇਟੈਂਟ ਰਾਹੀਂ ਲਾਭ ਕਮਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਭਾਰਤ ਨੇ ਨਾ ਸਿਰਫ ਆਪਣੇ ਨਾਗਰਿਕਾਂ ਨੂੰ ਮੁਫਤ ਟੀਕੇ ਉਪਲਬਧ ਕਰਾਏ, ਸਗੋ 100 ਤੋਂ ਵੱਧ ਦੇਸ਼ਾਂ ਨੂੰ ਵੀ ਵੈਕਸੀਨ ਉਪਲਬਧ ਕਰਾ ਕੇ ਆਪਣੀ ਉਦਾਰਤਾ ਦਾ ਪਰਿਚੈ ਦਿੱਤਾ।
ਉੱਪ ਰਾਸ਼ਟਰਪਤੀ ਨੇ ਏਆਈ, ਮਸ਼ੀਨ ਲਰਨਿੰਗ, ਰੋਬੋਟਿਕਸ, ਕੁਵਾਂਟਮ ਕੰਪਿਊਟਿੰਗ ਅਤੇ ਗ੍ਰੀਨ ਤਕਨਾਲੋਜੀ ਵਰਗੇ ਉਭਰਦੇ ਖੇਤਰਾਂ ਦੀ ਚਰਚਾ ਕਰਦੇ ਹੋਏ ਵਿਦਿਆਰਥੀਆਂ ਤੋਂ ਇੰਨ੍ਹਾਂ ਨੂੰ ਜਿਮੇਵਾਰੀ ਦੇ ਨਾਲ ਅਪਨਾਉਣ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਨਸ਼ੇ ਦੀ ਵੱਧਦੀ ਸਮਸਿਆ ‘ਤੇ ਚਿੰਤਾ ਜਤਾਉਂਦੇ ਹੋਏ ਨੌਜੁਆਨਾਂ ਨੂੰ ਇਸ ਪੂਰੀ ਤਰ੍ਹਾ ਤਿਆਗਣ ਅਤੇ ਸਿਹਤਮੰਦ ਤੇ ਸਕਾਰਾਤਮਕ ਜੀਵਨ ਅਪਨਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਨੌਜੁਆਨਾਂ ਨੂੰ ਨਸ਼ਾ ਮੁਕਤ ਸਮਾਜ ਦੇ ਦੂਤ ਬਨਣ ਲਈ ਪ੍ਰੇਰਿਤ ਕੀਤਾ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਜੀਵਨ ਵਿੱਚ ਸਫਲਤਾ ਸਿਰਫ ਉਪਲਬਧੀਆਂ ਨਾਲ ਨਹੀਂ, ਸਗੋ ਚਰਿੱਤਰ, ਇਮਾਨਦਾਰੀ ਅਤੇ ਮੁਸ਼ਕਲਾਂ ਤੋਂ ਉਭਰਣ ਦੀ ਸਮਰੱਥਾ ਨਾਲ ਤੈਅ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂ ਧੀਰਜ ਅਤੇ ਹਿੰਮਤ ਦੇ ਨਾਲ ਚਨੌਤੀਆਂ ਦਾ ਸਾਹਮਣਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਧਰਮ ਦੀ ਹਮੇਸ਼ਾ ਅਧਰਮ ‘ਤੇ ਜਿੱਤ ਹੁੰਦੀ ਹੈ।
ਉੱਪ ਰਾਸ਼ਟਰਪਤੀ ਨੇ ਸਿਖਿਆ ਵਿੱਚ ਉੱਪਨਿਵੇਸ਼ਕ ਮਾਨਸਿਕਤਾ ਤੋਂ ਮੁਕਤੀ ਦੀ ਜਰੂਰਤ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਸੱਚੀ ਸਿਖਿਆ ਵਿਅਕਤੀ ਨੂੰ ਸੁਤੰਤਰ ਸੋਚ, ਆਤਮਵਿਸ਼ਵਾਸ ਅਤੇ ਭਾਰਤੀ ਵਿਰਾਸਤ ਅਤੇ ਮਾਣ ਕਰਨਾ ਸਿਖਾਉਂਦੀ ਹੈ।
ਇਸ ਮੌਕੇ ‘ਤੇ ਹਰਿਆਣਾਂ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਅਸੀਮ ਕੁਮਾਰ ਘੋਸ਼, ਮੁੱਖ ਮੰਤਰੀ ਸ੍ਰੀ ਨਾਂਇਬ ਸਿੰਘ ਸੈਣੀ, ਸਹਿਕਾਰਤਾ ਮੰਤਰੀ ਸ੍ਰੀ ਅਰਵਿੰਦ ਕੁਮਾਰ ਸ਼ਰਮਾ ਅਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸ੍ਰੀ ਪ੍ਰਕਾਸ਼ ਸਿੰਘ ਵੀ ਮੌਜੂਦ ਰਹੇ।