
ਚੰਡੀਗੜ੍ਹ, 3 ਅਪ੍ਰੈਲ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਰੀ ਡਰੇਨਾਂ, ਨਹਿਰਾਂ ਅਤੇ ਨਾਲਿਆਂ ਦੀ ਸਫਾਈ ਦਾ ਕੰਮ ਬਰਸਾਤ ਤੋਂ ਪਹਿਲਾਂ ਪੂਰਾ ਕੀਤਾ ਜਾਵੇ। ਵਿਸ਼ੇਸ਼ਕਰ ਆਬਾਦੀ ਖੇਤਰ ਵਿੱਚ ਡ੍ਰੇਨ ਅਤੇ ਨਹਿਰਾਂ ਦੇ ਨਾਲ ਮਜਬੂਤ ਬਰਮ ਬਨਾਏ ੧ਾਣ ਅਤੇ ਕੰਮ ਦੀ ਨਿਯਮਤ ਰੂਪ ਨਾਲ ਮਾਨੀਟਰਿੰਗ ਕੀਤੀ ਜਾਵੇ।
ਮੁੱਖ ਮੰਤਰੀ ਸ਼ੁਕਰਵਾਰ ਨੂੰ ਸਿੰਚਾਈ, ਜਨਸਿਹਤ ਅਤੇ ਸਥਾਨਕ ਨਿਗਮਾਂ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਡੇ੍ਰਨ, ਨਹਿਰਾਂ ਅਤੇ ਨਾਲਿਆਂ ਦੀ ਸਫਾਈ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਫਹਿਤਹਾਬਾਦ ਵਿੱਚ ਰਾਜਸਥਾਨ ਸੀਮਾ ਤੱਕ ਬਰਸਾਤੀ ਪਾਣੀ ਦੀ ਨਿਕਾਸੀ ਤਹਿਤ ਡੇ੍ਰਨ ਦਾ ਪ੍ਰਸਤਾਵ ਬਣਾਇਆ ਜਾਵੇ ਤਾਂ ਜੋ ਉਸ ਪਾਣੀ ਦਾ ਖੇਤਰ ਦੇ ਕਿਸਾਨ ਸਿੰਚਾਈ ਲਈ ਵਰਤੋ ਕਰ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਆਬਾਦੀ ਵੱਧ ਰਹੀ ਹੈ। ਪਾਣੀ ਦਾ ਬਹਾਵ ਆਬਾਦੀ ਖੇਤਰਾਂ ਵਿੱਓ ਅਵਰੁੱਧ ਹੋ ਰਿਹਾ ਹੈ। ਇਸ ਲਈ ਜਲ੍ਹਭਰਾਵ ਦੀ ਸਥਿਤੀ ਬਣ ਜਾਂਦਾ ਹੈ। ਅਜਿਹੇ ਖੇਤਰਾਂ ਲਈ ਨਵੀਂ ਜਲ੍ਹ ਨਿਕਾਸੀ ਪਰਿਯੋਜਨਾਵਾਂ ਦੇ ਪ੍ਰਸਤਾਵ ਤਿਆਰ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਖੇਤਰਾਂ ਵਿੱਚ ਜਲ੍ਹਭਰਾਵ ਦੀ ਸਥਿਤੀ ਨਾ ਬਣੇ।
ਡੇ੍ਰਨ ਅਤੇ ਨਹਿਰਾਂ ਦੀ ਸਫਾਈ ਕੰਮ ਵਿੱਚ ਕੋਈ ਲਾਪ੍ਰਵਾਹੀ ਨਾ ਕਰਨ
ਮੁੱਖ ਮੰਤਰੀ ਨੇ ਕਿਹਾ ਕਿ ਬਰਸਾਤੀ ਅਤੇ ਜਲ੍ਹ ਨਿਕਾਸੀ ਸਬੰਧਿਤ ਡੇ੍ਰਨ ਅਤੇ ਨਹਿਰਾਂ ਦੀ ਸਫਾਈ ਕੰਮ ਨੂੰ ਤੇਜੀ ਨਾਲ ਪੂਰਾ ਕਰਵਾਉਣ ਅਤੇ ਇਸ ਕੰਮ ਵਿੱਚ ਕੋਈ ਲਾਪ੍ਰਵਾਹੀ ਨਾ ਵਰਤਣ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾ ਖੇਤਰਾਂ ਵਿੱਚ ਤੱਟਬੰਨ੍ਹ ਕਮਜੋਰ ਹੋਣ ਅਤੇ ਟੁੱਟਣ ਦੇ ਕਗਾਰ ‘ਤੇ ਹੋਣ ਉਨ੍ਹਾਂ ਦਾ ਸਮੇਂ ਤੋਂ ਪਹਿਲ ਜਾਂਚ ਕਰ ਮਜਬੂਤ ਬਣਾਇਆ ਜਾਵੇ। ਇਸ ਤੋਂ ਇਲਾਵਾ, ਹੇਠਲੇ ਖੇਤਰਾਂ ਵਿੱਚ ਵੀ ਤੱਟਬੰਨ੍ਹ ਨੂੰ ਮਜਬੂਤ ਕਰਨ ਤਾਂ ਜੋ ਕਿਸੇ ਵੀ ਖੇਤਰ ਵਿੱਚ ਪਾਣੀ ਓਵਰਫਲੋ ਨਾ ਹੋ ਸਕੇ। ਇਸ ਤੋਂ ਇਲਾਵਾ, ਇੰਨ੍ਹਾਂ ਤੱਟਬੰਨ੍ਹਾਂ ਨੂੰ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਹਰਿਆ ਭਰਿਆ ਬਨਾਉਣ ਲਈ ਪੇੜ ਲਗਾਏ ਜਾਣ।
ਮੁੱਖ ਮੰਤਰੀ ਨੇ ਕਿਹਾ ਕਿ ਘੱਗਰ, ਮਾਰਕੰਡਾ, ਟਾਂਗਰੀ ਨਦੀਂ ਦੀ ਸਫਾਈ ਦੇ ਨਾਲ ਤੱਟਬੰਨ੍ਹਾਂ ‘ਤੇ ਵਿਸ਼ੇਸ਼ ਧਿਆਨ ਦੇਣ। ਇਸ ਤੋਂ ਇਲਾਵਾ, ਕੁਰੂਕਸ਼ੇਤਰ ਵਿੱਚ ਚੀਕਾ ਦੇ ਕੋਲ ਸਰਸਵਤੀ ਨਦੀਂ ਦੇ ਬਹਾਵ ਨੂੰ ਸਿੱਧਾ ਕੀਤਾ ਜਾਵੇ। ਉਨ੍ਹਾਂ ਨੇ ਬਾਵਲ ਵਿੱਚ ਇੰਡਸਟਰੀ ਦੇ ਪਾਣੀ ਦੀ ਨਿਕਾਸੀ ਤਹਿਤ ਵੀ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੂੰ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਜਾਣੂ ਕਰਵਾਇਆ ਕਿ ਹੁਣ ਤੱਕ ਵੱਖ-ਵੱਖ 825 ਡ੍ਰੇਨ ਅਤੇ ਨਾਲਿਆਂ ਦੇ ਕੰਮਾਂ ਵਿੱਚੋਂ 713 ‘ਤੇ ਕੰਮ ਕਰ ਲਿਆ ਗਿਆ ਹੈ। ਬਾਕੀ ‘ਤੇ ਅਗਾਮੀ ਜੂਨ ਮਹੀਨੇ ਤੱਕ ਕੰਮ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਸ਼ਾਰਟ ਟਰਮ ਹੜ੍ਹ ਬਚਾਵ 425 ਕੰਮਾਂ ਵਿੱਚੋਂ 250 ਕੰਮਾਂ ਦੇ ਟੈਂਡਰ ਫਾਈਨਲ ਕਰ ਦਿੱਤੇ ਗਏ ਹਨ ਅਤੇ ਬਾਕੀ ਲਈ ਮਹੀਨੇ ਦੇ ਆਖੀਰ ਤੱਕ ਪੂਰ ਕਰ ਲਏ ਜਾਣਗੇ। ਇਸ ਤੋਂ ਇਲਾਵਾ, ਵਿਪਾਗ ਵਿੱਚ ਜਲ੍ਹ ਨਿਕਾਸੀ ਤਹਿਤ 1678 ਕਿਯੂਸਕ ਸਮਰੱਥਾ ਦੇ 839 ਡੀਜ਼ਲ ਪੰਪ, 4466 ਕਿਯੂਸਕ ਸਮਰੱਥਾ ਦੇ 1389 ਇਲੈਕਟ੍ਰਿਕ ਪੰਪ ਅਤੇ 3465 ਸਮਰੱਥਾ ਦੇ 495 ਮੋਬਾਇਲ ਪੰਪ ਤਿਆਰ ਹਨ। ਇਸ ਤਰ੍ਹਾ ਸੂਬੇ ਵਿੱਓ 9609 ਕਿਯੂਸਕ ਸਮਰੱਥਾ ਦੇ 2723 ਪੰਪ ਤਿਆਰ ਕਰ ਲਏ ਗਏ ਹਨ।
ਮੁੱਖ ਮੰਤਰੀ ਨੇ ਦਸਿਆ ਕਿ ਸੂਬੇ ਦੇ 87 ਸਥਾਨਕ ਨਿਗਮਾਂ ਵਿੱਚ 2655 ਕਿਲੋਮੀਟਰ ਲੰਬਾਈ ਦੀ 2382 ਡ੍ਰੇਨਾਂ ਵਿੱਚੋਂ 1116 ਕਿਲੋਮੀਟਰ ਲੰਬੀ ਡੇ੍ਰਨਾਂ ਦੀ ਸਫਾਈ ਦਾ ਕੰਮ ਕਰ ਲਿਆ ਗਿਆ ਹੈ। ਬਾਕੀ ਡੇ੍ਰਨਾਂ ਦਾ ਕੰਮ ਵੀ ਜੂਨ ਮਹੀਨੇ ਤੱਕ ਪੂਰਾ ਕਰ ਲਿਆ ਜਾਵੇਗਾ। ਇਸੀ ਤਰ੍ਹਾ ਜਨਸਿਹਤ ਵਿਭਾਗ ਦੀ 85 ਸ਼ਹਿਰਾਂ ਵਿੱਚ 100 ਕਿਲੋਮੀਟਰ ਲੰਬੀ ਡੇ੍ਰਨਾਂ ਦੀ ਸਫਾਈ ਦਾ ਕੰਮ ਮਈ ਮਹੀਨੇ ਦੇ ਆਖੀਰ ਤੱਕ ਪੂਰਾ ਕਰ ਲਿਆ ਜਾਵੇਗਾ।