
ਚੰਡੀਗੜ੍ਹ, 1 ਅਪ੍ਰੈਲ – ਹਰਿਆਣਾ ਦੇ ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਅਮਿਤ ਅਗਰਵਾਲ ਨੇ ਜਿਲ੍ਹਾ ਡਿਪਟੀ ਕਮਿਸ਼ਨਰ ਆਯੂਸ਼ ਸਿੰਨ੍ਹਾ ਦੇ ਨਾਲ ਬੁੱਧਵਾਰ ਨੂੰ ਫਰੀਦਾਬਾਦ ਜਿਲ੍ਹਾ ਦੀ ਮੋਹਨਾ ਅਨਾਜ ਮੰਡੀ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਮੰਡੀ ਨਾਲ ਜੁੜੀ ਸਮਸਿਆਵਾਂ ਨੂੰ ਲੈ ਕੇ ਕਿਸਾਨ, ਆੜਤੀ ਤੇ ਹੋਰ ਸਬੰਧਿਤ ਹਿਤਧਾਰਕਾਂ ਨਾਲ ਚਰਚਾ ਕਰ ਫੀਡਬੈਕ ਲਿਆ। ਨਿਰੀਖਣ ਦੌਰੇ ਵਿੱਚ ਕਿਸਾਨਾਂ ਦੀ ਮੰਗ ‘ਤੇ ਪ੍ਰਤੀਬੱਧਤਾ ਜਤਾਉਂਦੇ ਹੋਏ ਮੌਕੇ ‘ਤੇ ਹੀ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਨਾ ਖਰੀਦਿਆ ਜਾਵੇਗਾ ਅਤੇ ਨਾਲ ਹੀ ਕਣਕ ਦੀ ਖਰੀਦ ਦੇ ਬਾਅਦ ਭੁਗਤਾਨ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਟ੍ਰਾਂਸਫਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਮੇਰੀ ਫਸਲ-ਮੇਰਾ ਬਿਊਰਾ ਪੋਰਟਲ ਰਾਹੀਂ ਪੂਰੀ ਪ੍ਰਕ੍ਰਿਆ ਨੂੰ ਪਾਰਦਰਸ਼ੀ ਬਣਾਇਆ ਗਿਆ ਹੈ, ਜਿਸ ਨਾਲ ਕਿਸਾਨ ਖੁਦ ਆਪਣੀ ਫਸਲ ਦਾ ਰਜਿਸਟੇ੍ਰਸ਼ਣ ਅਤੇ ਟੈ੍ਰਕਿੰਗ ਕਰ ਸਕਦੇ ਹਨ। ਰਜਿਸਟ੍ਰੇਸ਼ਣ ਤੋਂ ਕਿਸੇ ਕਾਰਨ ਵਾਂਝੇ ਕਿਸਾਨਾਂ ਨੂੰ ਮੁੜ ਰਜਿਸਟ੍ਰੇਸ਼ਣ ਦੀ ਸਹੂਲਤ ਜਲਦੀ ਉਪਲਬਧ ਕਰਵਾਈ ਜਾਵੇਗੀ।
ਬੀਤੇ ਦੱਸ ਸਾਲਾਂ ਤੋਂ ਲਗਾਤਾਰ ਕਿਸਾਨ ਹਿੱਤ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਹਰਿਆਣਾ ਸਰਕਾਰ
ਸ੍ਰੀ ਅਮਿਤ ਅਗਰਵਾਲ ਨੇ ਕਿਸਾਨਾਂ ਨੂੰ ਪਿਛਲੇ 10 ਸਾਲਾਂ ਵਿੱਚ ਸੂਬਾ ਸਰਕਾਰ ਵੱਲੋਂ ਖੇਤੀਬਾੜੀ ਖੇਤਰ ਵਿੱਚ ਕੀਤੀ ਗਈ ਉਪਲਬਧੀਆਂ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਨੀਤੀਆਂ ਨੇ ਅੰਨਦਾਤਾ ਨੂੰ ਉਦਮੀ ਬਨਾਉਣ ਦੀ ਦਿਸ਼ਾ ਵਿੱਚ ਅਹਿਮ ਭੁਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਗੁਆਂਢੀ ਸੂਬਿਆਂ ਦੀ ਤੁਲਣਾ ਵਿੱਚ ਸੂਬੇ ਦੇ ਕਿਸਾਂਨਾਂ ਨੂੰ ਵੱਧ ਲਾਭ ਦਿੱਤੇ ਜਾ ਰਹੇ ਹਨ। ਸਰਕਾਰ ਦਾ ਇੱਕਲੌਤਾ ਉਦੇਸ਼ ਜਨਹਿੱਤ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਤੇ ਖੇਤੀਬਾੜੀ ਕੰਮਾਂ ਨਾਲ ਜੁੜੇ ਹਿੱਤਧਾਰਕਾਂ ਦੀ ਸਮਸਿਆ ਤੇ ਸੁਝਾਅ ਦਾ ਪੂਰਾ ਫੋਕਸ ਹੈ। ਉਨ੍ਹਾਂ ਨੇ ਹਿੱਤਧਾਰਕਾਂ ਨੂੰ ਭਰੋਸਾ ਦਿੱਤਾ ਕਿ ਬੀਤੇ ਸਾਲ ਵਿੱਚ ਆਈ ਕਿਸੇ ਵੀ ਸਮਸਿਆ ਨੂੰ ਇਸ ਵਾਰ ਦੋਹਰਾਇਆ ਨਹੀਂ ਜਾਵੇਗਾ। ਅਧਿਕਾਰੀ ਆਪਣੇ ਪੱਧਰ ‘ਤੇ ਫਸਲ ਖਰੀਦ, ਲਿਫਟਿੰਗ ਤੇ ਸਟੋਰੇਜ ਤੋਂ ਇਲਾਵਾ ਮੰਡੀ ਵਿੱਚ ਮੁੱਢਲੀ ਸਹੂਲਤਾਂ ਯਕੀਨੀ ਕਰਣਗੇ। ਉਨ੍ਹਾਂ ਨੇ ਦਸਿਆ ਕਿ ਮੰਡੀ ਵਿੱਚ ਸਹੂਲਤਾਂ ਨੂੰ ਬਿਹਤਰ ਬਨਾਉਣ ਲਈ ਇਲੈਕਟ੍ਰੋਨਿਕ ਕੱਢੇ, ਕਿਸਾਨ ਸਹੂਲਤ ਕੇੇਂਦਰ ਅਤੇ ਅਟਲ ਕਿਸਾਨ ਕੈਂਟੀਨ ਵਰਗੀ ਵਿਵਸਥਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਅਟੱਲ ਕਿਸਾਨ ਕੈਂਟੀਨ ਵਿੱਚ ਸਿਰਫ 10 ਰੁਪਏ ਵਿੱਚ ਪੇਟ ਭਰ ਭੋਜਨ ਉਪਲਬਧ ਕਰਾਇਆ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ ਅਤੇ ਮਜਦੂਰਾਂ ਦੇ ਲਈ ਰਾਹਤ ਕੰਮ ਕੀਤੇ ਜਾ ਰਹੇ ਹਨ। ਕਿਸਾਨ ਤੇ ਆੜਤੀ ਵਰਗ ਨੇ ਸਰਕਾਰ ਦੀ ਫਸਲ ਖਰੀਦ ਪ੍ਰਕ੍ਰਿਆ ਤੋਂ ਸੰਤੁਸ਼ਟੀ ਜਤਾਈ।