Tuesday, March 31Malwa News
Shadow

ਜੀਵਨ ਸ਼ੈਲੀ ਸੰਬੰਧੀ ਬਿਮਾਰੀਆਂ ਦੇ ਪ੍ਰਭਾਵਸ਼ਾਲੀ ਹੱਲ ਲਈ ਆਯੁਰਵੇਦ ਸਭ ਤੋਂ ਟਿਕਾਊ ਵਿਕਲਪ ਹੈ: ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 31 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ਵਿਚ ਆਯੋਜਿਤ ਸ੍ਰੀ ਧਨਵੰਤਰੀ ਆਯੂਰਵੈਦਿਕ ਕਾਲਜ ਤੇ ਹਸਪਤਾਲ ਦੀ ਗੋਲਡ ਜੁਲਬੀ ਸਮਾਰੋਹ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਆਧੁਨਿਕ ਜੀਵਨਸ਼ੈਲੀ ਤੋਂ ਪੈਦਾ ਤਨਾਅ, ਸ਼ੂਗਰ, ਹਾਈ ਬਲਡ ਪ੍ਰੈਸ਼ਰ ਅਤੇ ਹੋਰ ਜੀਵਨਸ਼ੈਲੀ ਸਬੰਧੀ ਰੋਗਾਂ ਦੇ ਹੱਲ ਵਿਚ ਆਯੂਰਵੇਦ ਇਕ ਪ੍ਰਭਾਵੀ ਅਤੇ ਟਿਕਾਊ ਵਿਕਲਪ ਦਿੰਦਾ ਹੈ। ਆਯੂਰਵੈਦ ਵਿਚ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਅਤੇ ਅਧਿਆਤਮਕ ਸੰਤੁਲਨ ‘ਤੇ ਵੀ ਜ਼ੋਰ ਦਿੱਤਾ ਜਾਂਦਾ ਹੈ।

ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਕਾਲਜ ਕੰਪਲੈਕਸ ਵਿਚ ਬਣੇ ਨਵੇਂ ਵਿਦਿਅਕ ਬਲਾਕ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਵੱਲੋਂ ਸਾਇੰਟਿਫਿਕ ਜਨਰਲ ਦੀ ਵੀ ਘੁੰਡ ਚੁੱਕਾਈ ਕੀਤੀ। ਪ੍ਰੋਗ੍ਰਾਮ ਦੌਰਾਨ ਸੰਸਥਾ ਨਾਲ ਜੁੜੇ ਅਹੁੱਦੇਦਾਰ ਨੂੰ ਮੁੱਖ ਮੰਤਰੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਨੇ ਬੀਏਐਮਐਸ ਵਿਦਿਆਰਥੀਆਂ ਦੇ ਵਧੀਆ ਪ੍ਰੀਖਿਆ ਨਤੀਜੇ ‘ਤੇ ਖੁਸ਼ ਜਾਹਿਰ ਕਰਦੇ ਹੋਏ ਵਿਦਿਆਰਥੀਆ ਨੂੰ ਵੱਧਾਈ ਦਿੱਤੀ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਆਯੂਰਵੈਦ ਨੂੰ ਪ੍ਰੋਤਸਾਹਨ ਦੇਣ ਲਈ ਯਤਨ ਕਰ ਰਹ ਹੈ। ਆਯੂਰਵੈਦਿਕ ਕਾਲਜਾਂ ਅਤੇ ਹਸਪਤਾਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ, ਸੋਧ ਨੂੰ ਪ੍ਰੋਤਸਾਹਨ ਕਰਨ ਅਤੇ ਡਾਕਟਰਾਂ ਨੂੰ ਵਧੀਆ ਮੌਕੇ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਕੜੀ ਵਿਚ ਕੁਰੂਕਸ਼ੇਤਰ ਵਿਚ ਲਗਭਗ 500 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਕ੍ਰਿਸ਼ਣਾ ਆਯੂਸ਼ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ, ਜਿਸ ਨਾਲ ਇਹ ਕਾਲਜ ਵੀ ਸਬੰਧਤ ਹਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੌਮੀ ਸਿਹਤ ਮਿਸ਼ਨ ਦੇ ਤਹਿਤ ਜਿਲਾ ਪੱਧਰ ‘ਤੇ ਆਯੂਸ਼ ਵਿੰਗ ਸਥਾਪਿਤ ਕੀਤੇ ਗਏ ਹਨ, ਜਿੱਥੇ ਯੋਗ ਮਾਹਿਰਾਂ ਦੀ ਨਿਯੁਕਤੀ ਕੀਤੀ ਗਈ ਹੈ। ਸਾਰੇ ਮੁੱਢਲੇ ਸਿਹਤ ਕੇਂਦਰਾਂ ਵਿਚ ਆਯੂਸ਼ ਮੈਡੀਕਲ ਸਹੂਲਤ ਮਹੁੱਇਆ ਕਰਵਾਉਣ ਲਈ 572 ਆਯੂਸ਼ ਮੈਡੀਕਲ ਅਧਿਕਾਰੀਆਂ ਦੀ ਭਰਤੀ ਕੀਤੀ ਗਈ ਹੈ। ਹੁਣ ਤਕ 400 ਆਯੂਸ਼ ਡਿਸਪੈਂਸਰੀਆਂ ਅਤੇ 138 ਉਪ ਸਿਹਤ ਕੇਂਦਰਾਂ ਨੂੰ ਆਯੂਸ਼ਮਾਨ ਅਗੋਗਿਯ ਮੰਦਿਰ ਵਿਚ ਅਪਗ੍ਰੇਡ ਕੀਤਾ ਜਾ ਚੁੱਕਿਆ ਹੈ ਅਤੇ ਸਾਰੇ ਜਿਲ੍ਹਿਆਂ ਵਿਚ ਪੰਚਕਰਮ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਬਾਬਾ ਖੇਤਾਨਾਥ ਸਰਕਾਰੀ ਆਯੂਰਵੈਦਿਕ ਕਾਲਜ ਤੇ ਹਸਪਤਾਲ, ਪਟੀਕਰਾ (ਨਾਰਨੌਲ) ਦਾ ਨਿਰਮਾਣ ਕੰਮ ਪੂਰਾ ਹੋ ਚੁੱਕਿਆ ਹੈ, ਜਦੋਂ ਕਿ ਨੂੰਹ, ਅੰਬਾਲਾ, ਹਿਸਾਰ ਅਤੇ ਪੰਚਕੂਲਾ ਵਿਚ ਵੀ ਆਯੂਸ਼ ਖੇਤਰ ਵਿਚ ਕਈ ਮਹੱਤਵਪੂਰਨ ਸੰਸਥਾਨਾਂ ਅਤੇ ਹਸਪਤਾਲਾਂ ਦੀ ਸਥਾਪਨਾ ਤੇ ਨਿਰਮਾਣ ਕੰਮ ਚਲ ਰਹੇ ਹਨ। ਅੱਜ ਪੂਰੀ ਦੁਨਿਆ ਵਿਚ ਯੋਗ ਦਾ ਨਾਮ ਚੱਲ ਰਿਹਾ ਹੈ ਅਤੇ ਇਸ ਪੂਰਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ, ਜਿੰਨ੍ਹਾਂ ਦੇ ਯਤਨਾ ਸਦਕਾ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿਚ ਯੋਗ ਨੂੰ ਪ੍ਰੋਤਸਾਹਨ ਦੇਣ ਲਈ ਸੂਬੇ ਦੇ 6500 ਪਿੰਡਾਂ ਵਿਚ ਯੋਗ ਤੇ ਜਿਮ ਖੋਲ੍ਹਣ ਲਈ ਸਰਕਾਰ ਵਚਨਬੱਧ ਹੈ। ਹੁਣ ਤਕ 965 ਜਿਮ ਸ਼ੁਰੂ ਕੀਤੇ ਜਾ ਚੁੱਕੇ ਹਨ ਅਤੇ 139 ‘ਤੇ ਕੰਮ ਚਲ ਰਿਹਾ ਹੈ।

ਇਸ ਮੌਕੇ ‘ਤੇ ਰਾਜਸਭਾ ਸਾਂਸਦ ਸਤਨਾਮ ਸਿੰਘ ਸੰਧੂ, ਮੁੱਖ ਮੰਤਰੀ ਦੇ ਮੀਡਿਆ ਸਕੱਤਰ ਪ੍ਰਵੀਣ ਅੱਤਰੇ ਤੋਂ ਇਲਾਵਾ ਮੰਨੇ-ਪ੍ਰਮੰਨੇ ਵਿਅਕਤੀ ਹਾਜਿਰ ਸਨ।