
ਚੰਡੀਗੜ੍ਹ, 30 ਮਾਰਚ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾਭਰ ਵਿੱਚ ਵਾਟਰ ਹਾਰਵੇਸਟਿੰਗ ਸਿਸਟਮ ਲਗਾਏ ਜਾਣ ਲਈ ਕਈ ਥਾਵਾਂ ‘ਤੇ ਜਲਭਰਾਵ ਦੀ ਸਮੱਸਿਆ ਸਾਹਮਣੇ ਆਉਂਦੀ ਹੈ, ਇਸ ਲਈ ਇਸ ਨਾਲ ਨਿਪਟਨ ਲਈ ਹੁਣੇ ਤੋਂ ਪੁਖ਼ਤਾ ਇੰਤਜਾਮ ਕੀਤੇ ਜਾਣ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਸਕੱਤਰੇਤ ਵਿੱਚ ਸ਼ਹਿਰੀ ਸਥਾਨਕ ਨਿਗਮ ਵਿਭਾਗ ਦੇ ਅਧਿਕਾਰਿਆਂ ਦੀ ਮੀਟਿੰਗ ਲੈ ਰਹੇ ਸਨ। ਮੀਟਿੰਗ ਵਿੱਚ ਮੁੱਖ ਮੰਤਰੀ ਨੇ ਬਰਸਾਤ ਤੋਂ ਪਹਿਲਾਂ ਹੋਣ ਵਾਲੀ ਡ੍ਰੇਨ ਦੀ ਸਫਾਈ, ਜਲ ਨਿਕਾਸੀ ਵਿਵਸਥਾ ਅਤੇ ਸਫਾਈ ਵਿਵਸਥਾ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਅਤੇ ਸਬੰਧਿਤ ਅਧਿਕਾਰਿਆਂ ਨੂੰ ਲੋੜਵੰਦ ਦਿਸ਼ਾ-ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਇਸ ਦੌਰਾਨ ਕਿਹਾ ਕਿ ਜਿੱਥੇ-ਜਿੱਥੇ ਜਲ ਨਿਕਾਸੀ ਵਿੱਚ ਦਿੱਕਤ ਹੈ ਉਨ੍ਹਾਂ ਸਥਾਂਨਾਂ ਦੀ ਪਛਾਂਣ ਕਰ ਉੱਥੇ ਵੈਕਲਪਿਕ ਉਪਾਅ ਕੀਤੇ ਜਾਣ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਕਿਹਾ ਕਿ ਅਜਿਹੇ ਸਥਾਨਾਂ ‘ਤੇ ਵਾਟਰ ਹਾਰਵੇਸਟਿੰਗ ਸਿਸਟਮ ਦੇ ਵਿਕਲਪ ਤਲਾਸ਼ੇ ਜਾਣ ਤਾਂ ਜੋ ਬਰਸਾਤ ਦੇ ਪਾਣੀ ਦਾ ਸੰਚਯਨ ਹੋ ਸਕੇ ਅਤੇ ਜਲਭਰਾਵ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕੇ।
ਉਨ੍ਹਾਂ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਵਾਟਰ ਹਾਰਵੇਸਟਿੰਗ ਨਾਲ ਜੁੜਿਆ ਪੂਰਾ ਅਤੇ ਅਪਡੇਟ ਡੇਟਾ ਤਿਆਰ ਕੀਤਾ ਜਾਵੇ। ਇਸ ਵਿੱਚ ਇਹ ਜਾਣਕਾਰੀ ਵੀ ਸ਼ਾਮਲ ਹੋਵੇ ਕਿ ਕਿੱਥੇ-ਕਿੱਥੇ ਵਾਟਰ ਹਾਰਵੇਸਟਿੰਗ ਸਿਸਟਮ ਲਗੇ ਹੋਏ ਹਨ, ਉਨ੍ਹਾਂ ਵਿੱਚੋਂ ਕਿਨ੍ਹੇ ਸਹੀ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਕਿਨ੍ਹਾਂ ਸਥਾਨਾਂ ‘ਤੇ ਇਨ੍ਹਾਂ ਨੂੰ ਲਗਾਉਣ ਦੀ ਲੋੜ ਹੈ।
ਮੀਟਿੰਗ ਵਿੱਚ ਸੂਬੇ ਦੀ ਸਫਾਈ ਵਿਵਸਥਾ ਨੂੰ ਹੋਰ ਬੇਹਤਰ ਬਨਾਉਣ ਨੂੰ ਲੈ ਕੇ ਵੀ ਵਿਸਥਾਰ ਨਾਲ ਚਰਚਾ ਹੋਈ। ਅਧਿਕਾਰਿਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਫਾਈ ਵਿਵਸਥਾ ਨੂੰ ਮਜਬੂਤ ਕਰਨ ਲਈ ਆਧੁਨਿਕ ਤਕਨੀਕ, ਵਿਸ਼ੇਸ਼ ਰੂਪ ਨਾਲ ਆਰਆਈਐਫ਼ਡੀ ਤਕਨੀਕ ਦਾ ਉਪਯੋਗ ਕੀਤਾ ਜਾ ਰਿਹਾ ਹੈ, ਜਿਸ ਨਾਲ ਕੰਮਾਂ ਦੀ ਨਿਗਰਾਨੀ ਅਤੇ ਪਾਰਦਰਸ਼ਿਤਾ ਵਧੀ ਹੈ।
ਸਵੀਪਿੰਗ ਮਸ਼ੀਨਾਂ ਦੀ ਨਿਗਰਾਨੀ ਲਈ ਹੁਣ ਕੈਮਰੇ ਲਗਣਗੇ
ਮੁੱਖ ਮੰਤਰੀ ਨੇ ਜੀਪੀਐਸ ਅਧਾਰਿਤ ਕਚਰਾ ਕਲੇਕਸ਼ਨ ਸਿਸਟਮ ਦੀ ਵੀ ਸਮੀਖਿਆ ਕੀਤੀ ਅਤੇ ਇਸ ਦੀ ਪ੍ਰਭਾਵੀ ਮਾਨਿਟਰਿੰਗ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰਿਆਂ ਨੇ ਦੱਸਿਆ ਕਿ ਇਸ ਪ੍ਰਣਾਲੀ ਵਿੱਚ ਆਰਆਈਐਫਡੀ ਤਕਨੀਕ ਦਾ ਉਪਯੋਗ ਕੀਤਾ ਜਾ ਰਿਹਾ ਹੈ ਜਿਸ ਨਾਲ ਕਚਰਾ ਸੰਗ੍ਰਹਿਣ ਦੀ ਪ੍ਰਕਿਰਿਆ ਨੂੰ ਵਿਵਸਥਿਤ ਅਤੇ ਪਾਰਦਰਸ਼ੀ ਬਣਾਇਆ ਜਾ ਰਿਹਾ ਹੈ। ਸਵੀਪਿੰਗ ਮਸ਼ੀਨਾਂ ਦੀ ਨਿਗਰਾਨੀ ਨੂੰ ਹੋਰ ਮਜਬੂਤ ਬਨਾਉਣ ਲਈ ਵਿਭਾਗ ਵੱਲੋਂ ਚੁੱਗੇ ਗਏ ਕਦਮਾਂ ਦਾ ਬਿਯੌਰਾ ਦਿੰਦੇ ਹੋਏ ਸਬੰਧਿਤ ਵਿਭਾਗ ਦੇ ਅਧਿਕਾਰਿਆਂ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ‘ਤੇ ਚਾਰ ਕੈਮਰੇ ਲਗਾਏ ਜਾਣਗੇ। ਇੱਕ ਅੱਗੇ ਵੱਲ, ਇੱਕ ਉਪਰ, ਇੱਕ ਥੱਲੇ ਅਤੇ ਇੱਕ ਪਿੱਛੇ ਵੱਲ। ਉਨ੍ਹਾਂ ਨੇ ਕਿਹਾ ਕਿ ਜੇਕਰ ਸਫਾਈ ਦੌਰਾਨ ਮਸ਼ੀਨ ਦਾ ਥੱਲੇ ਦਾ ਸੇਂਸਰ ਬੰਦ ਮਿਲਿਆ ਤਾਂ ਸਬੰਧਿਤ ਏਜੰਸੀ ਨੂੰ ਭੁਗਤਾਨ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹੁਣ ਏਜੰਸਿਆਂ ਨੂੰ ਹਰ ਮਹੀਨੇ ਆਪਣੇ ਬਿਲ ਦੇ ਨਾਲ ਕੰਮ ਨਾਲ ਸਬੰਧਿਤ ਵੀਡੀਓ ਫੁਟੇਜ ਵੀ ਜਮਾ ਕਰਨੀ ਹੋਵੇਗੀ। ਇਸ ਦੇ ਨਾਲ ਹੀ ਇਸ ਵਿਵਸਥਾ ਵਿੱਚ 1250 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਪੇਨਲਟੀ ਦਾ ਪ੍ਰਾਵਧਾਨ ਕੀਤਾ ਗਿਆ ਹੈ, ਜਿਸ ਨਾਲ ਏਜੰਸਿਆਂ ਦੀ ਜਵਾਬਦੇਈ ਤੈਅ ਹੋਵੇਗੀ ਅਤੇ ਕੰਮ ਵਿੱਚ ਲਾਪਰਵਾਈ ਨਹੀਂ ਹੋਵੇਗੀ।
ਸਫਾਈ ਕਰਮਚਾਰਿਆਂ ਦੀ ਸਹੂਲਤਾਂ ‘ਤੇ ਵੀ ਗੱਲ
ਮੁੱਖ ਮੰਤਰੀ ਨੇ ਸਫਾਈ ਕਰਮਚਾਰਿਆਂ ਦੀ ਸਹੂਲਤਾਂ ‘ਤੇ ਵੀ ਜੋਰ ਦਿੰਦੇ ਹੋਏ ਨਿਰਦੇਸ਼ ਦਿੱਤੇ ਕਿ ਉਨ੍ਹਾਂ ਨੂੰ ਡ੍ਰੇਸ, ਜੂਤੇ ਅਤੇ ਹੋਰ ਜਰੂਰੀ ਸੁਰੱਖਿਆ ਉਪਕਰਨ ਉਪਲਬਧ ਕਰਾਏ ਜਾਣ। ਉਨ੍ਹਾਂ ਨੇ ਕਿਹਾ ਕਿ ਸਫਾਈ ਕਰਮਚਾਰਿਆਂ ਦੀ ਸੁਰੱਖਿਆ ਅਤੇ ਸਹੂਲਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਉਹ ਬੇਹਤਰ ਢੰਗ ਨਾਲ ਆਪਣਾ ਕੰਮ ਕਰ ਸਕਣ। ਖਾਸ ਗੱਲ ਇਹ ਹੈ ਕਿ ਪੂਰੇ ਹਰਿਆਣਾ ਵਿੱਚ ਕੰਮ ਕਰ ਰਹੇ ਸੇਨੇਟਰੀ ਵਰਕਰਾਂ ਲਈ ਇੱਕੋ ਜਿਹੀ ਡ੍ਰੇਸ ਲਾਗੂ ਕਰਨ ਨੂੰ ਮੁੱਖ ਮੰਤਰੀ ਨੇ ਕਿਹਾ ਹੈ।
ਮੀਟਿੰਗ ਵਿੱਚ ਗੁਰੂਗ੍ਰਾਮ ਅਤੇ ਫਰੀਦਾਬਾਦ ਜਿਹੇ ਵੱਡੇ ਸ਼ਹਿਰਾਂ ਵਿੱਚ ਸਫਾਈ ਵਿਵਸਥਾ, ਜਲ ਨਿਕਾਸੀ ਅਤੇ ਪਾਣੀ ਦੀ ਉਪਲਬਧਤਾ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸ਼ਹਿਰੀ ਖੇਤਰਾਂ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਇਹ ਯਕੀਨੀ ਕੀਤਾ ਜਾਵੇ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
ਮੀਟਿੰਗ ਦੌਰਾਨ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਗੁਪਤਾ, ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਸ਼ਹਿਰੀ ਸਥਾਨਕ ਨਿਗਮ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਅਸ਼ੋਕ ਕੁਮਾਰ ਮੀਣਾ, ਵਿਭਾਗ ਦੇ ਨਿਦੇਸ਼ਕ ਸ੍ਰੀ ਮੁਕੁਲ ਕੁਮਾਰ ਸਮੇਤ ਵਿਭਾਗ ਦੇ ਅਧਿਕਾਰੀ ਮੌਜ਼ੂਦ ਸਨ।