
ਚੰਡੀਗੜ੍ਹ, 20 ਮਾਰਚ – ਹਰਿਆਣਾ ਵਿੱਚ ਜਲ੍ਹ ਜੀਵਨ ਮਿਸ਼ਨ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਲਈ ਸ਼ੁਕਰਵਾਰ ਨੂੰ ਵਰਚੂਅਲ ਰਾਹੀਂ ਕੇਂਦਰੀ ਜਲ੍ਹ ਸ਼ਕਤੀ ਮੰਤਰੀ ਸ੍ਰੀ ਸੀਆਰ ਪਾਟਿਲ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਵਿੱਚ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੇ ਵਿੱਚਕਾਰ ਸਮਝੌਤਾ ਮੈਮੋ (ਐਮਓਯੂ) ‘ਤੇ ਦਸਤਖਤ ਕੀਤੇ ਗਏ। ਹਰਿਆਣਾ ਸਰਕਾਰ ਵੱਲੋਂ ਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਮੋਹਮਦ ਸ਼ਾਇਨ ਨੇ ਐਮਓਯੂ ‘ਤੇ ਦਸਤਖਤ ਕੀਤੇ।
ਐਮਓਯੂ ਸਾਈਨਿੰਗ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਸ਼ਾਮਿਲ ਹੋਏ। ਇਸ ਮੌਕੇ ‘ਤੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਅਤੇ ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਸ੍ਰੀ ਯੱਸ਼ਪਾਲ ਮੌਜੂਦ ਰਹੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜਲ੍ਹ ਜੀਵਨ ਮਿਸ਼ਨ 2.0 ਤਹਿਤ ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਦੇ ਵਿੱਚ ਸਾਝੇਦਾਰੀ ਨੂੰ ਅੱਗੇ ਵਧਾਉਣ ਲਈ ਅੱਜ ਹੋਇਆ ਇਹ ਐਮਓਯੂ ਬਹੁਤ ਮਹਤੱਵਪੂਰਣ ਹੈ। ਜਲ੍ਹ ਜੀਵਨ ਮਿਸ਼ਨ ਦੇ ਦੂਜੇ ਪੜਾਅ ਵਿੱਚ ਸੂਬਾ ਸਰਕਾਰ ਦਾ ਧਿਆਨ ਸਿਰਫ ਜਲ੍ਹ ਸਪਲਾਈ ਤੱਕ ਸੀਮਤ ਨਹੀਂ ਰਹੇਗਾ ਸਗੋ ਉਸ ਦੀ ਗੁਣਵੱਤਾ, ਸਥਿਰਤਾ ਅਤੇ ਲੰਬੇ ਸਮੇਂ ਪ੍ਰਬੰਧਨ ‘ਤੇ ਵੀ ਕੇਂਦ੍ਰਿਤ ਹੋਵੇਗਾ। ਇਸ ਦੇ ਤਹਿਤ ਜਲ੍ਹ ਭੰਡਾਰਣ ਟੈਂਕਾਂ ਦਾ ਆਧੁਨੀਕੀਕਰਣ, ਬਾਕੀ ਪਰਿਵਾਰਾਂ ਨੂੰ ਪਾਇਪਲਾਇਨ ਜਲ੍ਹ ਸਪਲਾਈ ਨਾਲ ਜੋੜਨਾ ਅਤੇ ਦੱਖਣੀ ਹਰਿਆਣਾ ਦੇ ਜਲ੍ਹ ਸੰਕਟਗ੍ਰਸਤ ਖੇਤਰਾਂ ਜਿਵੇਂ ਨੁੰਹ, ਪਲਵਲ ਅਤੇ ਮਹੇਂਦਰਗੜ੍ਹ ਵਿੱਚ ਵਿਸ਼ੇਸ਼ ਪਰਿਯੋਜਨਾਵਾਂ ਦਾ ਲਾਗੂ ਕੀਤਾ ਜਾਵੇਗਾ। ਇੰਨ੍ਹਾਂ ਸਾਰੀ ਯੋਜਨਾਵਾਂ ‘ਤੇ ਲਗਭਗ 3000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜਲ੍ਹ ਜੀਵਨ ਮਿਸ਼ਨ ਦੇ ਪਹਿਲੇ ਪੜਾਅ ਵਿੱਚ ਹਰਿਆਣਾ ਦੇ ਗ੍ਰਾਮੀਣ ਖੇਤਰਾਂ ਵਿੱਚ ਹਰ ਘਰ ਤੱਕ ਨਲ ਅਤੇ ਕਾਫੀ ਪੀਣ ਦੇ ਪਾਣੀ ਦੀ ਲਗਾਤਾਰ ਸਪਲਾਈ ਯਕੀਨੀ ਕਰਨ ਦਾ ਰਾਜ ਸਰਕਾਰ ਨੇ ਜੋ ਸੰਕਲਪ ਕੀਤਾ, ਉਸ ਨੂੰ ਸਾਕਾਰ ਵੀ ਕੀਤਾ। ਸਾਲ 2019 ਵਿੱਚ ਜਲ੍ਹ ਜੀਵਨ ਮਿਸ਼ਨ ਦੀ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਹਰਿਆਣਾ ਵਿੱਚ ਸਿਰਫ 58 ਫੀਸਦੀ ਗ੍ਰਾਮੀਣ ਪਰਿਵਾਰਾਂ ਵਿੱਚ ਨਲ ਦਾ ਕਨੈਕਸ਼ਨ ਸੀ ਪਰ ਸਰਕਾਰ ਦੇ ਲਗਾਤਾਰ ਯਤਨਾਂ ਨਾਲ 6 ਅਪ੍ਰੈਲ, 2022 ਨੂੰ ਹੀ ਸਰਕਾਰ ਨੇ ਸੌ-ਫੀਸਦੀ ਕਵਰੇਜ ਹਾਸਲ ਕਰ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਆਪਣਾ ਸਥਾਨ ਬਣਾਇਆ ਹੈ। ਇਹ ਉਪਲਬਧੀ ਹਰਿਆਣਾ ਦੇ ਲੱਖਾਂ ਪਰਿਵਾਰਾਂ ਦੇ ਜੀਵਨ ਵਿੱਚ ਆਏ ਸਾਕਾਰਾਤਮਕ ਬਦਲਾਅ ਦਾ ਨਤੀਜਾ ਹੈ।
ਉਨ੍ਹਾਂ ਨੇ ਕਿਹਾ ਕਿ ਇੱਕ ਸਮੇਂ ਸੀ ਜਦੋਂ ਮਹਿਲਾਵਾਂ ਨੂੰ ਦੂਰ-ਦੂਰ ਤੋਂ ਪਾਣੀ ਲਿਆਉਣਾ ਪੈਂਦਾ ਸੀ, ਪਰ ਹੁਣ ਮਹਿਲਾਵਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਸਾਫ ਜਲ੍ਹ ਉਪਲਬਧ ਕਰਾਉਣ ਤੋਂ ਆਏ ਬਦਲਾਅ ਸਮਾਜਿਕ ਸਨਮਾਨ ਅਤੇ ਜੀਵਨ ਪੱਧਰ ਵਿੱਚ ਸੁਧਾਰ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਵਿੱਚ ਜਲ੍ਹ ਸਪਲਾਈ ਦਾ ਇੱਕ ਮਜਬੂਤ ਅਤੇ ਵਿਆਪਕ ਇੰਫ੍ਰਾਸਟਕਚਰ ਸਥਾਪਿਤ ਕੀਤਾ ਜਾ ਚੁੱਕਾ ਹੈ। ਇਸ ਵਿੱਚ ਨਹਿਰ ਅਧਾਰਿਤ ਹਜਾਰਾਂ, ਜਲ੍ਹਘਰ, ਟਿਯੂਬਵੈਲ ਅਧਾਰਿਤ ਜਲ੍ਹਘਰ ਅਤੇ ਬੂਸਟਿੰਗ ਸਟੇਸ਼ਨ ਸ਼ਾਮਿਲ ਹਨ। BISWAS ਪੋਰਟਲ ਰਾਹੀਂ ਬਿਲਿੰਗ ਨੂੰ ਪਾਰਦਰਸ਼ੀ ਬਣਾਇਆ ਗਿਆ ਹੈ ਅਤੇ ਬੀਬੀਪੀਐਸ ਦੇ ਜਰਇਏ ਭੁਗਤਾਉਣ ਨੂੰ ਸਰਲ ਕੀਤਾ ਅਿਗਾ ਹੈ। ਨਾਗਰਿਕਾਂ ਦੀ ਸ਼ਿਕਾਇਤ ਦੇ ਹੱਲ ਲਈ ਮਲਟੀ ਚੈਨਲ ਪ੍ਰਣਾਲੀ ਲਾਗੂ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਲ੍ਹ ਦੀ ਗੁਣਵੱਤਾ ਸਰਕਾਰ ਲਈ ਸਰਵੋਚ ਪ੍ਰਾਥਮਿਕਤਾ ਹੈ ਅਤੇ ਇਸ ਦਿਸ਼ਾ ਵਿੱਚ ਸੂਬੇ ਦੇ ਸਾਰੇ 23 ਜਿਲ੍ਹਿਆਂ ਵਿੱਚ ਐਨਏਬੀਐਲ ਮਾਨਤਾ ਪ੍ਰਾਪਤ ਅੱਤਆਧੁਨਿਕ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ। ਨਾਲ ਹੀ ਦੁਰ-ਦਰਾਢੇ ਖੇਤਰਾਂ ਵਿੱਚ ਮੋਬਾਇਲ ਜਾਂਚ ਵੈਨ ਤੈਨਾਤ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮਦੀ ਦੀ ਕੁਸ਼ਲ ਅਗਵਾਈ ਹੇਠ ਦੇਸ਼ ਨੇ ਵਿਕਸਿਤ ਭਾਰਤ ਦਾ ਜੋ ਸੰਕਲਪ ਕੀਤਾ ਹੈ, ਉਸ ਵਿੱਚ ਜਲ੍ਹ ਸੁਰੱਖਿਆ ਨੂੰ ਸਰਵੋਚ ਪ੍ਰਾਥਮਿਕਤਾ ਦਿੱਤੀ ਗਈ ਹੈ। ਜਲ੍ਹ ਸਿਰਫ ਇੱਕ ਸਰੋਤ ਨਹੀਂ ਸਗੋ ਇਹ ਜੀਵਨ ਅਤੇ ਸਨਮਾਨ ਦਾ ਪ੍ਰਤੀਕ ਹੈ। ਇਸੀ ਸੋਚ ਦੇ ਨਾਲ ਸਾਨੂੰ ਸਾਰਿਆਂ ਨੂੰ ਇਸ ਮਿਸ਼ਨ ਨੂੰ ਇੱਕ ਜਨ ਅੰਦੋਲਨ ਵਜੋ ਅੱਗੇ ਵਧਾਉਣਾ ਹੈ ਅਤੇ ਇਹ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਸਰੋਤ ਹੈ। ਇਹ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਜਬੁਤ ਕਦਮ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਮਿਲੇ ਕੇ ਇਸ ਮੁਹਿੰਮ ਨੂੰ ਜਨ-ਜਨ ਤੱਕ ਪਹੁੰਚਾਉਣ ਅਤੇ ਹਰ ਘਰ ਤੱਕ ਸਾਫ ਪਾਣੀ ਪਹੁੰਚਾਉਣ ਦੇ ਕੰਮ ਵਿੱਚ ਆਪਣਾ ਮਹਤੱਵਪੂਰਣ ਯੋਗਦਾਨ ਹੈ।
ਹਰਿਆਣਾ ਨੇ ਜਲ੍ਹ ਜੀਵਨ ਮਿਸ਼ਨ ਦੇ ਪਹਿਲੇ ਪੜਾਅ ਵਿੱਚ ਸੌ-ਫੀਸਦੀ ਟੀਚਾ ਕੀਤਾ ਹਾਸਲ – ਕੇਂਦਰੀ ਜਲ੍ਹ ਸ਼ਕਤੀ ਮੰਤਰੀ ਸੀ.ਆਰ. ਪਾਟਿਲ
ਇਸ ਮੌਕੇ ‘ਤੇ ਨਵੀਂ ਦਿੱਲੀ ਤੋਂ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਜੁੜੇ ਕੇਂਦਰੀ ਜਲ੍ਹ ਸ਼ਕਤੀ ਮੰਤਰੀ ਸ੍ਰੀ ਸੀ.ਆਰ.ਪਾਟਿਲ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਲ੍ਹ ਜੀਵਨ ਮਿਸ਼ਨ ਦੇ ਤਹਿਤ ਹਰਿਆਣਾ ਰਾਜ ਨੇ ਵਰਨਣਯੋਗ ਕੰਮ ਕੀਤਾ ਹੈ ਅਤੇ ਪਹਿਲੇ ਪੜਾਅ ਵਿੱਚ ਸੌ-ਫੀਸਦੀ ਟੀਚਾ ਹਾਸਲ ਕੀਤਾ ਹੈ। ਮੁੱਖ ਮੰਤਰੀ ਦੀ ਅਗਵਾਈ ਹੇਠ ਅਧਿਕਾਰੀਆਂ ਅਤੇ ਟੀਮ ਨੇ ਸਮਰਪਣ ਅਤੇ ਕੁਸ਼ਲਤਾ ਦੇ ਨਾਲ ਕੰਮ ਕਰਦੇ ਹੋਏ ਹਰ ਘਰ ਤੱਕ ਸਾਫ ਪੀਣ ਦੇ ਪਾਣੀ ਪਹੁੰਚਾਉਣ ਵਿੱਚ ਬਿਹਤਰੀਨ ਕੰਮ ਕੀਤਾ ਹੈ।
ਸ੍ਰੀ ਸੀ ਆਰ ਪਾਟਿਲ ਨੇ ਜਲ੍ਹ ਜੀਵਨ ਮਿਸ਼ਨ-2 ਦੇ ਪ੍ਰਭਾਵੀ ਲਾਗੂ ਕਰਨ ਲਈ ਸਾਰਿਆਂ ਸੂਬਿਆਂ ਦੇ ਨਾਲ ਤਾਲਮੇਲ ਅਤੇ ਸਮਝੌਤੇ ਨੂੰ ਜਰੂਰੀ ਦੱਸਦੇ ਹੋਏ ਕਿਹਾ ਕਿ ਇਸ ਦਿਸ਼ਾ ਵਿੱਚ ਲਗਾਤਾਰ ਮੀਟਿੰਗਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਮੇਤ ਸਾਰੇ ਅਧਿਕਾਰੀਆਂ ਅਤੇ ਮਿਸ਼ਨ ਨਾਲ ਜੁੜੇ ਪ੍ਰਤੀਨਿਧੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜਲ੍ਹ ਜੀਵਨ ਮਿਸ਼ਨ-1 ਦੀ ਸਫਲਤਾ ਦੇ ਆਧਾਰ ‘ਤੇ ਹੁਣ ਦੂਜੇ ਪੜਾਆਂ ਨੂੰ ਹੋਰ ਮਜਬੂਤੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ।