Thursday, March 19Malwa News
Shadow

ਸੂਬੇ ਵਿੱਚ ਰਸੋਈ ਗੈਸ ਨੂੰ ਲੈ ਕੇ ਸਰਕਾਰ ਅਤੇ ਪ੍ਰਸਾਸ਼ਨ ਪੂਰੀ ਤਰ੍ਹਾ ਨਾਲ ਚੌਕਸ – ਰਾਜੇਸ਼ ਨਾਗਰ

ਚੰਡੀਗੜ੍ਹ, 19 ਮਾਰਚ- ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਸੂਬੇ ਵਿੱਚ ਰਸੋਈ ਗੈਸ ਨੂੰ ਲੈ ਕੇ ਸਰਕਾਰ ਅਤੇ ਪ੍ਰਸਾਸ਼ਨ ਪੂਰੀ ਤਰ੍ਹਾ ਨਾਲ ਚੌਕਸ ਹੈ। ਨਾਗਰਿਕਾਂ ਨੂੰ ਘਰਾਂ ਵਿੱਚ ਰਸੋਈ ਗੈਸ ਦੀ ਦਿਕੱਤ ਨਹੀਂ ਹੋਣ ਦਿੱਤੀ ਜਾ ਰਹੀ ਹੈ। ਉੱਥੇ ਹੀ ਗੈਸ ਨੂੰ ਲੈ ਕੇ ਕਾਲਾਬਾਜਾਰੀ ਕਰਨ ਤੇ ਅਵੈਧ ਵਰਤ ਕਰਨ ਦੇ ਪੂਰੇ ਸੂਬੇ ਵਿੱਚ ਹੁਣ ਤੱਕ 12 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਕਰੀਬ 169 ਸਿਲੇਂਡਰਾਂ ਨੂੰ ਜਬਤ ਕੀਤਾ ਗਿਆ ਹੈ। ਇੰਨ੍ਹਾਂ ਵਿੱਚ ਕੁਰੂਕਸ਼ੇਤਰ ਵਿੱਚ 18, ਨਾਰਨੌਲ 60, ਕਰਨਾਲ 5, ਅੰਬਾਲਾ ਵਿੱਚ 21, ਖਰਖੌਦਾ ਵਿੱਚ 28, ਫਰੀਦਾਬਾਦ ਵਿੱਚ 18 ਅਤੇ ਜੀਂਦ ਵਿੱਚ 19 ਸਿਲੇਂਡਰ ਸ਼ਾਮਿਲ ਹਨ।

          ਸ੍ਰੀ ਰਾਜੇਸ਼ ਨਾਗਰ ਵੀਰਵਾਰ ਨੂੰ ਕੁਰੂਕਸ਼ੇਤਰ ਵਿੱਚ ਆਯੋਜਿਤ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਾਰੇ ਜਿਲ੍ਹਿਆਂ ਵਿੱਚ ਜਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇੰਨ੍ਹਾਂ ਵਿੱਚ ਡਿਪਟੀ ਕਮਿਸ਼ਨਰ, ਪੁਲਿਸ ਸੁਪਰਡੈਂਟ , ਡੀਐਫਅਯਸੀ ਨੂੰ ਮੁੱਖ ਰੂਪ ਨਾਲ ਸ਼ਾਮਿਲ ਕੀਤਾ ਗਿਆ ਹੈ। ਰਸੋਈ ਗੈਸ ਸਬੰਧੀ ਸ਼ਿਕਾਇਤ ਮਿਲਣ ‘ਤੇ ਇਹ ਟੀਮ ਸਖਤ ਐਕਸ਼ਨ ੈ ਰਿਹਾ ਹੈ।

          ਰਾਜਮੰਤਰੀ ਨੇ ਕਿਹਾ ਕਿ ਸੂਬੇ ਦੇ ਨਾਗਰਿਕਾਂ ਦੀ ਸੂਬਾ ਸਰਕਾਰ ਨੂੰ ਪੂਰੀ ਚਿੰਤਾ ਹੈ। ਕਿਸੇ ਵੀ ਨਾਗਰਿਕ ਨੂੰ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛੋਂ ਸਾਡੀ ਸਪਲਾਈ ਪੂਰੀ ਆ ਰਹੀ ਹੈ ਅਤੇ ਅੱਗੇ ਵੀ ਸਪਲਾਈ ਪੂਰੀ ਦਿੱਤੀ ਜਾ ਰਹੀ ਹੈ। ਸੂਬੇ ਦੇ ਹਾਲਾਤ ਪੂਰੀ ਤਰ੍ਹਾ ਨਾਲ ਕੰਟਰੋਲ ਵਿੱਚ ਹਨ। ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾ ਨਾਲ ਘਬਰਾਉਣ ਦੀ ਜਰੂਰਤ ਨਹੀਂ ਹੈ।

          ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੇਖਣ ਵਿੱਚ ਆਇਆ ਹੈ ਕਿ ਘਰ ਵਿੱਚ ਮੌਜੂਦ ਸਾਰੇ ਸਿਲੇਂਡਰਾਂ ਨੂੰ ਪਹਿਲਾਂ ਹੀ ਭਰਵਾਉਣ ਲਈ ਨਾਗਰਿਕ ਏਜੰਸੀਆਂ ਵਿੱਚ ਪਹੁੰਚ ਰਹੇ ਹਨ। ਤਿੰਨ ਤੋਂ ਚਾਰ ਮਹੀਨੇ ਵਿੱਚ ਸਿਲੇਂਡਰ ਹੋਣ ਵਾਲੇ ਵੀ ਤੁਰੰਤ ਬੁਕਿੰਗ ਕਰਵਾਉਣ ਪਹੁੰਚ ਰਹੇ ਹਨ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਤੇ ਸੂਬੇ ਵਿੱਚ ਹਾਲਾਤ ਪੂਰੀ ਤਰ੍ਹਾ ਆਮ ਹਨ। ਅਜਿਹੇ ਵਿੱਚ ਸਰਕਾਰ ਦਾ ਸਹਿਯੋਗ ਕਰਨ ਅਤੇ ਪਹਿਲਾਂ ਦੀ ਤਰ੍ਹਾ ਹੀ ਜਰੂਰੀ ਹੋਣ ‘ਤੇ ਸਿਲੇਂਡਰ ਲੈਣ ਜਾਣ।