Thursday, March 19Malwa News
Shadow

ਮਿਯੂਨਿਸਿਪਲ ਏਰਿਆ ਵਿੱਚ ਮੀਟ ਦੀ ਦੁਕਾਨਾਂ ਖੋਲਣ ‘ਤੇ ਲਗਾਈ ਪਾਬੰਦੀ – ਸ਼ਹਿਰੀ ਸਥਾਨਕ ਸਰਕਾਰ ਮੰਤਰੀ

ਚੰਡੀਗੜ੍ਹ, 19 ਮਾਰਚ- ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਨਰਾਤਿਆਂ ਦੇ ਪਵਿੱਤਰ ਮੋਕੇ ਦੌਰਾਨ ਰਾਜ ਦੀ ਸਾਰੇ ਮਿਯੂਨਿਸਿਪਲ ਏਰਿਆ ਦੇ ਸੰਵੇਦਨਸ਼ੀਲ ਥਾਂਵਾ ਦੇ ਨੇੜੇ ਮੀਟ ਦੀ ਦੁਕਾਨਾਂ ਖੋਲਣ ‘ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।

          ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਹਰਿਆਣਾ ਮਿਯੂਨਿਸਿਪਲ ਐਕਟ 1976 ਦੇ ਰੈਗੂਲੇਸ਼ਨ ਆਫ ਸੇਲ ਆਫ ਮੀਟ ਐਕਟ ਤਹਿਤ ਧਾਰਮਿਕ, ਉਪਾਸਨਾ ਕੇਂਦਰਾਂ ਅਤੇ ਵਿਦਿਅਕ ਅਦਾਰਿਆਂ ਦੇ ਨੇੜੇ ਮੀਟ ਦੀਆਂ ਦੁਕਾਨਾਂ ਨੂੰ ਖੋਲਣ ‘ਤੇ ਪੂਰੀ ਤਰ੍ਹਾ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ, ਸਥਾਨਕ ਨਿਗਮਾਂ ਦੇ ਲਾਇਸੈਂਸ ਅਧਿਕਾਰੀ ਦੀ ਮੰਜੂਰੀ ਲਏ ਬਿਨ੍ਹਾ ਕੋਈ ਵੀ ਮੀਟ ਦੀ ਦੁਕਾਨ ਨਹੀਂ ਖੋਲੀ ਜਾ ਸਕਦੀ।

          ਸ਼ਹਿਰੀ ਸਰਕਾਰ ਮੰਤਰੀ ਨੇ ਕਿਹਾ ਕਿ ਨਰਾਤਿਆਂ ਦੌਰਾਨ ਸ਼ਹਿਰੀ ਖੇਤਰਾਂ ਵਿੱਚ ਪੂਰੀ ਤਰ੍ਹਾ ਨਾਲ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਜਾਰੀ ਆਦੇਸ਼ਾਂ ਅਨੁਸਾਰ, ਨਰਾਤਿਆਂ ਦੌਰਾਨ ਮਿਯੂਨਿਸਿਪਲ ਏਰਿਆ ਵਿੱਚ ਮੀਟ ਦੀ ਦੁਕਾਨ ਖੋਲਣ ਲਈ ਲਾਇਸੈਂਸਿੰਗ ਅਥਾਰਿਟੀ ਤੋਂ ਮੰਜੂਰੀ ਲੈਣਾ ਜਰੂਰੀ ਹੋਵੇਗਾ। ਲਾਇਸੈਂਸਿੰਗ ਅਥਾਰਿਟੀਦੀ ਮੰਜੂਰੀ ਦੇ ਬਿਨ੍ਹਾ ਦੁਕਾਨ ਖੋਲਣ ਵਾਲਿਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।

          ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਆਦੇਸ਼ਾਂ ਵਿੱਚ ਕਿਹਾ ਕਿ ਸਾਰੇ ਮਿਯੂਨਿਸਿਪਲ ਅਧਿਕਾਰੀ ਨਿਯਮਤ ਰੂਪ ਨਾਲ ਸਬੰਧਿਤ ਮਿਯੂਨਿਸਿਪਲ ਏਰਿਆ ਦੀ ਮੀਟ ਦੀਆਂ ਦੁਕਾਨਾਂ ਦੀ ਮਾਨੀਟਰਿੰਗ ਕਰਨ ਲਈ ਪੁਖਤਾ ਪ੍ਰਬੰਧ ਕਰਨ ਅਤੇ ਇੰਨ੍ਹਾਂ ਆਦੇਸ਼ ਦੀ ਸਖਤੀ ਨਾਲ ਪਾਲਣਾ ਕਰਨਾ ਸਕੀਨੀ ਕਰਨ। ਜਾਰੀ ਆਦੇਸ਼ਾਂ ਦਾ ਉਲੰਘਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਅਤੇ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ।