Thursday, March 19Malwa News
Shadow

ਡੀ.ਆਈ.ਜੀ. ਦੀ ਅਗਵਾਈ ਵਿਚ ਡਰੱਗ ਸਪੋਟ ਏਰੀਆ ਦੀ ਚੈਕਿੰਗ, ਨਸ਼ੀਲੇ ਪਦਾਰਥ ਬਰਾਮਦ

ਮਾਨਸਾ, 19 ਮਾਰਚ:ਸ਼ਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਲਾਅ ਐਂਡ ਆਰਡਰ ਪੰਜਾਬ ਦੇ ਅਦੇਸ਼ਾਂ ਅਨੁਸਾਰ ਜ਼ਿਲ੍ਹਾ ਮਾਨਸਾ ਅੰਦਰ ਸ੍ਰੀ ਹਰਜੀਤ ਸਿੰਘ ਆਈ.ਪੀ.ਐੱਸ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਦੀ ਅਗਵਾਈ ਵਿੱਚ ਮਾਨਸਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹੇ ਦੇ ਨਸ਼ਾ ਪ੍ਰਭਾਵਿਤ ਏਰੀਆ ਦੀ ਚੈਕਿੰਗ ਕੀਤੀ ਗਈ।

ਐੱਸ.ਐੱਸ.ਪੀ. ਸ੍ਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਦੇ ਅਧੀਨ ਆਉਂਦੇ ਇਲਾਕਿਆਂ ਵਿਚ ਅਸਰਦਾਰ ਢੰਗ ਨਾਲ ਨਾਕਾ ਬੰਦੀ ਕਰਕੇ ਸੁਭਾ 11.00 ਵਜੇ ਤੋ ਦੁਪਹਿਰ 02.00 ਵਜੇ ਤੱਕ ਸਰਚ ਕੀਤੀ ਗਈ ।ਇਸ ਸਰਚ ਅਪਰੇਸ਼ਨ ਦੌਰਾਨ 21 ਪੁਲਿਸ ਪਾਰਟੀਆਂ ਜਿੰਨਾ ਵਿਚ 02 ਐਸ.ਪੀ, 07 ਡੀ.ਐਸ.ਪੀ, 12 ਮੁੱਖ ਅਫਸਰਾਂ ਸਮੇਤ ਕੁੱਲ 246 ਪੁਲਿਸ ਕਰਮਚਾਰੀਆ ਨੇ ਭਾਗ ਲਿਆ।

ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਇਸ ਅਪਰੇਸ਼ਨ ਦੌਰਾਨ ਸ਼ੱਕੀ ਵਿਅਕਤੀਆ ਦੀ ਚੈਕਿੰਗ਼ ਕੀਤੀ ਗਈ, ਚੈਕਿੰਗ਼ ਦੌਰਾਨ 06 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੱਧ ਐਨ.ਡੀ.ਪੀ.ਐਸ ਐਕਟ/ਬੀ.ਐਨ.ਐਸ ਤਹਿਤ 05 ਮੁਕੱਦਮੇ ਦਰਜ ਕਰਕੇ 14.50 ਗ੍ਰਾਮ ਹੈਰੋਇਨ, 54 ਨਸ਼ੀਲੀਆ ਗੋਲੀਆਂ ਅਤੇ 150 ਸਿਗਨੇਚਰ ਕੈਪਸੂਲਾਂ ਦੀ ਬਰਾਮਦਗੀ ਕੀਤੀ ਗਈ।ਇੰਨ੍ਹਾਂ ਵੱਖ-ਵੱਖ ਥਾਣਿਆਂ ਅੰਦਰ ਦਰਜ ਮੁਕੱਦਮਿਆਂ ਵਿੱਚ ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਸ਼ਨਾਖ਼ਤ ਕਰਕੇ ਹੋਰ ਬਰਾਮਦਗੀ ਕਰਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਵਿਸੇਸ਼ ਮੁਹਿੰਮ ਤਹਿਤ ਰੋਜ਼ਾਨਾ ਹੀ ਗਸ਼ਤਾਂ, ਨਾਕਾਬੰਦੀਆਂ ਅਤੇ ਸਰਚ ਆਪਰੇਸ਼ਨਾਂ ਰਾਹੀਂ ਮਾੜੇ ਅਨਸਰਾਂ ਨੂੰ ਕਾਬੂ ਕਰਕੇ, ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਵੱਡੀ ਬਰਾਮਦਗੀ ਕਰਵਾਈ ਜਾਵੇਗੀ। ਇਸ ਤੋ ਇਲਾਵਾ ਸ਼ਹਿਰਾਂ/ਪਿੰਡਾਂ ਦੇ ਸਕੂਲ ਵਿੱਚ ਨਸ਼ਿਆਂ ਸਬੰਧੀ ਸੈਮੀਨਰ ਕਰਕੇ ਨੋਜਵਾਨਾਂ/ਬੱਚਿਆ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ।