Thursday, March 12Malwa News
Shadow

ਸਵੱਛਤਾ ਸਰਕਾਰ ਦੀ ਜਿਮੇਵਾਰੀ ਦੇ ਨਾਲ-ਨਾਲ ਸਮਾਜ ਦੇ ਹਰ ਨਾਗਰਿਕ ਦਾ ਵੀ ਹੈ ਨੈਤਿਕ ਜਿਮੇਵਾਰੀ – ਖੇਡ ਰਾਜ ਮੰਤਰੀ ਗੌਰਵ ਗੌਤਮ

ਚੰਡੀਗੜ੍ਹ, 12 ਮਾਰਚ – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਵੱਛਤਾ ਮੁਹਿੰਮ ਨੂੰ ਜਨ ਅੰਦੋਲਨ ਬਨਾਉਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਪਹਿਲ ਕਰਦੇ ਹੋਏ ਸੂਬੇ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਅੱਜ ਪਲਵਲ ਸਥਿਤ ਅਨਾਜ ਮੰਡੀ ਵਿੱਚ ਆਯੋਜਿਤ ਸਵੱਛਤਾ ਮੁਹਿੰਮ ਤਹਿਤ ਕੂੜਾਦਾਨ ਵੰਡ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੋਕੇ ‘ਤੇ ਲਗਭਗ 250 ਕੂੜਦਾਨ ਵੰਡੇ ਗਏ। ਪ੍ਰੋਗਰਾਮ ਦਾ ਉਦੇਸ਼ ਬਾਜਾਰ ਖੇਤਰ ਨੂੰ ਸਾਫ, ਵਿਵਸਥਿਤ ਅਤੇ ਵਾਤਾਵਰਣ ਅਨੁਕੂਲ ਬਨਾਉਣਾ ਹੈ।ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਅਨਾਜ ਮੰਡੀ ਦੇ ਦੁਕਾਨਦਾਰਾਂ ਅਤੇ ਆੜਤੀਆਂ ਨੂੰ ਕੂੜਦਾਨ ਵੰਡ ਕਰਦੇ ਹੋਏ ਉਨ੍ਹਾਂ ਨੂੰ ਸਵੱਛਤਾ ਪ੍ਰਤੀ ਜਾਗਰੁਕਤ ਰਹਿਣ ਦਾ ਸੰਦੇਸ਼ ਦਿੱਤਾ। ਊਨ੍ਹਾਂ ਨੇ ਕਿਹਾ ਕਿ ਸਵੱਛਤਾ ਸਰਕਾਰ ਦੀ ਜਿਮੇਵਾਰੀ ਦੇ ਨਾਲ-ਨਾਲ ਸਮਾਜ ਦੇ ਹਰ ਨਾਗਰਿਕ ਦੀ ਵੀ ਨੈਤਿਕ ਜਿਮੇਵਾਰੀ ਹੈ। ਜੇਕਰ ਸਾਰੇ ਲੋਕ ਮਿਲ ਕੇ ਆਪਣੇ ਨੇੜੇ ਸਫਾਈ ਬਣਾਏ ਰੱਖਣ ਦਾ ਸੰਕਲਪ ਲੈਣ, ਤਾਂ ਸ਼ਹਿਰਾਂ ਅਤੇ ਬਾਜਾਰਾਂ ਨੂੰ ਸਾਫ ਅਤੇ ਸੁੰਦਰ ਬਣਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਅਨਾਜ ਮੰਡੀ ਅਤੇ ਸਬਜੀ ਮੰਡੀ ਕਿਸੇ ਵੀ ਸ਼ਹਿਰ ਦੀ ਆਰਥਕ ਗਤੀਵਿਧੀਆਂ ਦਾ ਮਹਤੱਵਪੂਰਣ ਕੇਂਦਰ ਹੁੰਦੀ ਹੈ। ਇੱਥੇ ਰੋਜਾਨਾ ਹਜਾਰਾਂ ਲੋਕ ਖਰੀਦਾਰੀ ਲਈ ਆਉਂਦੇ ਹਨ, ਇਸ ਲਈ ਇੰਨ੍ਹਾਂ ਥਾਵਾਂ ‘ਤੇ ਸਵੱਛਤਾ ਬਣਾਏ ਰੱਖਣਾ ਬੇਹੱਦ ਜਰੂਰੀ ਹੈ। ਉਨ੍ਹਾਂ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਇੱਧਰ-ਉੱਧਰ ਸੁੱਟਣ ਦੀ ਥਾਂ ਕੂੜੇਦਾਨ ਵਿੱਚ ਪਾਉਣ ਅਤੇ ਆਪਣੇ ਗ੍ਰਾਹਕਾਂ ਨੂੰ ਵੀ ਸਵੱਛਤਾ ਪ੍ਰਤੀ ਪੇ੍ਰਰਿਤ ਕਰਨ।

ਖੇਡ ਰਾਜ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਸੂਬੇ ਵਿੱਚ ਸਵੱਛਤਾ ਨੂੰ ਪ੍ਰੋਤਸਾਹਨ ਦੇਣ ਲਈ ਲਗਾਤਾਰ ਯਤਨ ਕਰ ਰਹੀ ਹੈ। ਨਗਰ ਨਿਗਮਾਂ ਰਾਹੀਂ ਬਾਜਾਰਾਂ, ਪਬਲਿਕ ਥਾਵਾਂ ਅਤੇ ਰਿਹਾਇਸ਼ੀ ਖੇਰਤਾਂ ਵਿੱਚ ਸਫਾਈ ਵਿਵਸਥਾ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਸਵੱਛਤਾ ਮੁਹਿੰਮ ਦੇ ਤਹਿਤ ਲੋਕਾਂ ਨੂੰ ਜਾਗਰੁਕ ਕਰਨ ਲਈ ਸਮੇਂ-ਸਮੇਂ ‘ਤੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਸਵੱਛ ਵਾਤਾਵਰਣ ਨਾ ਸਿਰਫ ਸਿਹਤ ਲਈ ਲਾਭਦਾਇਕ ਹੁੰਦਾ ਹੈ, ਸਗੋ ਇਸ ਤੋਂ ਸ਼ਹਿਰੀ ਦੀ ਛਵੀ ਵੀ ਬਿਹਤਰ ਬਣਦੀ ਹੈ। ਸਵੱਛ ਅਤੇ ਵਿਵਸਥਿਤ ਬਾਜਾਰਾਂ ਵਿੱਚ ਲੋਕਾਂ ਦਾ ਭਰੋਸਾ ਵੱਧਦਾ ਹੈ ਅਤੇ ਵਪਾਰ ਨੂੰ ਵੀ ਪ੍ਰੋਤਸਾਹਨ ਮਿਲਦਾ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਮੰਡੀ ਦੇ ਸਾਰੇ ਵਪਾਰੀ ਅਤੇ ਕਰਮਚਾਰੀ ਮਿਲ ਕੇ ਸਫਾਈ ਦਾ ਧਿਆਨ ਰੱਖਣ, ਤਾਂ ਇਹ ਥਾਂ ਪੂਰੇ ਜਿਲ੍ਹਾ ਲਈ ਇੱਕ ਆਦਰਸ਼ ਉਦਾਹਰਣ ਬਣ ਸਕਦਾ ਹੈ।

ਉਨ੍ਹਾਂ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਆਪਣੇ ਘਰ, ਬਾਜਾਰ ਅਤੇ ਪਬਲਿਕ ਥਾਂਵਾਂ ਨੂੰ ਸਾਫ ਰੱਖਣ ਵਿੱਚ ਸਰਗਰਮ ਭੂਮਿਕਾ ਨਿਭਾਉਣ, ਤਾਂ ਜੋ ਪਲਵਲ ਨੂੰ ਸਾਫ ਅਤੇ ਸੁੰਦਰ ਸ਼ਹਿਰ ਬਣਾਇਆ ਜਾ ਸਕੇ।