Wednesday, March 11Malwa News
Shadow

ਨਸ਼ਿਆਂ ਦੇ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਕਰਵਾਏ ਗਏ ਭਾਸ਼ਣ ਮੁਕਾਬਲੇ

ਸ੍ਰੀ ਮੁਕਤਸਰ ਸਾਹਿਬ, 11 ਮਾਰਚ-ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ  ਸ੍ਰੀ ਅਭਿਜੀਤ ਕਪਲਿਸ਼  ਦੀ ਯੋਗ ਅਗਵਾਈ ਵਿੱਚ ‘ਜ਼ਿੰਦਗੀ ਜਿੰਦਾਬਾਦ- ਨਸ਼ੇ ਨੂੰ ਨਾਹ ਜ਼ਿੰਦਗੀ ਨੂੰ ਹਾਂ’ ਮੁਹਿੰਮ ਤਹਿਤ ਡਾਇਟ ਬਰਕੰਦੀ ਅਤੇ ਸੰਤ ਸਹਾਰਾ ਨਰਸਿੰਗ ਇੰਸਟੀਚਿਊਟ, ਸ੍ਰੀ ਮੁਕਤਸਰ ਸਾਹਿਬ ਵਿਖੇ ਸਿਖਿਆਰਥੀਆਂ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਣ ਮੁਕਾਬਲੇ ਕਰਵਾਏ ਗਏ।

ਇਹਨਾਂ ਭਾਸ਼ਣ ਮੁਕਾਬਲਿਆਂ ਵਿੱਚ ਡਾਇਟ ਬਰਕੰਦੀ ਦੇ ਡੀ.ਐਲ .ਐਡ ਸੈਸ਼ਨ 2025-27 ਦੇ ਸਿਖਿਆਰਥੀਆਂ ਨੇ ਭਾਗ ਲਿਆ ਅਤੇ ਪਹਿਲਾ ਸਥਾਨ ਟੀਨਾ, ਦੂਜਾ ਸਥਾਨ ਸ਼ਰਨਦੀਪ ਕੌਰ ਅਤੇ ਤੀਜਾ ਸਥਾਨ ਸ਼ੁਭਦੀਪ ਸਿੰਘ ਨੇ ਹਾਸਿਲ ਕੀਤਾ।

 ਇਸ ਤੋਂ ਇਲਾਵਾ ਜ਼ਿੰਦਗੀ ਜਿੰਦਾਬਾਦ ਦੇ ਜ਼ਿਲ੍ਹਾ ਪ੍ਰਬੰਧਕ ਸ੍ਰੀ ਨਰਵੀਰ ਸਿੰਘ ਗਿੱਲ ਨੇ ਸੰਬੰਧਿਤ ਮੁਹਿੰਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਇਸ ਪ੍ਰੋਗਰਾਮ ਵਿੱਚ ਸ੍ਰੀ ਰਾਜਵੀਰ ਸਿੰਘ ਸਰਾਂ ,ਐਸਐਚ ਓ ਸਦਰ ਸ੍ਰੀ ਮੁਕਤਸਰ ਸਾਹਿਬ ਅਤੇ ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਟੀਮ ਨੇ ਵੀ ਭਾਗ ਲਿਆ ਅਤੇ ਸ਼੍ਰੀ ਹਰਮੰਦਰ ਸਿੰਘ ਏਐਸਆਈ ਨੇ ਨਸ਼ਿਆਂ ਵਿਰੁੱਧ ਸਿਖਿਆਰਥੀਆਂ ਨੂੰ ਜਾਗਰੂਕ ਕੀਤਾ।

          ਇਸ ਪ੍ਰੋਗਰਾਮ ਵਿੱਚ ਡਾ. ਵਿਜੇ ਸਖੀਜਾ ਨੇ ਬਤੌਰ ਐਨਜੀਓ ਦੇ ਪ੍ਰਤੀਨਿਧ ਵਜੋਂ ਸ਼ਿਰਕਤ ਕੀਤੀ । ਪ੍ਰਿੰਸੀਪਲ ਡਾਇਟ ਸ੍ਰੀ ਸੰਜੀਵ ਕੁਮਾਰ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਾਰੇ ਪਤਵੰਤੇ ਸੱਜਣਾਂ ਨੂੰ’ ਜੀ ਆਇਆਂ ਨੂੰ’ ਆਖਿਆ ਅਤੇ ਧੰਨਵਾਦ ਕੀਤਾ।