Saturday, February 7Malwa News
Shadow

‘ਯੁਵਾ ਆਪਦਾ ਮਿੱਤਰ’ ਟ੍ਰੇਨਿੰਗ ਪ੍ਰੋਗਰਾਮ ਦੇ ਤੀਜੇ ਦਿਨ ਵਲੰਟੀਅਰਾਂ ਨੂੰ ਅੱਗ ਬੁਝਾਉਣ ਦੇ ਵੱਖ-ਵੱਖ ਤਰੀਕਿਆਂ ਦੀ ਜਾਣਕਾਰੀ ਦਿੱਤੀ

ਗੁਰਦਾਸਪੁਰ, 7 ਫਰਵਰੀ (   ) ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਮੈਗਸੀਪਾ) ਵੱਲੋਂ ‘ਯੁਵਾ ਆਪਦਾ ਮਿੱਤਰ’ ਟ੍ਰੇਨਿੰਗ ਪ੍ਰੋਗਰਾਮ ਐੱਸ.ਐੱਸ.ਐੱਮ ਕਾਲਜ, ਦੀਨਾਨਗਰ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਕਰਵਾਈ ਜਾ ਰਹੀ ਹੈ।

ਟ੍ਰੇਨਿੰਗ ਪ੍ਰੋਗਰਾਮ ਦੇ ਤੀਸਰੇ ਦਿਨ  ਰਜਿਸਟਰਡ ਕੀਤੇ ਹੋਏ 200 ਐੱਨ . ਐੱਸ.ਐੱਸ ਅਤੇ ਐੱਨ.ਵਾਈ.ਕੇ.ਐੱਸ ਦੇ ਵਲੰਟੀਅਰਜ਼ ਨੂੰ ਫਾਇਰ ਬਾਰੇ ਜਾਣਕਾਰੀ ਦਿੱਤੀ ਗਈ।

ਜ਼ਿਲ੍ਹਾ ਗੁਰਦਾਸਪੁਰ ਦੀ ਫਾਇਰ ਬਿਰਗੇਡ ਟੀਮ ਅਮਨਦੀਪ ਸਿੰਘ ਅਤੇ  ਜੋਧਾ ਸਿੰਘ ਪਹੁੰਚੇ। ਉਨਾਂ ਨੇ ਵਲੰਟੀਅਰਾਂ ਨੂੰ ਅੱਗ ਬੁਝਾਉਣ ਦੇ ਵੱਖ-ਵੱਖ ਤਰੀਕਿਆਂ ਦੀ ਜਾਣਕਾਰੀ ਦਿੱਤੀ ਅਤੇ ਫਾਇਰ ਟੈਂਡਰ ਦੇ ਨਾਲ ਪ੍ਰੈਕਟੀਕਲ ਵੀ ਕਰਵਾਏ।

ਇਸ ਦੇ ਨਾਲ ਹੀ ਮੈਗਸੀਪਾ ਦੇ ਯੁਵਾ ਆਪਦਾ ਮਿੱਤਰ ਪ੍ਰੋਜੈਕਟ ਦੇ ਹੈਡ ਕਰਨਲ ਦਲਬੀਰ ਸਿੰਘ ਅਤੇ ਮੈਡਮ ਨਿਤਿਕਾ ਸਿੰਘਲਾ ਪਹੁੰਚੇ ਜਿਨਾਂ ਨੇ ਵਲੰਟੀਅਰਾਂ ਨੂੰ ਟ੍ਰੇਨਿੰਗ ਦਾ ਹਿੱਸਾ ਬਣਨ ਤੇ ਮੋਟੀਵੇਸ਼ਨਲ ਲੈਕਚਰ ਦਿੱਤਾ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਅਤੇ ਉਹਨਾਂ ਦੀ ਟੀਮ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਨੇ ਵਲੰਟੀਅਰਾਂ ਨੂੰ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਹੈ ਕਾਲਜ ਦੇ ਸਮੂਹ ਸਟਾਫ ਤੇ ਪ੍ਰਿੰਸੀਪਲ ਨੇ ਕਰਨਲ ਦਲਬੀਰ ਸਿੰਘ ਅਤੇ ਮੈਡਮ ਨਿਤਿਕਾ ਸਿੰਘਲਾ ਦਾ ਸਨਮਾਨ ਚਿੰਨ ਦੇ ਕੇ ਧੰਨਵਾਦ ਕੀਤਾ ਅਤੇ ਪ੍ਰਿੰਸੀਪਲ ਆਰ.ਕੇ ਤੁਲੀ ਨੇ ਕਾਲਜ ਵਿੱਚ ਟੀਮ ਦੇ ਪਹੁੰਚਣ ਤੇ ਧੰਨਵਾਦ ਕੀਤਾ.

ਫਾਇਰ ਬਿਰਗੇਡ ਟੀਮ ਵੱਲੋਂ ਫਾਇਰ ਟੈਂਡਰਅਤੇ ਫਾਇਰ ਐਕਸਟ੍ਰੈਗੂਏਸ਼ਰ ਦੁਆਰਾ ਵਲੰਟੀਅਰਾਂ ਨੂੰ ਅੱਗ ਬੁਝਾਉਣ ਦੇ ਵੱਖ ਵੱਖ ਤਰੀਕੇ ਦੱਸੇ।

ਇਸ ਮੌਕੇ ਐਸ.ਐਸ.ਐਮ ਕਾਲਜ ਦੇ ਪ੍ਰਿੰਸੀਪਲ ਡਾ. ਆਰ. ਕੇ. ਤੁਲੀ, ਪਰਮਿੰਦਰ ਸੈਣੀ (ਜ਼ਿਲ੍ਹਾ ਗਾਈਡੈਂਸ ਕੌਂਸਲਰ ਕਮ ਜ਼ਿਲ੍ਹਾ ਨੋਡਲ ਅਫ਼ਸਰ), ਮੁਕੇਸ਼ ਵਰਮਾ (ਸਹਾਇਕ ਨੋਡਲ ਅਫ਼ਸਰ), ਪ੍ਰੋਫੈਸਰ ਗਰੋਵਰ (ਡੀਨ ਯੂਥ ਵੈਲਫੇਅਰ), ਪਵਨ ਭਾਰਦਵਾਜ ਆਦਿ  ਤੋਂ ਇਲਾਵਾ ਇੰਸਟਰਕਟਰ ਪ੍ਰੀਤੀ ਦੇਵੀ ਸ਼ਾਨੂੰ, ਸ਼ਾਈਨਾ ,ਆਯੂਸ਼, ਯੋਗੇਸ਼ ਤੇ ਆਦਿਤੀ ਸ਼ਾਮਿਲ ਸਨ।