Saturday, November 8Malwa News
Shadow

ਨਸ਼ਾ ਨਾ ਕਰਨ ਸਬੰਧੀ ਕਰਵਾਇਆ ਗਤੀਵਿਧੀਆ

ਫਾਜਿਲਕਾ 19 ਜੁਲਾਈ : ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਫਾਜਿਲਕਾ ਦੀ ਯੋਗ ਅਗਵਾਈ ਵਿੱਚ ਐਨਕੋਰਡ ਮੁਹਿੰਮ ਤਹਿਤ ਸਕੂਲਾਂ ਵਿੱਚ ਡੈਪੋ ਤੇ ਬੱਡੀਜ ਗਰੁੱਪ ਰਾਹੀ ਕਰਵਾਈਆ ਜਾ ਰਹੀਆ ਹਨ।

ਇਸ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੋਚੜ ਕਲਾਂ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਸ਼ਿਵਪਾਲ ਗੋਇਲ ਅਤੇ ਡਿਪਟੀ ਡੀ.ਈ.ਓ ਸ੍ਰੀ ਪੰਕਜ ਅੰਗੀ ਦੇ ਮਾਰਗਦਰਸ਼ਨ ਹੇਠ ਪ੍ਰਿੰਸ਼ੀਪਲ ਰਜਿੰਦਰ ਕੁਮਾਰ ਨੈਸ਼ਨਲ ਅਵਾਰਡੀ ਅਤੇ ਮੌਡਮ ਮੀਨਾ ਮਹਿਰੋਕ ਦੀ ਮਿਹਨਤ ਸਦਕਾ ਅੱਜ ਪ੍ਰਾਥਨਾ ਸਭਾ ਮੌਕੇ ਨਸ਼ਿਆ ਦੇ ਦੁਰਪ੍ਰਭਾਵਾਂ ਅਤੇ ਇਸ ਤੋਂ ਗੁਰੇਜ ਕਰਨ ਬਾਰੇ ਚਰਚਾ ਕੀਤੀ ਗਈ ਅਤੇ ਬੱਚਿਆਂ ਨੂੰ ਨਸ਼ਿਆ ਵਿਰੁੱਧ ਜਾਗਰੂਕਤਾ ਗਤੀਵਿਧੀਆ ਬਾਰੇ ਜਾਣੂ ਕਰਵਾਇਆ।

ਪ੍ਰਿੰਸੀਪਲ ਵੱਲੋ ਨਸ਼ਾ ਨਾ ਕਰਨ ਸਬੰਧੀ ਸਹੁੰ ਸਮਾਗਮ ਕਰਵਾਇਆ ਗਿਆ। ਬੱਚਿਆ ਨੇ ਨਸ਼ਿਆਂ ਵਿਰੁੱਧ ਕਵਿਤਾ ਬੋਲੀ ਅਤੇ ਪ੍ਰਿੰਸ਼ੀਪਲ ਨੇ ਐਸਐਸਪੀ ਫਾਜਿਲਕਾ ਡਾ ਪ੍ਰਗਿਆ ਜੈਨ ਦੁਆਰਾ ਨਸ਼ਿਆ ਵਿਰੁੱਧ ਚਲਾਈ ਮਿਸ਼ਨ ਨਿਸ਼ਚੈ ਮੁਹਿਮ ਬਾਰੇ ਬੱਚਿਆ ਨੂੰ ਜਾਣੂ ਕਰਵਾਇਆ। ਇਸ ਮੌਕੇ ਸਕੂਲ ਦਾ ਸਾਰਾ ਸਟਾਫ ਹਾਜਰ ਸਨ।