Saturday, November 8Malwa News
Shadow

ਡਿਪਟੀ ਕਮਿਸ਼ਨਰ ਵੱਲੋਂ ਪੈਟਰੋਲ ਪੰਪਾਂ ਤੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ

ਅਬੋਹਰ 18 ਜੁਲਾਈ : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਅੱਜ ਮੌਜਗੜ੍ਹ ਵਿਖੇ ਭਾਰਤ ਪੈਟਰੋਲੀਅਮ ਦੇ ਪੰਪ ਤੋਂ ਜਿਲੇ ਦੇ ਪੰਪਾਂ ਵਿੱਚ ਵਣ ਮਹੋਤਸਵ ਦੇ ਤਹਿਤ ਪੌਦੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਇਸ ਮੌਕੇ ਉਨਾਂ ਨੇ ਆਖਿਆ ਕਿ ਜਿਲ੍ਹੇ ਵਿੱਚ 12 ਲੱਖ ਪੌਦੇ ਲਗਾਏ ਜਾਣੇ ਹਨ ਅਤੇ ਹਰੇਕ ਜ਼ਿਲਾ ਵਾਸੀ ਇਸ ਮੁਹਿੰਮ ਵਿੱਚ ਸਹਿਯੋਗ ਕਰੇ।

ਉਹਨਾਂ ਨੇ ਕਿਹਾ ਕਿ ਵਾਤਾਵਰਨ ਵਿੱਚ ਆ ਰਹੀਆਂ ਤਬਦੀਲੀਆਂ ਦੇ ਮੱਦੇ ਨਜ਼ਰ ਜਰੂਰੀ ਹੈ ਕਿ ਹਰ ਇੱਕ ਨਾਗਰਿਕ ਪੌਦਾ ਲਾਵੇ। ਇਸ ਮੌਕੇ ਭਾਰਤ ਪੈਟਰੋਲੀਅਮ ਕੰਪਨੀ ਵੱਲੋਂ ਵਿਦਿਆਰਥੀਆਂ ਦੇ ਚਿੱਤਰਕਾਰਾਂ ਮੁਕਾਬਲੇ ਵੀ ਕਰਵਾਏ ਗਏ ਜਿਸ ਦੇ ਜੇਤੂਆਂ ਨੂੰ ਡਿਪਟੀ ਕਮਿਸ਼ਨਰ ਨੇ ਇਨਾਮ ਤਕਸੀਮ ਕੀਤੇ। ਇਹਨਾਂ ਮੁਕਾਬਲਿਆਂ ਵਿੱਚ ਨਵਜੋਤ ਕੌਰ ਪਹਿਲੇ, ਕੋਮਲ ਦੂਜੇ , ਅੰਜਲੀ ਤੀਜੇ, ਅਰਸ਼ਦੀਪ ਚੌਥੇ ਅਤੇ ਏਕਮ ਪੰਜਵੇਂ ਸਥਾਨ ਤੇ ਰਹੀ

ਇਸ ਮੌਕੇ ਭਾਰਤ ਪੈਟਰੋਲੀਅਮ ਕੰਪਨੀ ਦੇ ਡਾਇਰੈਕਟਰੀ ਮੈਨੇਜਰ ਕੌਸ਼ਲਿੰਦਰ ਰਘੂਵੰਸ਼ੀ, ਸੇਲਜ ਮੈਨੇਜਰ ਸੱਤਿਅਮ ਸਿੰਘ ਅਤੇ ਪੰਪ ਤੋਂ ਰਾਹੁਲ ਸੁਮਾਨੀ, ਡੀਐਫਐਸਸੀ ਸ੍ਰੀ ਹਿਮਾਂਸ਼ੂ ਕੁੱਕੜ ਨਾਇਬ ਤਹਿਸੀਲਦਾਰ ਸਿਕੰਦਰ ਸਿੰਘ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।