Sunday, January 18Malwa News
Shadow

ਸਪੀਕਰ ਸੰਧਵਾਂ ਨੇ 50 ਵਿਦਿਆਰਥੀਆਂ ਦਾ ਗਰੁੱਪ ਜੈਪੁਰ ਲਈ ਰਵਾਨਾ ਕੀਤਾ

ਕੋਟਕਪੂਰਾ 18 ਜਨਵਰੀ  (  )-ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਨੇ ਪ੍ਰੋਜੈਕਟ ਇਨੋਵੇਸ਼ਨ ਅਧੀਨ ਵਿਦਿਆਰਥੀਆ ਦੀ ਅੰਤਰਰਾਜੀ ਵਿਜਟ ਤਹਿਤ ਪੀ.ਐਮ ਸ਼੍ਰੀ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਦੇ 50 ਵਿਦਿਆਰਥੀਆਂ ਦਾ ਟੂਰ ਜੈਪੁਰ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਸ. ਸੰਧਵਾ ਨੇ ਦੱਸਿਆ ਕਿ ਸਰਕਾਰੀ ਸਕੂਲ ਦਾ ਟੂਰ ਜੋ ਕਿ ਜੈਪੁਰ ਜਾਵੇਗਾ, ਇਹ ਬੱਚਿਆਂ ਦਾ ਇੱਕ ਸੁਪਨਾ ਸੀ ਜੋ ਪੰਜਾਬ ਸਰਕਾਰ ਦੀ ਬਦੌਲਤ ਉਹ ਸੁਪਨਾ ਪੰਜ ਦਿਨ ਦਾ ਟੂਰ ਕਰਵਾ ਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਟੂਰ ਤਹਿਤ ਵਿਦਿਆਰਥੀਆਂ ਦੀ ਫੋਰ ਸਟਾਰ ਹੋਟਲਾਂ ਵਿੱਚ ਠਹਿਰ ਅਤੇ ਵਧੀਆ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੈਪੁਰ ਦੀਆਂ ਸਾਰੀਆਂ ਹੀ ਇਤਿਹਾਸਿਕ ਥਾਵਾਂ ਦੀ ਵਿਜਟ ਜਿਵੇਂ ਕਿ ਹਵਾ ਮਹਿਲ , ਬਾਏਲੋਜੀਕਲ ਪਾਰਕ ,ਜਲ ਮਹਿਲ ਦਾ ਟੂਰ ਕਰਵਾਇਆ ਜਾਵੇਗਾ।                  
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਜੇਸ਼ ਕੁਮਾਰ ਨੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਅਤੇ ਪੰਜਾਬ ਸਰਕਾਰ ਦੇ ਇਸ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਗੈਰੀ ਵੜਿੰਗ,ਗੁਰਪ੍ਰੀਤ ਸਿੰਘ ਸਿੱਧੂ ਲਹਿਰਾ, ਸੋਨੂੰ ਸੰਧਵਾਂ, ਸਰਪੰਚ ਪ੍ਰੀਤਮ ਸਿੰਘ ਸੰਧਵਾਂ, ਮੁਖਤਿਆਰ ਸਿੰਘ ਸੰਧਵਾਂ, ਗੋਗੀ ਬਰਾੜ,  ਲੈਕਚਰਾਰ ਕਰਮਜੀਤ ਸਿੰਘ, ਇੰਦਰਪ੍ਰੀਤ ਸਿੰਘ, ਦੀਪਕ ਕੁਮਾਰ, ਗੌਤਮ ਮਨਿਕ, ਅੰਜੂ ਬਾਲਾ, ਹਰਜੀਤ ਕੌਰ, ਮਨਿੰਦਰ ਕੌਰ ਅਤੇ ਹਰਮਨਦੀਪ ਕੌਰ ਅਤੇ ਮਾਪੇ ਹਾਜ਼ਰ ਸਨ।