
ਲੰਬੀ/ਸ੍ਰੀ ਮੁਕਤਸਰ ਸਾਹਿਬ, 15 ਜਨਵਰੀ:-ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਬੀਤੇ ਦਿਨੀਂ ਹਲਕੇ ਦੇ ਪਿੰਡ ਭੁੱਲਰਵਾਲਾ ਵਿਖੇ ਮੋਘਾ ਨੰਬਰ- 131250/TR (ਤਿਉਣਾ ਮਾਈਨਰ) ਅਧੀਨ ਲਗਭਗ 30 ਲੱਖ ਰੁਪਏ ਦੀ ਲਾਗਤ ਨਾਲ 2 ਕਿਲੋਮੀਟਰ ਦੀ ਲੰਬਾਈ ਵਾਲੀ ਪਾਈਪ ਲਾਈਨ ਦੇ ਕੰਮ ਦਾ ਉਦਘਾਟਨ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਪਾਣੀ ਵਾਲੀ ਪਾਈਪ ਲਾਈਨ ਦੇ ਕੰਮ ਮੁਕੰਮਲ ਹੋਣ ਨਾਲ ਪਿੰਡ ਦੇ 95 ਪਰਿਵਾਰਾਂ ਦੇ 435 ਕਿੱਲਿਆਂ ਲਈ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਵਾਅਦਾ ਸੀ ਹਰੇਕ ਕਿਸਾਨ ਦੇ ਖੇਤਾਂ ਤੱਕ ਪਾਣੀ ਨੂੰ ਪਹੁੰਚਾਇਆ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ ਪਾਣੀ ਟੇਲਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਸਾਬਕਾ ਪੰਚਾਇਤ ਮੈਂਬਰ ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਪੰਚਾਇਤ ਮੈਂਬਰ, ਰਜਿੰਦਰ ਕੌਰ ਪੰਚਾਇਤ ਮੈਂਬਰ, ਜਗਵਿੰਦਰ ਸਿੰਘ ਸਰਪੰਚ ਭੀਟੀ ਵਾਲਾ, ਰਾਜ ਬਹਾਦਰ ਸਰਪੰਚ ਰੋੜਾਂਵਾਲੀ, ਹੈਪੀ ਸਰਪੰਚ ਸਿੱਖ ਵਾਲਾ, ਬਲਵਿੰਦਰ ਸਿੰਘ ਸਰਪੰਚ ਤਰਮਾਲਾ, ਗੁਰਮਨ ਸਿੰਘ ਸਰਪੰਚ ਕੰਦੂ ਖੇੜਾ, ਹਰਚਰਨ ਸਿੰਘ ਫੱਤਾਕੇਰਾ, ਸ਼ਿਵਰਾਜ ਸਿੰਘ ਭੁੱਲਰ, ਪੱਪੀ ਭੁੱਲਰ, ਹਰਦੀਪ ਸਿੰਘ, ਰਿੰਕੂ, ਮਿਲਖੀ ਭੁੱਲਰ ਅਤੇ ਇਕਬਾਲ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।