
ਗੁਰਦਾਸਪੁਰ, 20 ਦਸੰਬਰ () ਜ਼ਿਲ੍ਹਾ ਟਰੈਫਿਕ ਪੁਲਿਸ ਵੱਲੋਂ ਇਕ ਸੈਮੀਨਾਰ ਬਟਾਲਾ ਰੋਡ ਮਿੰਨੀ ਆਟੋ ਟੈਕਸੀ ਸਟੈਂਡ ਵਿਖ ਲਗਾਇਆ ਗਿਆ, ਜਿਸ ਵਿੱਚ ਆਮ ਪਬਲਿਕ ਅਤੇ ਡਰਾਈਵਰਾਂ ਨੂੰ ਸ਼ਾਮਿਲ ਕਰਕੇ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ।
ਏ. ਐਸ.ਆਈ ਅਮਨਦੀਪ ਸਿੰਘ ਨੇ ਡਰਾਈਵਰ ਲਾਇਸੰਸ ਦੀ ਅਹਿਮੀਅਤ ਬਾਰੇ ਦੱਸਿਆ ਗਿਆ। ਧੁੰਦ ਦੇ ਮੌਸਮ ਵਿੱਚ ਡਰਾਈਵਿੰਗ ਕਰਦੇ ਸਮੇਂ ਸਾਵਧਾਨੀਆਂ ਵਰਤਣ ਲਈ ਦੱਸਿਆ ਗਿਆ। ਹੌਲੀ ਰਫਤਾਰ ਨਾਲ ਗੱਡੀਆਂ ਚਲਾਉਣ ਲਾਈਟਾਂ ਹਮੇਸ਼ਾ ਲੋ ਬੀਮ ਮੋਡ ਰੱਖਣ ਬਲਿੰਕ ਚਾਲੂ ਰੱਖਣ ਸੜਕਾਂ ਤੇ ਲੱਗੇ ਸਾਈਨ ਬੋਰਡ ਤੇ ਰੋਡ ਲਾਈਨ ਦੀ ਸਹਾਇਤਾ ਲੈਣ ਲਈ ਜਾਗਰੂਕ ਕੀਤਾ ਗਿਆ।
ਨਸ਼ਾ ਕਰਕੇ ਡਰਾਵਿੰਗ ਕਰਨਾ ਕਾਨੂੰਨੀ ਅਪਰਾਧ ਹੈ ਬਾਰੇ ਵਿਸਤਾਰ ਪੂਰਵਕ ਦੱਸਿਆ ਗਿਆ ਆਪਣੇ ਵਹਨਾ ਉੱਪਰ ਰਿਫਲੈਕਟਰ ਜਾਂ ਯੈਲੋ ਟੇਪ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਐਕਸੀਡੈਂਟ ਪੀੜਤ ਦੀ ਮਦਦ ਵਾਸਤੇ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ।
ਹੈਲਪ ਲਾਈਨ ਨੰਬਰ 112 1033 1930 ਬਾਰੇ ਜਾਣਕਾਰੀ ਦਿੱਤੀ ਗਈ।
ਸੈਮੀਨਾਰ ਵਿੱਚ ਏ. ਐਸ.ਆਈ ਅਮਨਦੀਪ ਸਿੰਘ, ਹਰਦੀਪ ਸਿੰਘ ਅਤੇ ਸੁਰਜੀਤ ਸਿੰਘ ਜਸ ਆਦਿ ਨੇ ਹਿੱਸਾ ਲਿਆ।