Friday, December 19Malwa News
Shadow

ਸਟੇਟ ਐਵਾਰਡ ਮਿਲਣ ਤੇ ਸਿਵਲ ਸਰਜਨ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨਿਤ

ਮੋਗਾ, : ਜ਼ਿਲ੍ਹਾ ਸਿਹਤ ਵਿਭਾਗ ਮੋਗਾ ਨੇ ਆਪਣੀਆਂ ਸ਼ਾਨਦਾਰ ਸੇਵਾਵਾਂ, ਲੋਕ-ਭਲਾਈ ਲਈ ਵਚਨਬੱਧਤਾ ਅਤੇ ਸਿਹਤ ਖੇਤਰ ਵਿੱਚ ਨਿਰੰਤਰ ਸੁਧਾਰ ਦੇ ਯਤਨਾਂ ਦੇ ਆਧਾਰ ‘ਤੇ ਰਾਜ ਪੱਧਰੀ ਇਨਾਮ ਹਾਸਲ ਕੀਤਾ ਹੈ। ਇਹ ਸਨਮਾਨ ਮੋਗਾ ਜ਼ਿਲ੍ਹੇ ਲਈ ਮਾਣ ਦਾ ਵਿਸ਼ਾ ਹੈ। ਇਸ ਮੌਕੇ ਪੰਜਾਬ ਪਰਧਾਨ ਅਗਰਵਾਲ ਸਮਾਜ ਸਭਾ ਪੰਜਾਬ ਡਾਕਟਰ ਅਜੇ ਕਾਸਲ ਦੀ ਅਗਵਾਈ ਹੇਠ ਅਗਰਵਾਲ ਸਮਾਜ ਸਭਾ ਦੇ ਮੈਂਬਰਾ ਵੱਲੋ ਇਸ ਰਾਜ ਪੱਧਰੀ ਸਮਾਗਮ ਵਿੱਚ ਵਿਸ਼ੇਸ਼ ਸਨਮਾਨ ਮਿਲਣ ਤੇ ਸਿਵਿਲ ਸਰਜਨ ਪਰਦੀਪ ਕੁਮਾਰ ਮਹਿੰਦਰਾ ਨੂੰ ਜਿਲਾ ਪੱਧਰ ਤੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ
ਸਿਹਤ ਵਿਭਾਗ ਵਲੋਂ ਐਚ .ਆਈ.ਵੀ./ਏਡਜ਼ ਅਤੇ ਪੀ ਐਨ ਡੀ ਟੀ ਦੇ ਬਾਰੇ ਚਲਾਈਆਂ ਮੁਹਿੰਮਾਂ ਵਿੱਚ ਬਹਿਤਰੀਨ ਸੇਵਾਵਾਂ ਦੇਣ ਨਾਲ ਰਾਜ ਪੱਧਰੀ ਸਮਾਗਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵਲੋ ਜਿਲਾ ਮੋਗਾ ਨੂੰ ਲਗਾਤਾਰ ਸਨਮਾਨ ਦਿੱਤਾ ਗਿਆ। ਵੱਖ-ਵੱਖ ਪ੍ਰੋਗਰਾਮਾਂ ਦੀ ਪ੍ਰਭਾਵਸ਼ਾਲੀ ਕਮਾਂਡ, ਸਮੇਂ ਸਿਰ ਰਿਪੋਰਟਿੰਗ, ਟੀਮ ਵਰਕ ਅਤੇ ਵਧੀਆ ਸਿਹਤ ਸੇਵਾਵਾਂ ਦੇਣ ਲਈ ਕੀਤੇ ਯਤਨਾਂ ਦੀ ਰਾਜ ਪੱਧਰ ‘ਤੇ ਸਿਹਤ ਵਿਭਾਗ ਮੋਗਾ ਦੀ ਖੂਬ ਪ੍ਰਸ਼ੰਸਾ ਹੋਈ।
ਜ਼ਿਲ੍ਹਾ ਸਿਵਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਨੇ ਇਸ ਮੌਕੇ ਕਿਹਾ ਕਿ ਇਹ ਇਨਾਮ ਪੂਰੇ ਸਿਹਤ ਵਿਭਾਗ ਦੀ ਮੇਹਨਤ, ਡਾਕਟਰਾਂ, ਨਰਸਿੰਗ ਸਟਾਫ, ਆਸ਼ਾ ਵਰਕਰਾਂ ਅਤੇ ਫੀਲਡ ਟੀਮਾਂ ਦੀ ਨਿਸ਼ਠਾ ਅਤੇ ਸੇਵਾ ਭਾਵਨਾ ਦਾ ਨਤੀਜਾ ਹੈ। ਇਸ ਮੌਕੇ ਡਾਕਟਰ ਰੀਤੂ ਜੈਨ ਜਿਲਾ ਪਰਿਵਾਰ ਅਤੇ ਭਲਾਈ ਅਫਸਰ ਮੋਗਾ ਨੂੰ ਵੀ ਸਨਮਾਨਿਤ ਕੀਤਾ ਗਿਆ ਉਨ੍ਹਾਂ ਨੇ ਕਿਹਾ ਕਿ ਵਿਭਾਗ ਭਵਿੱਖ ਵਿੱਚ ਵੀ ਜਨਤਾ ਨੂੰ ਗੁਣਵੱਤਾ ਭਰੀ ਸਿਹਤ ਸੇਵਾ ਦੇਣ ਲਈ ਵਚਨਬੱਧ ਹੈ।
ਉਨ੍ਹਾਂ ਨੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਨਮਾਨ ਮੋਗਾ ਜ਼ਿਲੇ ਲਈ ਮਾਣ ਦੀ ਗੱਲ ਹੈ ਅਤੇ ਅਗਲੇ ਸਮੇਂ ਵਿੱਚ ਹੋਰ ਵਧੀਆ ਸੇਵਾਵਾ ਪਰਦਾਣ ਕਰਨ ਲਈ ਪ੍ਰੇਰਿਤ ਕਰੇਗਾ। ਇਸ ਮੌਕੇ ਓਮ ਅਰੋੜਾ ਪੀ ਐੱਨ ਡੀ ਟੀ ਕੋਆਰਡੀਨੇਟਰ, ਸਾਜਨ ਸਨੇਜਾ, ਡਾਕਟਰ ਸੰਜੀਵ ਮਿੱਤਲ
ਧਰਮਿੰਦਰ , ਐਡਵੋਕੇਟ ਗੋਇਲ ਰਾਜਨ ਗੋਇਲ ਅਗਰਵਾਲ ਸਭਾ ਯੂਥ ਪਰਧਾਨ, , ਸੁਮੀਰ ਸਿੰਗਲਾ ਵਿਨੋਦ ਜਿੰਦਲ, ਲਵਲੀ ਸਿੰਗਲਾ, ਡਾਕਟਰ ਅਜੇ ਕਾਂਸਲ਼, ਪੰਜਾਬ ਪ੍ਰਧਾਨ ਅਗਰਵਾਲ ਸਮਾਜ ਸਭਾ ਵੀ ਹਾਜ਼ਰ ਸਨ।