Sunday, December 21Malwa News
Shadow

ਅੰਤਰ ਰਾਸ਼ਟਰੀ ਕਬੱਡੀ ਕਾਨਫਰੰਸ ਦੀਆ ਤਿਆਰੀਆਂ ਸ਼ੁਰੂ , ਅਜੈਬ ਸਿੰਘ ਚੱਠਾ

ਕਾਨਫਰੰਸ ਨੂੰ ਸੰਪੂਰਨ ਸਹਿਯੋਗ ਦੇਵਾਗੇ : ਸਰਦਾਰ ਗੁਰਲਾਲ ਸਿੰਘ ਐਮ. ਐਲ , ਏ . ਤੇ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ I
ਪੰਜਾਬ ਵਿਚ ਕਬੱਡੀ ਕਾਨਫਰੰਸ ਕਰਾਉਣ ਦੀਆ ਤਿਆਰੀਆਂ ਸ਼ੁਰੂ ਹੋ ਗਈਆਂ ਹਨ I ਜਗਤ ਪੰਜਾਬੀ ਸਭਾ ਵਲੋਂ ਵਿਦਵਾਨਾਂ ਨਾਲ ਸੰਪਰਕ ਕੀਤਾ ਗਿਆ ਹੈ ਤੇ ਬੇਨਤੀ ਕੀਤੀ ਹੈ ਕਿ ਪੰਜਾਬ ਸਟਾਇਲ ਕਬੱਡੀ ਦੇ ਇਤਿਹਾਸ , ਹੁਣ ਦੇ ਤੇ ਪਹਿਲੇ ਕਬੱਡੀ ਖਿਡਾਰੀਆਂ ਬਾਰੇ , 1954 ਤੋਂ 1957 ਤਕ ਪਾਕਿਸਤਾਨ ਤੇ ਪੰਜਾਬ ਦੇ ਹੋਏ ਕਬੱਡੀ ਮੈਚਾਂ ਬਾਰੇ , 1973 ਤੇ 1974 ਵਿਚ ਹੋਏ ਇੰਗਲੈਂਡ ਤੇ ਪੰਜਾਬ ਦੇ ਮੈਚਾਂ ਬਾਰੇ , ਕਬੱਡੀ ਦਾ ਵਰਤਮਾਨ ਤੇ ਭਵਿੱਖ , ਕਬੱਡੀ ਦੇ ਨਿਯਮ , ਕਿਲਾ ਰਾਏਪੁਰ ਦੇ ਟੂਰਨਾਮੈਂਟ , ਪ੍ਰਮੋਟਰਾਂ ਬਾਰੇ , ਕਬੱਡੀ ਲੇਖਕਾਂ ਅਤੇ ਕੁਮੈਂਟੇਟਰਾਂ ਬਾਰੇ ਖੋਜ ਪੱਤਰ ਲਿਖਣ 15 ਜਨਵਰੀ 2026 ਤੋਂ ਪਹਿਲਾ ਖੋਜ ਪੱਤਰਾਂ ਦੀ ਮੰਗ ਕੀਤੀ ਹੈ I ਵਿਦਵਾਨਾਂ ਵਿਚ ਖੋਜ ਪੱਤਰ ਲਿਖਣ ਲਈ ਉਤਸ਼ਾਹ ਹੈ I ਖੋਜ ਪੱਤਰ ਛਾਪੇ ਵੀ ਜਾਣਗੇ I ਅਜੈਬ ਸਿੰਘ ਚੱਠਾ ਵਲੋਂ ਬਹੁਤ ਸਾਰੇ ਕਬੱਡੀ ਪ੍ਰੇਮੀਆਂ ਨਾਲ ਸੰਪਰਕ ਬਣਾਇਆ ਹੈ , ਜਿਨ੍ਹਾਂ ਵਿਚ : ਰੋਸ਼ਨ ਖੇੜਾ, ਪ੍ਰਿੰਸੀਪਲ ਸਰਵਣ ਸਿੰਘ , ਕੁਲਵੰਤ ਸਿੰਘ ਬੁਢਲਾਡਾ , ਬਲਬੀਰ ਸਿੰਘ ਕੰਵਲ ( ਪਹਿਲੇ ਲੇਖਕ ) , ਤੇਜਿੰਦਰ ਸਿੰਘ ਬਿੱਲਾ , ਸਰਦੂਲ ਸਿੰਘ ਰੰਧਾਵਾ , ਅਜੈਬ ਸਿੰਘ ਗਰਚਾ , ਹਰਬੰਸ ਸਿੰਘ ਬੰਸਾ, ਸੁਰਜੀਤ ਸਿੰਘ ਸੈਦੋਵਾਲੀਆ , ਤਾਰਾ ਸਿੰਘ , ਛਿੰਦਾ ਬਹਰਾਮੀਆਂ , ਬਿੱਲਾ ਚੱਠਾ , ਰਾਜਬੰਸ ਸਿੰਘ ਗਿੱਲ ਡੀਨ ਐਲੂਮਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ , ਸੁਖਦੇਵ ਸਿੰਘ ਸੰਧੂ ਐਡਵੋਕੇਟ, ਹਕੂਮਤ ਸਿੰਘ ਮੱਲ੍ਹੀ ( ਸ਼ਹੀਦੇ ਆਜ਼ਮ ਭਗਤ ਸਿੰਘ ਭਾਣਜੇ )
ਅਜੈਬ ਸਿੰਘ ਚੱਠਾ ਵਲੋਂ ਸਰਦਾਰ ਗੁਰਲਾਲ ਸਿੰਘ ਐਮ. ਐਲ , ਏ . ਤੇ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ I ਗੁਰਲਾਲ ਸਿੰਘ ਖੁਦ ਆਪ ਵੀ ਬਹੁਤ ਤਕੜੇ ਕਬੱਡੀ ਖਿਡਾਰੀ ਰਹੇ ਹਨ I ਓਹਨਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਕਾਨਫਰੰਸ ਨੂੰ ਸੰਪੂਰਨ ਸਹਿਯੋਗ ਦੇਣਗੇ I ਓਹਨਾ ਦੇ ਵਿਸ਼ਵਾਸ ਨਾਲ ਜਗਤ ਪੰਜਾਬੀ ਸਭਾ ਦੇ ਮੈਂਬਰਾਂ ਦੇ ਹੌਸਲੇ ਵਧੇ ਹਨ I ਕਬੱਡੀ ਖਿਡਾਰੀਆਂ , ਲੇਖਕਾਂ , ਪ੍ਰੋਮੋਟਰਾਂ , ਕੁਮੈਂਟਰਟਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ , ਕਬੱਡੀ ਬਾਰੇ ਲਿਖੀਆਂ ਸਾਰੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਗੇਗੀ I
ਡਾਕਟਰ ਰਾਜਬੰਸ ਸਿੰਘ ਗਿੱਲ ਡੀਨ ਨੇ ਕਿਹਾ ਕਿ ਕਬੱਡੀ ਕਾਨਫਰੰਸ ਦੇ , ਐਲੂਮਨੀ ਪੰਜਾਬੀ ਯੂਨੀਵਰਸਟੀ ਪਟਿਆਲਾ ਵਲੋਂ ਜਗਤ ਪੰਜਾਬੀ ਸਭਾ ਨਾਲ ਰਲ ਕੇ ਸਾਂਝੇ ਤੋਰ ਤੇ ਪ੍ਰਬੰਧ ਕੀਤੇ ਜਾਣਗੇ I
ਜੇਕਰ ਆਪ ਜੀ ਕੋਲ ਕਬੱਡੀ ਬਾਰੇ ਜਾਣਕਾਰੀ ਹੈ ਤਾ ਅਜੈਬ ਸਿੰਘ ਚੱਠਾ ਨਾਲ jagatpunjabisabha@gmail.com ਰਾਹੀ ਸੰਪਰਕ ਕਰੋ I