Monday, November 24Malwa News
Shadow

ਤਿੰਨ ਤਖ਼ਤਾ ਦੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਤੇ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਕੀਤਾ ਧੰਨਵਾਦ

ਫਰੀਦਕੋਟ 24 ਨਵੰਬਰ 2025 () ਅੱਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਏ ਵਿਸ਼ੇਸ ਵਿਧਾਨ ਸਭਾ ਸ਼ੈਸਨ ਚ ਪੰਜਾਬ ਸਰਕਾਰ ਵੱਲੋ ਪੰਜਾਬ ਚ ਸਥਿੱਤ ਤਿੰਨ ਤਖਤਾਂ ਸ਼੍ਰੀ ਆਨੰਦਪੁਰ ਸਾਹਿਬ , ਸ਼੍ਰੀ ਅੰਮ੍ਰਿਤਸਰ ਸਾਹਿਬ ਗਲਿਆਰੇ , ਤੇ ਤਲਵੰਡੀ ਸਾਬੋ ਸ਼ਹਿਰਾ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਜੋ ਇਤਿਹਾਸਕ ਫੈਸਲਾ ਹੋਇਆ , ਉਸ ਤੇ ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ,ਸ. ਗੁਰਦਿੱਤ ਸਿੰਘ ਸੇਖੋ ਵਿਧਾਇਕ ਫ਼ਰੀਦਕੋਟ, ਸ. ਅਮੋਲਕ ਸਿੰਘ ਐਮ.ਐਲ.ਏ ਹਲਕਾ ਜੈਤੋ , ਨੇ ਖੁਸ਼ੀ ਦਾ ਜਾਹਰ ਕਰਦਿਆ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਫੈਸਲੇ ਦਾ ਧੰਨਵਾਦ ਕੀਤਾ ਹੈ।

 ਇਸ ਮੌਕੇ ਆਪ ਆਗੂਆ ਅਮਨਦੀਪ ਸਿੰਘ(ਬਾਬਾ) ਚੇਅਰਮੈਨ ਮਾਰਕਿਟ ਕਮੇਟੀ, ਫਰੀਦਕੋਟ,ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕਿਟ ਕਮੇਟੀ ਸਾਦਿਕ, ਗੁਰਤੇਜ ਸਿੰਘ ਖੋਸਾ ਚੇਅਰਮੈਨ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਜਿਲ੍ਹਾ ਯੋਜਨਾ ਬੋਰਡ, ਜਗਜੀਤ ਸਿੰਘ ਜੱਗੀ ਮੀਡੀਆ ਇੰਚਾਰਜ, ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਇੰਪਰੂਮੈਂਟ ਟਰੱਸਟ, ਸਿਮਰਜੀਤ ਸਿੰਘ ਐਮ.ਸੀ.  ਲਛਮਣ ਸਿੰਘ ਚੇਅਰਮੈਨ ਭਗਤੂਆਣਾ, ਧਰਮਜੀਤ ਸਿੰਘ ਵਾਈ ਪ੍ਰਧਾਨ ਰਣਧੀਰ ਸਿੰਘ ਲਖਵਿੰਦਰ ਸਿੰਘ, ਸਮੇਤ ਅਨੇਕਾਂ ਸਖ਼ਸ਼ੀਅਤਾਂ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਇਤਿਹਾਸ, ਰੂਹਾਨੀ ਪਰੰਪਰਾਵਾਂ ਅਤੇ ਕੌਮੀ ਪਛਾਣ ਲਈ ਬਹੁਤ ਹੀ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪੰਜਾਬ ਸਰਕਾਰ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਅਧਿਕਾਰਿਕ ਤੌਰ ’ਤੇ ਪਵਿੱਤਰ ਸ਼ਹਿਰ ਘੋਸ਼ਿਤ ਕੀਤਾ ਹੈ। ਉਹਨਾਂ ਪਵਿੱਤਰ ਸ਼ਹਿਰਾਂ ਚ ਵਸਦੇ ਲੋਕਾਂ ਦੇ ਸਹਿਯੋਗ ਦੀ ਔਰ ਪੰਜਾਬ ਸਰਕਾਰ ਵੱਲੋਂ ਉਹਨਾਂ ਸ਼ਹਿਰਾਂ ਦੇ ਵਿਕਾਸ ਸਫਾਈ ਤੇ ਹੋਰ ਧਾਰਮਿਕ ਟੂਰਿਜ਼ਮ ਵਾਸਤੇ ਖੁੱਲੇ ਫੰਡ ਜਿਹੜੇ ਉਹ ਕਿੰਨਾ ਸ਼ਹਿਰਾਂ ਨੂੰ ਮੁਹਈਆ ਕਰਾਏ ਜਾਣਗੇ।