
ਸ੍ਰੀ ਅਨੰਦਪੁਰ ਸਾਹਿਬ 08 ਨਵੰਬਰ ()- ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਹੈ ਕਿ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਖ ਵੱਖ ਢੁਕਵੀਆਂ ਥਾਵਾਂ ਤੇ 30 ਵੱਡੀਆਂ ਐਲਈਡੀ ਸਕਰੀਨਾਂ ਤੋਂ 24 ਨਵੰਬਰ ਨੂੰ ਭਾਈ ਜੈਤਾ ਜੀ ਯਾਦਗਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਵਿਸੇਸ਼ ਸੈਸ਼ਨ ਅਤੇ ਆਯੋਜਿਤ ਗੁਰਮਤਿ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਤੋ ਇਲਾਵਾ 300 ਸਪੀਕਰ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਰਹੀਆਂ ਸੰਗਤਾਂ ਨੂੰ ਹਰ ਤਰਾਂ ਦੀ ਜਰੂਰੀ ਸੂਚਨਾ ਸਮੇਂ ਸਿਰ ਮੁਹੱਇਆ ਕਰਵਾਉਣਗੇ।
ਸ੍ਰ.ਬੈਂਸ ਨੇ ਦੱਸਿਆ ਕਿ ਸਮੁੱਚੇ ਇਲਾਕੇ ਵਿੱਚ 300 ਸਪੀਕਰ ਲਗਾ ਦਿੱਤੇ ਗਏ ਹਨ, ਜਿਨ੍ਹਾਂ ਦਾ ਕੰਟਰੋਲ ਰੂਮ 1 ਸਥਾਨ ਤੇ ਬਣਾਇਆ ਗਿਆ ਹੈ, ਜਿੱਥੋ ਹਰ ਤਰਾਂ ਦੀ ਜਰੂਰੀ ਜਾਣਕਾਰੀ ਸੰਗਤਾਂ ਤੱਕ ਤੁਰੰਤ ਪਹੁੰਚਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ 30 ਢੁਕਵੀਆਂ ਥਾਵਾਂ ਤੇ ਐਲਈਡੀ ਸਕਰੀਨਾਂ ਲਗਾਈਆਂ ਜਾ ਰਹੀਆਂ ਹਨ, ਇਨ੍ਹਾਂ ਸਕਰੀਨਾਂ ਉਤੇ ਵੱਖ ਵੱਖ ਧਾਰਮਿਕ ਸਮਾਗਮਾਂ ਨੂੰ ਪ੍ਰਸਾਰਿਤ ਕੀਤਾ ਜਾਵੇਗਾ।
ਸ੍ਰ.ਬੈਂਸ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਮਿਊਜੀਅਮ, ਭਾਈ ਜੈਤਾ ਜੀ ਯਾਦਗਾਰ, ਨੇਚਰ ਪਾਰਕ, ਅਗੰਮਪੁਰ ਚੋਂਕ, ਤਹਿਸੀਲ ਕੰਪਲੈਕਸ, ਆਈਟੀਆਈ ਅਗੰਮਪੁਰ, ਬੱਸ ਅੱਡਾ, ਰੇਲਵੇ ਸਟੇਸ਼ਨ, ਟੈਂਟ ਸਿਟੀ (ਚੰਡੇਸਰ, ਪਾਵਰ ਕਾਮ ਕਲੋਨੀ, ਝਿੰਜੜੀ), ਟੀ ਪੁਆਇੰਟ ਚੰਡੇਸਰ, ਚਰਨ ਗੰਗਾ ਸਟੇਡੀਅਮ, ਸਰਕਾਰੀ ਹਸਪਤਾਲ, ਨੇੜੇ ਗੁਰਦੁਆਰਾ ਸੀਸ਼ ਗੰਜ ਸਾਹਿਬ, ਮਾਤਾ ਨੈਣਾ ਦੇਵੀ ਮਾਰਗ, ਨੇੜੇ ਚਰਨ ਗੰਗਾ ਖੱਡ, ਬਾਬਾ ਸੰਗਤ ਸਿੰਘ ਚੋਂਕ, ਭਗਤ ਰਵਿਦਾਸ ਚੌਂਕ, ਸਵਾਗਤੀ ਗੇਟ ਮੀਢਵਾ ਤੋ ਇਲਾਵਾ ਹੋਰ ਕਈ ਢੁਕਵੀਆਂ ਥਾਵਾਂ ਤੇ ਵੱਡੀਆ ਐਲਈਡੀ ਸਕਰੀਨਾਂ ਲਗਾਈਆਂ ਜਾਣਗੀਆਂ, ਜਿੱਥੇ ਸਾਰੇ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਸ਼ਹੀਦੀ ਸਮਾਗਮਾਂ ਲਈ ਬਹੁਤ ਹੀ ਸ਼ਰਧਾ ਨਾਲ ਵਿਆਪਕ ਤਿਆਰੀਆਂ ਚੱਲ ਰਹੀਆਂ ਹਨ ਜ਼ਿਨ੍ਹਾਂ ਨੂੰ ਸਮਾਂ ਰਹਿੰਦੇ ਸ਼ਰਧਾਲੂਆਂ ਦੀ ਸਹੂਲਤ ਲਈ ਮੁਕੰਮਲ ਕਰ ਲਿਆ ਜਾਵੇਗਾ।