Thursday, November 6Malwa News
Shadow

ਐੱਨਐੱਫਐੱਲ ਦੇ ਕਾਰਜਕਾਰੀ ਡਾਇਰੈਕਟਰ ਐੱਮਐੱਨ ਗੋਇਲ ਵਲੋਂ ਆਈਟੀਆਈ ਨੰਗਲ ਦਾ ਦੌਰਾਂ

ਨੰਗਲ  03 ਨਵੰਬਰ ()- ਨੰਗਲ ਦੀ ਉਦਯੋਗਿਕ ਇਕਾਈ ਨੈਸ਼ਨਲ ਫਰਟੀਲਾਈਜ਼ਰ ਕੈਮੀਕਲ ਲਿਮਟਡ ਦੇ ਕਾਰਜਕਾਰੀ ਡਾਇਰੈਕਟਰ ਐੱਮ ਐੱਨ ਗੋਇਲ ਵਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਂ ਨੰਗਲ ਦਾ ਦੌਰਾ ਕੀਤਾ ਗਿਆ।ਇਸ ਮੌਕੇ ਉਨਾਂ ਆਈਟੀਆਈ ਨਾਲ ਵੱਖ ਵੱਖ ਟਰੇਡਾ ਲਈ ਚਲ ਰਹੇ ਐੱਮਉਯੂ ਸਮਝੌਤਿਆਂ ਅਤੇ ਆਈਟੀਆਈ ਦੇ ਸਿੱਖਿਆਰਥੀਆਂ ਦੀ ਟਰੇਨਿੰਗ ਨੂੰ ਇੰਡਸਟਰੀ ਦੀ ਮੰਗ ਅਨੁਸਾਰ ਕਰਵਾਉਣ ਲਈ ਵੱਖ ਵੱਖ ਤਰੀਕਿਆਂ ਤੇ ਵੀਚਾਰ ਵਟਾਦਰਾਂ ਕੀਤਾ ਗਿਆ।ਇਸ ਮੌਕੇ ਉਨਾਂ ਵੱਖ ਵੱਖ ਵਰਕਸਾਪਾ ਦਾ ਦੌਰਾਂ ਕਰਦਿਆਂ ਸਿੱਖਿਆਰਥੀਆਂ ਨਾਲ ਬਹੁਤ ਸਾਰੇ ਤਕਨੀਕੀ ਨੁਕਤਿਆਂ ਤੇ ਗਲਬਾਤ ਕੀਤੀ।

       ਇਸ ਮੌਕੇ ਉਨਾਂ ਸਿੱਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿੱਤਾ ਮੁੱਖੀ ਸਿੱਖਿਆਂ ਦਾ ਮਕਸਦ  ਸਿਰਫ ਸਰਟੀਫਿਕੇਟ ਪ੍ਰਾਪਤ ਕਰਨਾ ਨਹੀ ਹੋਣਾ ਚਾਹੀਦਾ,ਸਗੋਂ ਕਿੱਤੇ ਦੀ ਮੁਹਾਰਤ ਹੋਣੀ ਬਹੁਤ ਜਰੂਰੀ ਹੈ।ਇਸ ਮੌਕੇ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਆਏ  ਮਹਿਮਾਨਾ  ਦਾ ਧੰਨਵਾਦ ਕਰਦਿਆਂ ਕਿਹਾ ਕਿ ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਮੰਤਰੀ ਹਰਜੋਤ  ਸਿੰਘ ਬੈਂਸ ਦੇ ਨਿਰਦੇਸ਼ਾਂ ਅਤੇ ਡਾਇਰੈਕਟਰ ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਆਈਟੀਆਈ ਨੰਗਲ ਵੱਖ ਵੱੱਖ ਕਿੱਤਾ ਮੁੱਖੀ ਕੋਰਸਾ ਵਿੱਚ ਟਰੇਨਿੰਗ ਦਿੱਤੀ ਜਾ ਰਹੀ।ਉਨਾਂ ਦੱਸਿਆਂ ਕਿ ਵਿਭਾਗ ਦੇ ਹੁਕਮਾਂ ਅਨੁਸਾਰ ਇੰਡਸਟਰੀ ਦੀ ਮੰਗ ਅਨੁਸਾਰ ਵੱਖ ਵੱਖ ਅਦਾਰਿਆਂ ਨਾਲ ਡੀਐੱਸਟੀ ਸਕੀਮ ਤਹਿਤ ਐੱਮਉਯੂ ਸਾਈਨ ਕੀਤੇ ਗਏ ਹਨ,ਜਿਸ ਨਾਲ ਸਿੱਖਿਆਂ ਦਾ ਮਿਆਰ ਹੋਰ ਊਚਾ ਹੋਇਆਂ ਹੈ।

      ਇਸ ਮੌਕੇ ਸੰਸਥਾਂ ਵਲੋਂ ਐੱਨਐੱਫਐੱਲ ਦੇ ਕਾਰਜਕਾਰੀ ਡਾਇਰੈਕਟਰ ਐੱਮਐੱਨ ਗੋਇਲ ਨੂੰ ਵਿਸ਼ੇਸ਼ ਰੂਪ ਚ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ,ਐੱਨਐੱਫਐੱਲ ਦੇ ਚੀਫ ਮਨੇਜਰ ਐੱਚਆਰ ਬਹਾਦਰ ਸਿੰਘ,ਟਰੇਨਿੰਗ ਅਫਸਰ ਰਾਕੇਸ਼ ਕੁਮਾਰ, ਟਰੇਨਿੰਗ ਅਫਸਰ ਅਸ਼ਵਨੀ ਕੁਮਾਰ, ਟਰੇਨਿੰਗ ਅਫਸਰ ਅਜੈ ਕੁਮਾਰ, ਟਰੇਨਿੰਗ ਅਫਸਰ ਸੰਜੀਵ ਕੁਮਾਰ ਮੱਲੀ, ਟਰੇਨਿੰਗ ਅਫਸਰ ਗੁਰਮੇਲ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰਾਂ ਅਤੇ ਸਿੱਖਿਆਰਥੀ ਹਾਜ਼ਰ ਸਨ।