Thursday, November 6Malwa News
Shadow

ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੇ ਜ਼ਿਲਾ ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪੋਂਡ) ਸਲੇਮਸ਼ਾਹ ਦੇ ਮਦੇਨਜਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਫਾਜ਼ਿਲਕਾ, 30 ਅਕਤੂਬਰ- ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ. ਹਰਜਿੰਦਰ ਸਿੰਘ ਨੇ ਜ਼ਿਲਾ ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪੋਂਡ) ਸਲੇਮਸ਼ਾਹ ਤਹਿਤ ਗਉਵੰਸ਼ ਦੇ ਬਿਹਤਰ ਰੱਖ ਰਖਾਵ ਅਤੇ ਹੋਣ ਵਾਲੇ ਵਿਕਾਸ ਕਾਰਜਾਂ ਦੇ ਸਨਮੁੱਖ ਵੱਖ—ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸਲੇਮਸ਼ਾਹ ਵਿਖੇ ਮੌਜੂਦ ਗਉਵੰਸ਼ ਦੀ ਸੰਭਾਲ ਕਰਨ ਵਿਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।
ਮੀਟਿੰਗ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਕੈਟਲ ਪੋਂਡ ਸਲੇਮਸ਼ਾਹ ਵਿਖੇ ਪਰਾਲੀ ਅਤੇ ਤੂੜੀ ਦਾਨ ਲਈ ਕਿਸਾਨ ਭਰਾਵਾਂ ਤੇ ਹੋਰਨਾਂ ਪਤਵੰਤੇ ਸਜਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਤਾਂ ਜ਼ੋ ਪ੍ਰਸ਼ਾਸਨ ਦੇ ਨਾਲ—ਨਾਲ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਗਉਵੰਸ਼ ਦੀ ਬਾਖੂਬੀ ਢੰਗ ਨਾਲ ਸੰਭਾਲ ਕੀਤੀ ਜਾ ਸਕੇ ਅਤੇ ਲੋੜੀਂਦੀ ਮਾਤਰਾ ਵਿਚ ਪਰਾਲੀ ਤੇ ਤੂੜੀ ਉਪਲਬੱਧ ਹੋ ਸਕੇ। ਉਨ੍ਹਾਂ ਕਿਹਾ ਕਿ ਕੈਟਲ ਪੋਂਡ ਵਿਖੇ ਲੋੜ ਅਨੁਸਾਰ ਲੇਬਰ ਵੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਗਉਵੰਸ਼ ਨੂੰ ਸਮੇਂ ਸਿਰ ਹਰਾ ਚਾਰਾ/ਤੂੜੀ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਤੋਂ ਇਲਾਵਾ ਗਉਸ਼ਾਲਾ ਵਿਖੇ ਵੱਧ ਤੋਂ ਵੱਧ ਪੌਦੇ ਵੀ ਲਗਾਏ ਜਾਣ।
ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੁੰ ਕਿਹਾ ਕਿ ਕੈਟਲ ਪੋਂਡ ਵਿਖੇ ਪਈ ਜਮੀਨ ਵਾਸਤੇ ਹਰੇ ਚਾਰੇ ਦੀ ਬਿਜਾਈ ਲਈ ਬੀਜ ਉਪਲਬਧ ਕਰਵਾਏ ਜਾਣ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ, ਐਸੋਸੀਏਸ਼ਨ ਤੇ ਪਤਵੰਤੇ ਸਜਨਾਂ ਨੂੰ ਅਪੀਲ ਕੀਤੀ ਕਿ ਕੈਟਲ ਪੋਂਡ ਸਲੇਮਸ਼ਾਹ ਨੂੰ ਵੱਧ ਤੋਂ ਵੱਧ ਦਾਨ ਦਿੱਤਾ ਜਾਵੇ ਤਾਂ ਜ਼ੋ ਗਉਵੰਸ਼ ਦੀ ਹੋਰ ਬਿਹਤਰ ਤਰੀਕੇ ਨਾਲ ਸੰਭਾਲ ਕੀਤੀ ਜਾ ਸਕੇ। ਇਸ ਉਪਰੰਤ ਉਨ੍ਹਾਂ ਮੀਟਿੰਗ ਵਿਚ ਆਏ ਹੋਰ ਸਾਰੇ ਅਧਿਕਾਰੀਆਂ ਤੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਮੈਂਬਰ ਪੰਜਾਬ ਗਉ ਸੇਵਾ ਕਮਿਸ਼ਨ ਅਰੁਨ ਵਧਵਾ, ਕਾਰਜ ਸਾਧਕ ਅਫਸਰ ਵਿਕਰਮ ਧੂੜੀਆ, ਪੰਚਾਇਤ ਵਿਭਾਗ ਤੋਂ ਮਨਪ੍ਰੀਤ, ਖੇਤੀਬਾੜੀ ਵਿਭਾਗ ਤੋਂ ਮਮਤਾ, ਰਾਕੇਸ਼ ਕੁਮਾਰ ਸੁਪਰਡੰਟ ਬੀ.ਡੀ.ਪੀ.ਓ ਦਫਤਰ, ਕੇਅਰ ਟੇਕਰ ਸੋਨੂ ਤੋਂ ਇਲਾਵਾ, ਸੁਨੀਲ ਸੇਨ, ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਰਾਜੇਸ਼ ਕੁਮਾਰ ਜਜੋਰੀਆ ਆਦਿ ਹੋਰ ਸਟਾਫ ਮੌਜੂਦ ਸੀ।