
ਬਰਨਾਲਾ, 14 ਅਕਤੂਬਰ – ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ, ਬਰਨਾਲਾ ਦੇ ਪ੍ਰਸਿੱਧ ਸਾਹਿਤਕਾਰ ਅਤੇ ਸ਼੍ਰੋਮਣੀ ਲੇਖਕ ਸ੍ਰੀ ਓਮ ਪ੍ਰਕਾਸ਼ ਗਾਸੋ ਜੀ, ਜੋ ਇਸ ਵੇਲੇ ਬਰਨਾਲਾ ਵਿਖੇ ਜੇਰੇ ਇਲਾਜ ਹਨ, ਦਾ ਹਾਲ-ਚਾਲ ਪੁੱਛਿਆ।
ਮਿਜ਼ਾਜਪੁਰਸ਼ੀ ਦੌਰਾਨ ਮੀਤ ਹੇਅਰ ਜੀ ਨੇ ਗਾਸੋ ਜੀ ਦੀ ਸਿਹਤ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ, ਉਨ੍ਹਾਂ ਦਾ ਮਨੋਬਲ ਵਧਾਇਆ ਅਤੇ ਜਲਦ ਚੰਗੇ ਹੋਣ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਗਾਸੋ ਜੀ ਜਲਦੀ ਹੀ ਪੂਰੀ ਤਰ੍ਹਾਂ ਚੰਗੇ ਹੋ ਕੇ ਮੁੜ ਆਪਣੀ ਕਲਮ ਰਾਹੀਂ ਪੰਜਾਬੀ ਸਾਹਿਤ ਦੀ ਸੇਵਾ ਕਰਨਗੇ।
ਓਮ ਪ੍ਰਕਾਸ਼ ਗਾਸੋ ਜੀ ਦੇ ਪੁੱਤਰ ਪ੍ਰੋ. ਸੁਦਰਸ਼ਨ ਗਾਸੋ ਨੇ ਗਾਸੋ ਜੀ ਦੀ ਮੌਜੂਦਾ ਸਿਹਤ ਹਾਲਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਡਾਕਟਰੀ ਸਲਾਹ ਅਨੁਸਾਰ ਸਿਹਤ ਲਗਾਤਾਰ ਸੁਧਰ ਰਹੀ ਹੈ। ਉਹਨਾਂ ਨੇ ਮੀਤ ਹੇਅਰ ਦਾ ਧੰਨਵਾਦ ਕੀਤਾ ਜੋ ਆਪਣੇ ਵਿਅਸਤ ਸਮੇਂ ਵਿਚੋਂ ਹਾਲ-ਚਾਲ ਪੁੱਛਣ ਆਏ।
ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਵੀ ਉਨ੍ਹਾਂ ਦੇ ਨਾਲ ਸਨ।