Saturday, November 8Malwa News
Shadow

 ਐੱਨ.ਡੀ.ਆਰ.ਐੱਫ. ਵੱਲੇਂ ਡਾਕਟਰਾਂ ਨੂੰ ਆਫਤ ਪ੍ਰਬੰਧਨ ਦੀ ਦਿੱਤੀ ਗਈ ਸਿਖਲਾਈ

ਮਾਲੇਰਕੋਟਲਾ, 27 ਅਗਸਤ –                             ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਹੜ੍ਹ ਅਤੇ ਜ਼ਿਆਦਾ ਬਰਸਾਤ ਕਾਰਨ ਪੈਦਾ ਹੋਣ ਵਾਲੇ ਅਣਸੁਖਾਵੇਂ ਹਾਲਾਤਾਂ ਨਾਲ ਨਜਿੱਠਣ ਲਈ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ(NDRF) ਤੋਂ ਨੀਰਜ ਕੁਮਾਰ ਯਾਦਵ ਵਲੋਂ ਸਰਕਾਰੀ ਹਸਪਤਾਲ ਵਿਖੇ ਡਾਕਟਰਾਂ ਨੂੰ ਆਫ਼ਤ ਪ੍ਰਬੰਧਨ ਦੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ।
                            ਸਿਵਲ ਸਰਜਨ ਡਾ. ਸੰਜੇ ਗੋਇਲ ਦੀ ਅਗਵਾਈ ਵਿੱਚ ਹੋਈ ਟ੍ਰੇਨਿੰਗ ਦਾ ਮੁੱਖ ਉਦੇਸ਼ ਡਾਕਟਰਾਂ ਨੂੰ ਹੜ ਵਰਗੀਆਂ ਸਥਿਤੀਆਂ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕਰਨਾ ਹੈ। ਇਸ ਟ੍ਰੇਨਿੰਗ ਦੌਰਾਨ ਐੱਨ.ਡੀ.ਆਰ.ਐੱਫ. ਮਾਹਰਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਹੈਜ਼ਾ, ਟਾਈਫਾਈਡ, ਅਤੇ ਮਲੇਰੀਆ ਦੀ ਰੋਕਥਾਮ ਅਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਸਿਹਤ ਵਿਭਾਗ ਅਤੇ ਐੱਨ.ਡੀ.ਆਰ.ਐੱਫ. ਵਿਚਕਾਰ ਬਿਹਤਰ ਤਾਲਮੇਲ ਸਥਾਪਤ ਕਰਨ ਵਿੱਚ ਮਹੱਤਵਪੂਰਨ ਸਾਬਿਤ ਹੋਵੇਗਾ।
                            ਟਰੇਨਿੰਗ ਦੌਰਾਨ ਡਾਕਟਰਾਂ ਜਖਮੀਆਂ ਦੀਆਂ ਸੱਟਾਂ ਅਤੇ ਸੱਟਾਂ ਦੇ ਇਲਾਜ ਦੇ ਤਰੀਕਿਆਂ ਬਾਰੇ ਵੀ ਦੱਸਿਆ ਗਿਆ। ਇਸ ਸਿਖਲਾਈ ਦੌਰਾਨ ਪਾਣੀ ਵਿੱਚ ਡੁੱਬਣ ਤੋਂ ਬਾਅਦ ਮਰੀਜ਼ ਨੂੰ ਸਥਿਰ ਕਰਨ ਅਤੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਦੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ । ਐੱਨ.ਡੀ.ਆਰ.ਐੱਫ.  ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਟ੍ਰੇਨਿੰਗ ਦਾ ਮਕਸਦ ਸਿਹਤ ਸੇਵਾਵਾਂ ਨੂੰ ਆਫ਼ਤ ਦੀ ਸਥਿਤੀ ਵਿੱਚ ਵਧੇਰੇ ਸੁਚਾਰੂ ਬਣਾਉਣਾ ਹੈ ਤਾਂ ਜੋ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ। ਇਹ ਪਹਿਲਕਦਮੀ ਆਫ਼ਤਾਂ ਦੌਰਾਨ ਜਾਨ-ਮਾਲ ਦੀ ਰਾਖੀ ਲਈ ਇੱਕ ਮਿਸਾਲੀ ਕਦਮ ਹੈ।
                                    ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜੀਲਾ ਖਾਨ, ਜ਼ਿਲਾ ਸਿਹਤ ਅਫਸਰ ਡਾ. ਪੁਨੀਤ ਸਿੱਧੂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਿਸ਼ਮਾਂ ਭੋਰਾ, ਸੀਨੀਅਰ ਮੈਡੀਕਲ ਅਫਸਰ ਡਾ. ਸੁਖਵਿੰਦਰ ਸਿੰਘ, ਡਾ. ਮੁਨੀਰ ਮੁੰਹਮਦ ਅਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।