
ਬਰੈਂਪਟਨ, 9 ਅਗਸਤ : ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਸਰਦੂਲ ਸਿੰਘ ਥਿਆੜਾ ਪ੍ਰਧਾਨ ਜਗਤ ਪੰਜਾਬੀ ਸਭਾ, ਸੰਤੋਖ ਸਿੰਘ ਸੰਧੂ ਪ੍ਰਧਾਨ ਓ. ਐਫ. ਸੀ. ਵਲੋਂ ਸੰਤ ਬਲਜੀਤ ਸਿੰਘ ਦਾਦੂਵਾਲ, ਪ੍ਰਧਾਨ ਸ੍ਰੋਮਣੀ ਅਕਾਲੀ ਦਲ ਆਜ਼ਾਦ ਤੇ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ , ਦਿੱਲੀ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨਾਲ ਬਰੈਂਪਟਨ ਵਿੱਚ ਅੱਜ ਮਾਲਾਕਤ ਕੀਤੀ ਗਈ I ਸੰਤ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਕਾਇਦਾ -ਏ -ਨੂਰ ਭੇਟ ਕੀਤਾ ਗਿਆ I ਯਿਕਰਯੋਗ ਕਿ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬੀਆਂ ਨੂੰ ਪੜ੍ਹਾਉਣ ਲਈ “ ਕਾਇਦਾ -ਏ –ਨੂਰ ” ਤਿਆਰ ਕਰਵਾਇਆਂ ਸੀ, ਪਰ ਅੰਗਰੇਜ਼ਾਂ ਨੇ ਇਕੱਠੇ ਕਰਵਾ ਕੇ ਸਾੜ ਦਿਤੇ ਸਨ, ਉਸ ਦੀ ਕੋਈ ਕਾਪੀ ਨਹੀ ਮਿਲਦੀ I ਪਿਛਲੇ ਸਾਲ ਸਰਦਾਰ ਮਨਜੀਤ ਸਿੰਘ ਭੋਮਾ ਵਲੋ ਐਲਾਨ ਕੀਤਾ ਗਿਆ ਸੀ ਕਿ “ ਕਾਇਦਾ -ਏ –ਨੂਰ “ ਦੀ ਕਾਪੀ ਦੇਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ ਤੇ ਸਨਮਾਨ ਕੀਤਾ ਜਾਵੇਗਾ I ਅਜੈਬ ਸਿੰਘ ਚੱਠਾ ਨੇ ਨੈਤਿਕਤਾ ਨੂੰ ਸਕੂਲਾਂ ਵਿਚ ਪੜ੍ਹਾਉਣ ਦੀ ਗੱਲ ਕੀਤੀ ਤੇ ਸੰਤ ਸੰਤ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਨੈਤਿਕਤਾ ਦੀਆ ਕਿਤਾਬਾਂ ਭੇਟ ਕੀਤੀਆਂ I ਸੰਤ ਬਲਜੀਤ ਸਿੰਘ ਦਾਦੂਵਾਲ ਸਾਹਿਬ ਨੇ ਵਿਸ਼ਵਾਸ ਦਿਤਾ ਕਿ ਉਹ ਕਿਤਾਬ ਨੂੰ ਪੜ੍ਹਨਗੇ ਤੇ ਇਸ ਚੰਗੇ ਕਾਰਜ ਵਿਚ ਸੰਪੂਰਨ ਸਾਥ ਦੇਣਗੇ I ਇਸ ਮੁਲਾਕਾਤ ਸਮੇ ਸਰਦੂਲ ਸਿੰਘ ਥਿਆੜਾ, ਪ੍ਰਧਾਨ , ਸੰਤੋਖ ਸਿੰਘ ਸੰਧੂ ਪ੍ਰਧਾਨ ਓ. ਐਫ. ਸੀ, ਤੇ ਇੰਦਰਦੀਪ ਸਿੰਘ ਚੀਮਾ ਹਾਜਰ ਸਨ I ਸੰਤ ਨੇ ਕਿਹਾ ਕਿ ਜਗਤ ਪੰਜਾਬੀ ਸਭਾ ਦੇ ਭਵਿੱਖ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਸਾਮਲ ਹੋਣਗੇ I ਬਹੁਤ ਚੰਗੇ ਮਹੋਲ ਵਿੱਚ ਇਹ ਮੁਲਾਕਾਤ ਹੋਈ I
