Saturday, November 8Malwa News
Shadow

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਵਾਹਨਾਂ ਦੀ ਕੀਤੀ ਚੈਕਿੰਗ

ਫਿਰੋਜ਼ਪੁਰ 15 ਜੁਲਾਈ ( ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾ ਤਹਿਤ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ ਨਿਰਦੇਸ਼ ਤੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਪੱਧਰ ਤੇ ਬਣਾਈ ਗਈ ਟਾਸਕ ਫੋਰਸ ਟੀਮ ਦੇ ਮੈਬਰਾਂ ਵੱਲੋਂ ਬਾਬਾ ਫਰੀਦ ਇੰਨਟਰਨੈਸ਼ਨਲ ਸਕੂਲ ਜ਼ੀਰਾ ਰੋਡ ਕੁੱਲਗੜ੍ਹੀ ਵਿਖੇ ਸਕੂਲੀ ਵਾਹਨਾ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ 20 (ਵੀਹ) ਸਕੂਲ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਅਸੀਸਟੈਂਟ ਸਬ ਇੰਨਸਪੈਕਟਰ ਸ੍ਰੀ ਨਵਾਬ ਸਿੰਘ ਵੱਲੋਂ ਸਕੂਲੀ ਵਾਹਨਾਂ ਦੇ ਡਰਾਇਵਰਾ ਨੂੰ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਬੱਚਿਆਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਇਸ ਲਈ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਈ ਜਾਵੇ।

            ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਫਿਰੋਜ਼ਪੁਰ ਅਜੇ ਸ਼ਰਮਾ ਨੇ ਦੱਸਿਆ ਕਿ ਸਮੇਂ-ਸਮੇਂ ਤੇ ਸਕੂਲ ਪ੍ਰਿੰਸੀਪਲ ਅਤੇ ਡਰਾਇਵਰ ਨੂੰ ਸੇਫ ਸਕੂਲ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਾਹਨ ਵਿੱਚ ਮੁਢਲੀਆਂ ਸਹੂਲਤਾ ਜਿਵੇਂ ਸੀ.ਸੀ.ਟੀ.ਵੀ ਕੈਮਰਾ, ਬੱਸ ਦੀਆਂ ਦੋਵਾ ਸਾਇਡਾ ਤੇ ਖਿੜਕੀ ਤੇ ਲੋਹੇ ਦੀ ਗਰਿੱਲ ਲੱਗੀ ਹੋਣਾ, ਫਸਟ ਏਡ ਬਾਕਸ, ਸਮੇਂ-ਸਮੇਂ ਤੇ ਫਸਟ ਏਡ ਬਾਕਸ ਚੈੱਕ ਕਰਨਾ, ਲੇਡੀ ਕਡੰਕਟਰ ਦਾ ਹੋਣਾ, ਡਰਾਇਵਰ ਕੋਲ ਡਰਾਇਵਰੀ ਦਾ ਹੈਵੀ ਲਾਇਸੰਸ, ਵਾਹਨ ਵਿੱਚ ਸਪੀਡ ਗਵਰਨ ਲੱਗਾ ਹੋਣਾ, ਸਕੂਲ ਵਾਹਨ ਦਾ ਰੰਗ ਪੀਲਾ ਹੋਣਾ, ਸਕੂਲ ਵਾਹਨ ਦਾ ਫਿਟਨੈੱਸ ਸਰਟੀਫਿਕੇਟ ਹੋਣਾ, ਅੱਗ ਬੁਝਾਊ ਯੰਤਰ, ਸਕੂਲ ਵਾਹਨ ਉਪਰ ਸਕੂਲ ਦਾ ਨਾਮ ਲਿਖਿਆ ਹੋਣਾ ਆਦਿ ਦਾ ਹੋਣਾ ਲਾਜਮੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪਿਆ ਦਾ ਵੀ ਫਰਜ ਬਣਦਾ ਹੈ ਕਿ ਉਹ ਵੀ ਸਕੂਲ ਵਾਹਨ ਅੰਦਰ ਇੰਨ੍ਹਾ ਸਹੂਲਤਾ ਦੀ ਨਜਰਸਾਨੀ ਕਰਨ ਅਤੇ ਕਿਸੇ ਪ੍ਰਕਾਰ ਦੀ ਕਮੀ ਹੋਣ ਤੇ ਸਕੂਲ ਦੇ ਪ੍ਰਿੰਸੀਪਲ ਦੇ ਧਿਆਨ ਵਿੱਚ ਲਿਆਉਣ।

            ਇਸ ਮੌਕੇ ਗੁਰਮੀਤ ਸਿੰਘ ਸੁਪਰਵਾਇਜਰ, ਗੁਰਪ੍ਰੀਤ ਕੁਮਾਰ ਸੁਪਰਵਾਈਜ਼ਰ ਚਾਈਲਡ ਲਾਈਨ ਫਿਰੋਜ਼ਪੁਰ, ਹਰਮੀਤ ਸਿੰਘ ਡਾਟਾ ਐਂਟਰੀ ਓਪਰੇਟਰ ਆਰ.ਟੀ.ਓ ਦਫਤਰ, ਨਵਾਬ ਸਿੰਘ ਅਸੀਸਟੈਂਟ ਸਬ ਇੰਨਸਪੈਕਟਰ  ਅਤੇ ਅਮਰ ਨਾਥ ਡਾਟਾ ਐਂਟਰੀ ਓਪਰੇਟਰ ਦਫਤਰ ਜਿਲ੍ਹਾ ਸਿੱਖਿਆ ਅਫਸਰ ਮੌਜੂਦ मਨ ।