
ਮੋਗਾ : ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਮੁਤਾਬਕ ਆਮ ਆਦਮੀ ਕਲੀਨਿਕ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਮੈਡੀਕਲ ਅਫਸਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਫ਼ਤਰ ਸਿਵਿਲ ਸਰਜਨ ਮੋਗਾ ਦੇ ਟ੍ਰੇਨਿੰਗ ਹਾਲ ਵਿਚ ਦਿੱਤੀ ਗਈ। ਇਸ ਮੌਕੇ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਸਮੂਹ ਮੈਡੀਕਲ ਅਫ਼ਸਰ ਆਮ ਆਦਮੀ ਕਲੀਨਿਕ ਨੂੰ ਵਿਸ਼ੇਸ ਟ੍ਰੇਨਿੰਗ ਦੌਰਾਨ ਕਿਹਾ ਕਿ ਆਮ ਆਦਮੀ ਕਲੀਨਿਕ ਦੇ ਉਪਰ ਹੁਣ ਗੈਰ ਸੰਚਾਰਿਤ ਬਿਮਾਰੀਆਂ ਤੇ ਇਲਾਜ ਅਤੇ ਐਂਟੀ ਰੈਬਿਜ ਦੀਆ ਸੇਵਾਵਾਂ ਦਿੱਤੀਆ ਜਾਣਗੀਆ। ਓਹਨਾ ਕਿਹਾ ਕਿ ਦਿਨੋ ਦਿਨ ਅਵਾਰਾ ਕੁੱਤਿਆਂ ਤੇ ਪਾਲਤੂ ਕੁੱਤਿਆਂ ਦੀ ਗਿਣਤੀ ਵੱਧ ਰਹੀ ਹੈ ਜਿਸ ਕਾਰਨ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵਧ ਰਹੀਆਂ ਹਨ ਕੁੱਤਿਆਂ ਦੇ ਕੱਟਣ ਉਪਰੰਤ ਰੈਬਿਜ ਤੋਂ ਬਚਾ ਲਈ ਜੋ ਟੀਕਾਕਰਨ ਕੀਤਾ ਜਾਂਦਾ ਹੈ। ਇਹ ਸੇਵਾਵਾਂ ਹੁਣ ਤੱਕ ਸਿਵਲ ਹਸਪਤਾਲਾਂ ਅਤੇ ਸੀਐਚਸੀ ਪੱਧਰ ਤੇ ਦਿੱਤੀਆਂ ਜਾਂਦੀਆਂ ਸਨ ਹੁਣ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਨੇੜਲੇ ਇਹ ਸੇਵਾਵਾਂ ਉਪਲਬਧ ਕਰਵਾਉਣ ਲਈ ਆਮ ਆਦਮੀ ਕਲੀਨਿਕਾਂ ਵਿੱਚ ਵੀ ਇਹ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ ਜਿਵੇਂ ਗੈਰ ਸੰਚਾਰੀ ਰੋਗਾ, ਸੂਗਰ ,ਬਲੱਡ ਪ੍ਰੈਸ਼ਰ ਦੇ ਇਲਾਜ ਲਈ ਵੀ ਆਮ ਆਦਮੀ ਕਲੀਨਿਕ ਤੇ ਹੀ ਉਪਲਬਧ ਕਰਵਾਇਆ ਜਾ ਰਿਹਾ ਹੈ।
ਲਈ ਮੁਢਲੀ ਸਹਾਇਤਾ ਹੁਣ ਆਮ ਆਦਮੀ ਕਲੀਨਿਕ ਵਿੱਚ ਹੀ ਮਿਲੇਗੀ। ਇਸ ਮੌਕੇ ਡਾਕਟਰ ਰੀਤੂ ਜੈਨ ਜਿਲਾ ਪਰਿਵਾਰ ਭਲਾਈ ਅਫ਼ਸਰ ਕਮ ਨੋਡਲ ਅਫਸਰ ਆਮ ਆਦਮੀ ਕਲੀਨਿਕ ਨੇ ਇਸ ਮੌਕੇ ਕਿਹਾ ਕਿ ਹਾਈਪਰਟੈਂਸ਼ਨ, ਡਾਇਬਟੀਜ, ਰੇਬੀਜ ਟੀਕਾਕਰਨ ਬਾਰੇ ਟ੍ਰੇਨਿੰਗ ਦਿੱਤੀ ਗਈ। ਇਸ ਸਮੇਂ
ਡਾਕਟਰ ਰੀਤੂ ਜੈਨ ,ਨੇ ਕਿਹਾ ਕਿ ਹੁਣ ਬਹੁਤ ਸਾਰਿਆ ਮੁਢਲੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ।ਇਸ ਮੌਕੇ ਡਾਕਟਰ ਜੈਨ ਨੇ ਕਿਹਾ ਕਿਸਮੂਹ ਮੈਡੀਕਲ ਅਫਸਰ ( ਆਮ ਆਦਮੀ ਕਲੀਨਿਕ) ਜਿਲਾ ਮੋਗਾ ਅਤੇ ਸਮੂਹ ਮੈਡੀਕਲ ਅਫਸਰ ਆਮ ਆਦਮੀ ਕਲੀਨਿਕ ਨੂੰ ਅੱਜ ਵਿਸ਼ੇਸ ਤੌਰ ਆਪਣੀਆਂ ਸੇਵਾਵਾਂ ਦੇ ਰਹੇ ਮੈਡੀਕਲ ਅਫਸਰਾਂ ਨੂੰ ਇਹ ਵਿਸ਼ੇਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਵਿਚ ਪੰਜਾਬ ਸਰਕਾਰ ਵਲੋ ਸਿਹਤ ਸਹੂਲਤਾਂ ਵਿਚ ਵਾਧਾ ਕਰਦੇ ਹੋਏ ਇਕ ਵਿਸ਼ੇਸ ਉਪਰਲੇ ਕੀਤਾ ਗਿਆ ਹੈ ਕਿ ਆਮ ਆਦਮੀ ਕਲੀਨਿਕ ਉਪਰ ਹੀ ਮੁਢਲੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਸਰੀਰਕ ਬਿਮਾਰੀ ਦੇ ਲੱਛਣ ਨਜ਼ਰ ਆਉਣ ਤੇ ਨੇੜਲੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਲਗਾਤਾਰ ਲਈ ਸਿਹਤ ਸੰਬੰਧੀ ਚੈੱਕ ਕਰਵਾਉਂਦੇ ਰਹੋ। ਜਿਸ ਦੇ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਆਮ ਆਦਮੀ ਕਲੀਨਿਕ ਵਿੱਚ ਤੈਨਾਤ ਮੈਡੀਕਲ ਅਫਸਰ ਨੂੰ ਇਹ ਟਰੇਨਿੰਗ ਦਿੱਤੀ ਜਾ ਚੁੱਕੀ ਹੈ। ।ਇਸ ਮੌਕੇ ਓਹਨਾ ਕਿਹਾ ਕਿ ਆਏ ਹੋਏ ਸਾਰੇ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਆਮ ਆਦਮੀ ਕਲੀਨਿਕ ਵਿੱਚ ਵੱਧ ਤੋਂ ਵੱਧ ਸਿਹਤ ਸਹੂਲਤ ਦੇਣ ਦੇ ਯਤਨ ਕੀਤੇ ਜਾਣ।