
ਚੰਡੀਗਡ੍ਹ, 30 ਜੂਨ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਕਿਤੇ ਵੀ ਅਣਟੈਪਡ ਸੀਵਰੇਜ ਜਾਂ ਉਦਯੋਗਿਕ ਵੇਸਟ ਜਲ੍ਹ ਡੇ੍ਰਨ ਵਿੱਚ ਪ੍ਰਵਾਹਿਤ ਨਾ ਹੋਵੇ, ਇਸ ਦੇ ਲਈ ਸਬੰਧਿਤ ਵਿਭਾਗਾਂ ਵੱਲੋਂ ਅਜਿਹੇ ਸਾਰੀ ਥਾਵਾਂ ਦੀ ਪਹਿਚਾਣ ਕਰ ਪ੍ਰਭਾਵੀ ਉਪਾਅ ਕੀਤੇ ਜਾਣ, ਤਾਂ ਜੋ ਗੰਦੇ ਪਾਣੀ ਨੁੰ ਡੇ੍ਰਨਾਂ ਵਿੱਚ ਡਿੱਗਣ ਤੋਂ ਪੂਰੀ ਤਰ੍ਹਾ ਰੋਕਿਆ ਜਾ ਸਕੇ। ਸ਼ੁਰੂਆਤੀ ਪੜਾਅ ਵਿੱਚ ਅੰਬਾਲਾ, ਕੁਰੂਕਸ਼ੇਤਰ ਅਤੇ ਯਮੁਨਾਨਗਰ ਜਿਲ੍ਹਿਆਂ ਵਿੱਚ ਇਸ ਦਿਸ਼ਾ ਵਿੱਚ ਕਾਰਵਾਈ ਯਕੀਨੀ ਕਰਦੇ ਹੋਏ ਅਗਲੇ ਤਿੰਨ ਮਹੀਨੇ ਦੇ ਅੰਦਰ ਇੰਨ੍ਹਾ ਜਿਲ੍ਹਿਆਂ ਵਿੱਚ ਵਰਨਣਯੋਗ ਸੁਧਾਰ ਕੀਤਾ ਜਾਵੇ। ਮੁੱਖ ਮੰਤਰੀ ਅੱਜ ਇੱਥੇ ਬਜਟ ਐਲਾਨਾਂ ਦੀ ਪ੍ਰਗਤੀ ਦੇ ਬਾਰੇ ਵਿੱਚ ਬੁਲਾਈ ਗਈ ਇੱਕ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਬਜਟ ਐਲਾਨਾਂ ਵਿੱਚ ਕੀਤੇ ਗਏ ਸਾਰੇ ਵਾਅਦਿਆਂ ਨੂੰ ਸਮੇਂ ‘ਤੇ ਪੂਰਾ ਕੀਤਾ ਜਾਵੇ ਤਾਂ ਜੋ ਸੂਬਾਵਾਸੀਆਂ ਨੂੰ ਜਲਦੀ ਤੋਂ ਜਲਦੀ ਇੰਨ੍ਹਾਂ ਦਾ ਲਾਭ ਮਿਲ ਸਕੇ। ੳਰਨਣਯੋਗ ਹੈਕਿ ਸ੍ਰੀ ਨਾਇਬ ਸਿੰਘ ਸੈਣੀ, ਜਿਨ੍ਹਾਂ ਦੇ ਕੋਲ ਖਜਾਨਾ ਮੰਤਰੀ ਦੀ ਜਿਮੇਵਾਰੀ ਵੀ ਹੈ, ਨੇ ਇਸ ਸਾਲ ਮਾਰਚ ਵਿੱਚ ਆਯੋਜਿਤ ਵਿਧਾਨਸਭਾ ਸੈਸ਼ਨ ਦੌਰਾਨ ਸਾਲ 2025-26 ਲਈ ਸੂਬਾ ਬਜਟ ਵਿੱਚ ਕਈ ਮਹਤੱਵਪੂਰਣ ਐਲਾਨ ਕੀਤੇ ਸਨ।
ਅਰਾਵਲੀ ਖੇਤਰ ਵਿੱਚ ਬਨਣ ਵਾਲੀ ਜੰਗਲ ਸਫਾਰੀ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉੱਥੇ ਅਜਿਹੇ ਜਾਨਵਰ ਰੱਖੇ ਜਾਣ ਜੋ ਮਨੁੱਖਤਾ ਲਈ ਹਾਨੀਕਾਰਕ ਨਾ ਹੋਣ। ਜੰਗਲ ਸਫਾਰੀ ਕੇਂਦਰੀ ਜੂ ਅਥਾਰਿਟੀ ਦੇ ਨਿਯਮਾਂ ਤਹਿਤ ਸਥਾਪਿਤ ਕੀਤੀ ਜਾਵੇ। ਨਾਲ ਹੀ ਮਾਨਸੂਨ ਸੀਜਨ ਨੁੰ ਧਿਆਨ ਵਿੱਚ ਰੱਖਦੇ ਹੋਏ ਉੱਥੇ ਅਜਿਹੇ ਪੌਧਿਆਂ ਦੇ ਬੀਜ ਪਾਏ ਜਾਣ ਜੋ ਕੁਦਰਤੀ ਰੂਪ ਨਾਲ ਉੱਗ ਕੇ ਸਥਿਰ ਹੋ ਸਕਣ। ਉਨ੍ਹਾਂ ਨੇ ਵਾਤਾਵਰਣ ਅਤੇ ਵਨ ਵਿਭਾਗ ਦੇ ਹੋਰ ਐਲਾਨਾਂ ਦੀ ਵੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਸੈਰ-ਸਪਾਟਾ ਅਤੇ ਵਿਰਾਸਤ ਵਿਭਾਗ ਦੇ ਐਲਾਨਾਂ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਤੀਜ ਤਿਉਹਾਰ, ਮੇਲੇ ਅਤੇ ਉਤਸਵਾਂ ‘ਤੇ ਜਨਭਾਗੀਦਾਰੀ ਵਧਾਉਣ ਲਈ ਇਸ ਸਾਲ ਬਜਟ ਵਿੱਚ 100 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਸੈਰ-ਸਪਾਟਾ ਅਤੇ ਵਿਰਾਸਤ ਵਿਭਾਗ ਅਤੇ ਸੂਚਨਾ ਅਤੇ ਜਨਸੰਪਰਕ ਵਿਭਾਗ ਦੇ ਨਾਲ ਤਾਲਮੇਲ ਕਰ ਅਜਿਹੇ ਸਾਰੇ ਮੇਲਿਆਂ ਦਾ ਪ੍ਰਬੰਧ ਯਕੀਨੀ ਕਰਨ, ਤਾ ਜੋ ਸੂਬੇ ਦੇ ਸਾਰੇ ਵਰਗਾਂ ਵਿੱਚ ਉਤਸਾਹ ਅਤੇ ਖੁਸ਼ੀ ਦੀ ਭਾਵਨਾ ਦਾ ਸੰਚਾਰ ਹੋ ਸਕੇ।
ਉਨ੍ਹਾਂ ਨੇ ਕਿਹਾ ਕਿ ਪਿੰਜੌਰ ਦੇ ਯਾਦਵੇਂਦਰ ਗਾਰਡਨ ਦੀ ਵਿਰਾਸਤ ਨੂੰ ਸੰਭਾਲਦੇ ਹੋਏ ਇਸ ਨੂੰ ਹੋਰ ਵੱਧ ਸੁੰਦਰ ਬਣਾਇਆ ਜਾਵੇ ਤਾਂ ਜੋ ਪੂਰੇ ਸੂਬੇ ਦੇ ਸੈਨਾਨੀ ਇੱਥੇ ਆ ਕੇ ਆਨੰਦ ਲੈ ਸਕਣ। ਮੀਟਿੰਗ ਵਿੱਚ ਦਸਿਆ ਗਿਆ ਕਿ ਕੇਂਦਰ ਸਰਕਾਰ ਨੇ ਯਾਦਵੇਂਦਰ ਗਾਰਡਨ ਅਤੇ ਟਿੱਕਰਤਾਲ, ਮੋਰਨੀ ਦੇ ਮੁੜ-ਬਸੇਵੇ ਲਈ 90 ਕਰੋੜ ਤੋਂ ਵੱਧ ਦੀ ਰਕਮ ਮੰਜੂਰ ਕੀਤੀ ਹੈ।
ਇਸ ਸਾਲ ਦਸ਼ਹਿਰਾ ਅਤੇ ਦੀਵਾਲੀ ਉਤਸਵ ਦੇ ਵਿੱਚ ਹੋਵੇਗਾ ਕੌਮਾਂਤਰੀ ਸੂਰਜਕੁੰਡ ਕ੍ਰਾਫਟਸ ਮੇਲੇ ਦਾ ਪ੍ਰਬੰਧ
ਮੀਟਿੰਗ ਵਿੱਚ ਇਹ ਵੀ ਦਸਿਆ ਗਿਆ ਕਿ ਇਸ ਸਾਲ ਕੌਮਾਂਤਰੀ ਸੂਰਜਕੁੰਡ ਕ੍ਰਾਫਟਸ ਮੇੇਲੇ ਦਾ ਪ੍ਰਬੰਧ ਦੂਜੀ ਵਾਰ ਦਸ਼ਹਿਰ ਅਤੇ ਦੀਵਾਲੀ ਉਤਸਵ ਦੇ ਵਿੱਚ ਵੀ ਕੀਤਾ ਜਾਵੇਗਾ, ਜਿਸ ਨਾਂਲ ਜਨਤਾ ਨੂੰ ਇੱਕ ਮਜਬੂਤ ਮੰਚ ਪ੍ਰਦਾਨ ਹੋ ਸਕੇ ਅਤੇ ਉਹ ਇਸ ਸਭਿਆਚਾਰਕ ਮਹੋਤਸਵ ਦਾ ਭਰਪੂਰ ਆਨੰਦ ਚੁੱਕ ਸਕਣ। ਸ੍ਰੀ ਨਾਇਸ ਸਿੰਘ ਸੈਣੀ ਨੇ ਖੇਡ ਵਿਭਾਗ ਲਈ ਕੀਤੇ ਗਏ ਬਜਟ ਐਲਾਨਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਸਮੇਂਬੱਧ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ‘ਤੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਵਾਤਾਵਰਣ, ਵਨ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਆਨੰਦ ਮੋਹਨ ਸ਼ਰਣ, ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰੀ ਵਿਨੀਤ ਗਰਗ, ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਨਵਦੀਪ ਸਿੰਘ ਵਿਰਕ, ਸੈਰ-ਸਪਾਟਾ ਅਤੇ ਵਿਰਾਸਤ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਕਲਾ ਰਾਮਚੰਦਰਨ, ਵਿੱਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਮੋਹਮਦ ਸ਼ਾਇਨ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਸ੍ਰੀ ਯਸ਼ਪਾਲ ਯਾਦਵ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।