
ਮੋਗਾ : ਵਿਸ਼ਵ ਸਿਹਤ ਦਿਵਸ ਨੂੰ ਮੁੱਖ ਰੱਖਦੀਆਂ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਲੋਕਾ ਨੂੰ ਚੰਗੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਬਾਰੇ ਜਾਗਰੂਕ ਕਰਦੇ ਹੋਏ ਡਾਕਟਰ ਸੰਦੀਪ ਕੁਮਾਰ ਜਿਲਾ ਸਿਹਤ ਅਫ਼ਸਰ ਮੋਗਾ ਨੇ
ਕਿਹਾ ਕਿ ਚੰਗੀ ਸਿਹਤ ਹੀ ਮਨੁੱਖ ਦਾ ਸਭ ਤੋਂ ਵੱਡਾ ਦੋਸਤ ਹੈ । ਇਸ ਮੌਕੇ ਸਿਹਤ ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ ਕਿਹਾ ਕਿ
ਵਿਸ਼ਵ ਸਿਹਤ ਦਿਵਸ ਨੂੰ ਮੁੱਖ ਰੱਖਦਿਆਂ ਜਾਗਰੂਕਤਾ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਪੋਸ਼ਟਿਕ ਭੋਜਨ ਅਤੇ ਮੋਟੇ ਅਨਾਜਾਂ ਦੇ ਮਹੱਤਵ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਜਾਗਰੂਕਤਾ ਕੀਤਾ ਗਿਆ ।
ਇਸ ਮੌਕੇ ਓਹਨਾ ਕਿਹਾ ਕਿ ਕਿਹਾ ਕਿ ਗ਼ਲਤ ਖਾਣ ਪੀਣ ਨਾਲ ਨਾਲ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਮੌਕੇ ਯੋਗੇਸ਼ ਗੋਇਲ ਫੂਡ ਸੇਫਟੀ ਅਫ਼ਸਰ ਨੇ ਕਿਹਾ ਕਿ
ਚੰਗੀ ਸਿਹਤ ਅਤੇ ਕੁਪੋਸ਼ਣ ਦੇ ਖ਼ਾਤਮੇ ਲਈ ਸਾਨੂੰ ਮੋਟੇ ਅਨਾਜਾਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ‘ਚ ਪ੍ਰੋਟੀਨ, ਫਾਈਬਰ, ਕੈਲਸੀਅਮ, ਆਇਰਨ ਅਤੇ ਵਿਟਾਮਿਨ ਬੀ ਕੰਪਲੈਕਸ ਵਰਗੇ ਤੱਤ ਵਧੇਰੇ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਮੌਕੇ ਲਵਦੀਪ ਸਿੰਘ ਫੂਡ ਸੇਫ਼ਟੀ ਅਫ਼ਸਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਉਦੇਸ਼ ਹੈ ਕਿ ਸਾਰਿਆਂ ਨੂੰ ਇਕ ਸਾਰ ਬਿਨਾਂ ਕਿਸੇ ਭੇਦ ਭਾਵ, ਸਿਹਤ ਸਹੂਲਤਾਂ ਮਾਣਨ ਅਤੇ ਸਰੀਰਕ ਪੱਖੋ ਸਿਹਤਮੰਦ ਹੋਣਾ ਸਿਹਤ ਦੀ ਪਰਿਭਾਸ਼ਾ ਨਹੀ ਹੈ ਸਗੋ ਇਸ ਦੇ ਨਾਲ ਨਾਲ ਮਾਨਸਿਕ ਤੇ ਸਮਾਜਿਕ ਤੋਰ ਤੇ ਵੀ ਸਿਹਤਮੰਦ ਹੋਣਾ ਜਰੂਰੀ ਹੈ । ਉਹਨਾਂ ਨੇ ਕਿਹਾ ਕਿ ਚੰਗੀ ਸਿਹਤ ਹੀ ਸਮਾਜ ਤੇ ਦੇਸ਼ ਦੀ ਤੱਰਕੀ ਅਤੇ ਖੁਸ਼ਹਾਲੀ ਦਾ ਅਧਾਰ ਹੈ। ਸਿਹਤਮੰਦ ਖਾਣਾ ਪੀਣਾ, ਸਰੀਰਕ ਗਤੀਵਿਧੀਆਂ, ਨਿਜੀ ਤੇ ਆਲੇ ਦੁਆਲੇ ਦੀ ਸਫਾਈ ਰੱਖ ਕੇ ਅਸੀ ਤੰਦਰੁਸਤ ਰਹਿ ਸਕਦੇ ਹਾਂ। ਇਸ ਦੇ ਨਾਲ ਹੀ ਕਿਹਾ ਕਿ ਨੂੰ ਤੰਬਾਕੂ, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਪਰਹੇਜ ਕਰਨ ਦੀ ਅਪੀਲ ਕੀਤੀ।

