Friday, November 7Malwa News
Shadow

ਸਰਕਾਰੀ ਡਾਕਟਰਾਂ ਲਈ ਸੇਵਾਕਾਲ ਦੇ ਦੌਰਾਨ ਉਚੇਰੀ ਸਿੱਖਿਆ ਲਈ ਨੀਤੀ ਵਿਚ ਸੋਧ ਕਰਨਾ ਸ਼ਲਾਘਾਯੋਗ ਕਦਮ – ਡਾ. ਗਗਨਦੀਪ ਸਿੱਧੂ

ਮੋਗਾ, 22 ਮਈ : ਪੀਸੀਐਮਐਸ ਡਾਕਟਰ ਐਸੋਸ਼ੀਏਸ਼ਨ ਮੋਗਾ ਦੇ ਪਰਧਾਨ ਡਾਕਟਰ ਗਗਨਦੀਪ ਸਿੰਘ ਸਿੱਧੂ ਐੱਸ ਐਮ ਓ ਮੋਗਾ ਨੇ ਪੀਜੀ ਨੀਤੀ ਨੂੰ ਤਰਕਸੰਗਤ ਬਣਾਉਣ ਅਤੇ ਪੀਜੀ ਕੋਰਸਾਂ ਲਈ ਪ੍ਰੋਤਸਾਹਨ ਦਾ ਲਾਭ ਐਮਰਜੈਂਸੀ ਸੇਵਾਵਾਂ ਦੇ ਨਾਲ-ਨਾਲ ਜੇਲ੍ਹ ਡਿਊਟੀ ਕਰ ਰਹੇ ਡਾਕਟਰਾਂ ਨੂੰ ਪੀ ਜੀ ਕਰਨ ਦੀ ਸਹੂਲਤ ਦੇਣ ਦੇ ਸਰਕਾਰ ਦੇ ਫੈਸਲੇ ਦਾ ਦਿਲੋਂ ਸਵਾਗਤ ਕਰਦਾ ਹੈ, ਜੋ ਕਿ ਜਥੇਬੰਦੀ ਦੀ ਕਈ ਸਾਲਾਂ ਤੋਂ ਮੁੱਖ ਮੰਗ ਸੀ। ਪੀਸੀਐਮਐਸਏ ਦਾ ਦ੍ਰਿੜ ਵਿਸ਼ਵਾਸ ਹੈ ਕਿ ਇਹ ਇੱਕ ਅਗਾਂਹਵਧੂ ਕਦਮ ਹੋਵੇਗਾ ਅਤੇ ਨੌਜਵਾਨ ਐਮਬੀਬੀਐਸ ਡਾਕਟਰਾਂ ਨੂੰ ਸਰਕਾਰੀ ਨੌਕਰੀ ਵਿੱਚ ਆਕਰਸ਼ਿਤ ਕਰਨ ਦੇ ਸਰਕਾਰ ਦੇ ਯਤਨਾਂ ਵਿੱਚ ਸਹਾਈ ਹੋਵੇਗਾ। ਇਸ ਮੌਕੇ ਓਹਨਾ ਨਾਲ ਸਮੂਹ ਮੈਡੀਕਲ ਅਫਸਰ ਜਿਲਾ ਮੋਗਾ ਵੀ ਹਾਜ਼ਿਰ ਸਨ।