
ਰਾਜਪੁਰਾ, 6 ਮਈ (ਦੀਪਕ ਕੁਮਾਰ) ਰੋਟਰੀ ਭਵਨ ਰਾਜਪੁਰਾ ਵਿਖੇ ਬਲੱਡ ਹੈਲਪਲਾਈਨ ਫਾਊਂਡੇਸ਼ਨ ਰਾਜਪੁਰਾ ਤੇ ਕ੍ਰਾਂਤੀਵੀਰ ਯੂਥ ਕਲੱਬ ਪੜਾਓ ਦੇ ਸਾਂਝੇ ਯਤਨਾਂ ਸਦਕਾ ਸੰਸਥਾਪਕ/ ਪ੍ਰਧਾਨ ਸੁਰੇਸ਼ ਅਣਖੀ ਦੇ ਸਪੁੱਤਰ ਕ੍ਰਾਂਤੀਵੀਰ ਦੇ 17ਵੇਂ ਜਨਮ ਦਿਨ ਮੌਕੇ ਕੈਂਪ ਕਮਾਂਡਰ ਅਮਨ ਮਹਿਰਾ ਧਮੋਲੀ, ਜਸਵਿੰਦਰ ਸਿੰਘ ਭੱਪਲ,ਡਾ ਸਤੀਸ਼ ਮਾਝੀ, ਸੁਰੇਸ਼ ਮੂਖੇਜਾ,ਗੁਰਦੇਵ ਸਿੰਘ ਲਾਲਕਾ ਦੀ ਅਗਵਾਈ ਹੇਠ ਖ਼ੂਨਦਾਨ ਕੈਂਪ ਲਗਾਇਆ ਕੈਂਪ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਡੀਐਸਪੀ ਟ੍ਰੈਫਿਕ ਮੋਹਾਲੀ ਕਰਨੈਲ ਸਿੰਘ, ਡੀਐਸਪੀ ਘਨੌਰ ਹਰਮਨਪ੍ਰੀਤ ਸਿੰਘ ਚੀਮਾ, ਸਾਬਕਾ ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋਜ, ਬੀਜੇਪੀ ਹਲਕਾ ਇੰਚਾਰਜ ਰਾਜਪੁਰਾ ਜਗਦੀਸ਼ ਕੁਮਾਰ ਜੱਗਾ ਨੇ ਸ਼ਿਰਕਤ ਕੀਤੀ ਪ੍ ਖ਼ੂਨਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਰਿਫਰੈਸ਼ਮੈਂਟ, ਸਰਟੀਫਿਕੇਟ, ਸ਼ਾਨਦਾਰ ਸ਼ੀਲਡ ਦੇ ਸਨਮਾਨਿਤ ਕੀਤਾ ਤੇ ਕ੍ਰਾਂਤੀਵੀਰ ਨੂੰ ਜਨਮਦਿਨ ਮੌਕੇ ਆਸ਼ਿਰਵਾਦ ਦਿੱਤਾ ਸੁਨਿਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ
ਖੂਨਦਾਨ ਕੈਂਪ ਦਾ ਰਸਮੀ ਉਦਘਾਟਨ ਖੁਦ ਖੂਨਦਾਨ ਕਰਦਿਆਂ ਟਿੰਕੂ ਪੜਾਓ, ਐਡਵੋਕੇਟ ਅਜੈ ਕੁਮਾਰ ਪੜਾਓ, ਗੁਰਜਿੰਦਰ ਸਿੰਘ ਭੱਪਲ,ਜੱਸੀ ਬਾਵਾ ਨਲਾਸ, ਹਰੀਸ਼ ਸ਼ਰਮਾ ਸਮੇਤ ਕੈਂਪ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਡਾ. ਚਿਰਨਪ੍ਰੀਤ ਕੌਰ ਦੀ ਦੇਖਰੇਖ ਵਿੱਚ ਟੀਮ ਨੇ 101ਸਵੈਇੱਛੁਕ ਖੂਨਦਾਨੀਆ ਦਾ ਖ਼ੂਨ ਇਕੱਤਰ ਕੀਤਾ ਗਿਆ ਕੈਂਪ ਵਿਚ ਦੋਵੇਂ ਲੱਤਾਂ ਤੋਂ ਅਪਾਹਜ ਸੰਜੀਵ ਗੋਇਲ ਚੰਡੀਗੜ੍ਹ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ 71ਵੀਂ ਵਾਰ ਖ਼ੂਨਦਾਨ ਕੀਤਾ ਸਮਾਜ ਸੇਵਕ ਸੁਰੇਸ਼ ਅਣਖੀ ਨੇ ਦੱਸਿਆ ਹਰ ਸਾਲ ਦੀ ਤਰਾਂ ਉਨ੍ਹਾਂ ਦੇ ਬੇਟੇ ਕ੍ਰਾਂਤੀਵੀਰ ਦਾ 17 ਵੇ ਜਨਮ ਦਿਨ ਮੌਕੇ ਖ਼ੂਨਦਾਨ ਕੈਂਪ ਲਗਾਕੇ ਲੋੜਵੰਦਾਂ ਦੀ ਮੱਦਦ ਕਰਕੇ ਮਨਾਉਂਦੇ ਹਨ ਉਨ੍ਹਾਂ ਕਿਹਾ ਕਿ ਗਰਮੀਆਂ ਵਿਚ ਖ਼ੂਨ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਥੈਲੀਸੀਮੀਆ, ਕੈਂਸਰ ਅਤੇ ਡਿਲਿਵਰੀ ਕੇਸਾਂ ਵਿਚ ਮਰੀਜ਼ਾਂ ਨੂੰ ਖ਼ੂਨ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ
ਇਸ ਮੌਕੇ ਬਲਕਾਰ ਸਿੰਘ ਲਾਲਕਾ ਨਬੀਪੁਰ, ਰਣਜੀਤ ਸਿੰਘ ਵਰਤੀਆਂ , ਪ੍ਰੋਫੈਸਰ ਜੈਦੀਪ, ਗੁਰਮੁੱਖ ਸਿੰਘ ਸਰਪੰਚ ਪਿੰਡ ਪੜਾਓ, ਹਰਦੀਪ ਸਿੰਘ ਸਨੌਰ ਮਿਸ਼ਨ ਲਾਲੀ ਤੇ ਹਰਿਆਲੀ,ਗੁਰਦੇਵ ਸਿੰਘ ਲਾਲਕਾ,ਵਿਜੈ ਕੁਮਾਰ ਹਾਈਟੈਕ ਲੈਬੋਟਰੀ, ਗੁਰਮੁਖ ਸਿੰਘ ਗੁਰੂ, ਜਤਿੰਦਰ ਸਿੰਘ ਪਟਿਆਲਾ,ਸਤਵਿੰਦਰ ਸਿੰਘ ਚੌਹਾਨ ਡੈਲਟਾ ਲੈਬੋਟਰੀਜ, ਕ੍ਰਾਂਤੀਵੀਰ,ਜਸਵਿੰਦਰ ਸਿੰਘ ਭੱਪਲ , ਹੈਰੀ ਖੇੜੀਗੰਡਿਆਂ ,ਜੱਸੀ ਬਾਵਾ ਨਲਾਸ, ਬਲਵਿੰਦਰ ਸਿੰਘ ਲਾਲਕਾ, ਵਿਜੈ ਕੁਮਾਰ ਲਾਲਕਾ, ਦੀਪੇ ਪੜਾਓ,ਯੁਵਰਾਜ ਸਿੰਘ ਲਾਲਕਾ ਖੁਸ਼ੀ ਲਾਲਕਾ, ਮਨਦੀਪ ਕੌਰ ਲਾਲਕਾ, ਮਨਪ੍ਰੀਤ ਕੌਰ ਲਾਲਕਾ ਪੜਾਓ ਵਿਜੈ ਕੁਮਾਰ ਮੈੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਾਜਪੁਰਾ ਇਲਾਕੇ ਦੇ ਸਮਾਜ ਸੇਵਕਾਂ ਮਹਾਨ ਖ਼ੂਨਦਾਨੀਆਂ, ਵੱਖੋ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਮਿਹਨਤੀ ਤੇ ਜੁਝਾਰੂ ਵਲੰਟੀਅਰਜ਼ ਵੱਡੀ ਗਿਣਤੀ ਵਿਚ ਰਾਜਪੁਰਾ ਦੀਆਂ ਉੱਘੀਆਂ ਹਸਤੀਆਂ ਤੇ ਸਨਮਾਨਿਤ ਸ਼ਖ਼ਸੀਅਤਾਂ ਮੌਜੂਦ ਸਨ। ਅਖੀਰ ਵਿਚ ਆਏ ਹੋਏ ਪੰਤਵੰਤੇ ਸੱਜਣਾ ਦਾ ਲਾਲਕਾ ਪਰਿਵਾਰ ਪੜਾਓ, ਸੁਰੇਸ਼ ਅਣਖੀ, ਕ੍ਰਾਂਤੀਵੀਰ ਵੱਲੋਂ ਧੰਨਵਾਦ ਕੀਤਾ ਗਿਆ।