
ਚੰਡੀਗੜ੍ਹ, 26 ਅਪ੍ਰੈਲ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪਹਾੜੀ ਵਨ ਖੇਤਰ ਵਿੱਚ ਵੱਧ ਤੋਂ ਵੱਧ ਚੈਕ ਡੈਮ ਬਣਾਉਣ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਪਾਣੀ ਦਾ ਸਰੰਖਣ ਹੋ ਸਕੇ। ਇਸ ਨਾਲ ਜਿੱਥੇ ਜੰਗਲ ਦੇ ਪੇੜ -ਪੌਧਿਆਂ ਦੀ ਪਾਣੀ ਦੀ ਜਰੂਰਤ ਪੂਰੀ ਹੋਵੇਗੀ ਉੱਥੇ ਭੂਜਲ ਦਾ ਪੱਧਰ ਵੀ ਸਹੀ ਬਣਾਏ ਰੱਖਣ ਵਿੱਚ ਸਹਾਇਤਾ ਮਿਲੇਗੀ। ਮੁੱਖ ਮੰਤਰੀ ਅੱਜ ਇੱਥੇ ਸੀਐਮ ਅਨਾਊਸਮੈਂਟ ਨਾਲ ਸਬੰਧਿਤ ਪਰਿਯੋਜਨਾਵਾਂ ਦੀ ਸਮੀਖਿਆ ਕਰ ਰਹੇ ਸਨ। ਮੁੱਖ ਮੰਤਰੀ ਨੇ ਅੱਜ ਗ੍ਰਹਿ ਵਿਭਾਗ, ਮਾਲ, ਵਾਤਾਵਰਣ, ਵਨ ਅਤੇ ਜੰਗਲੀ ਜੀਵ ਵਿਭਾਗ, ਟ੍ਰਾਂਸਪੋਰਟ ਸਮੇਤ ਅੱਧਾ ਦਰਜਨ ਵਿਭਾਗਾਂ ਦੀ ਪਰਿਯੋਜਨਾਵਾਂ ਦੀ ਸਮੀਖਿਆ ਕੀਤੀ, ਬਾਕੀ ਵਿਭਾਗਾਂ ਦੀ ”ਸੀਐਮ ਅਨਾਉਸਮੈਂਟ” ਦੀ ਸਮੀਖਿਆ 29 ਅਪ੍ਰੈਨ ਨੁੰ ਕਰਣਗੇ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਚੈਕ ਡੈਮ ਦੇ ਨਿਰਮਾਣ ਵਿੱਚ ਗੁਣਵੱਤਾ ਦੇ ਨਾਲ ਕਿਸੇ ਵੀ ਕੀਮਤ ‘ਤੇ ਸਮਝੌਤਾ ਨਾ ਕਰਨ। ਉਨ੍ਹਾਂ ਨੇ ਸਾਰੇ ਪੁਰਾਣੇ ਚੈਕ ਡੈਮ ਦੀ ਮੌਜੂਦਾ ਸਥਿਤੀ ਦੀ ਜਾਂਚ ਕਰ ਕੇ ਉਨ੍ਹਾਂ ਦੀ ਮੁਰੰਮਤ ਕਰਨ ਦੇ ਵੀ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਆਉਣ ਵਾਲੀ ਬਰਸਾਤੀ ਮੌਸਮ ਵਿੱਚ ਸੜਕਾਂ ਦੇ ਕਿਨਾਰੇ ਪੌਧਾਰੋਪਣ ਕਰ ਪੇੜ ਬਨਣ ਤੱਕ ਉਨ੍ਹਾਂ ਦੀ ਦੇਖਭਾਲ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਹਰ ਜਿਲ੍ਹਾ ਵਿੱਚ ਘੱਟ ਤੋਂ ਘੱਟ ਦੋ ਆਕਸੀਜਨ ਲਗਾਉਣ ਦੀ ਯੋਜਨਾ ਨੁੰ ਮੂਰਤ ਰੂਪ ਦੇਣ। ਉਨ੍ਹਾਂ ਨੇ ਘੱਗਰ ਨਦੀਂ ਨੂੰ ਵਾਤਾਵਰਣ ਦੀ ਦ੍ਰਿਸ਼ਟੀ ਨਾਲ ਸਾਫ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕੁੱਝ ਸਥਾਨਾਂ ‘ਤੇ ਐਸਟੀਪੀ ਰਾਹੀਂ ਗੰਦੇ ਪਾਣੀ ਨੂੰ ਸਾਫ ਕਰ ਕੇ ਘੱਗਰ ਵਿੱਚ ਪਾਇਆ ਜਾ ਰਿਹਾ ਹੈ, ਇਸ ਦੌਰਾਨ ਧਿਆਨ ਰੱਖਣ ਕਿ ਐਸਟੀਪੀ ਖਰਾਬ ਨਾ ਹੋਵੇ ਅਤੇ ਗੰਦਾ ਪਾਣੀ ਬਾਈਪਾਸ ਕਰ ਕੇ ਇਸ ਨਦੀਂ ਵਿੱਚ ਨਾ ਜਾਵੇ। ਜੇਕਰ ਕਿਸੇ ਥਾਂ ‘ਤੇ ਇਸ ਤਰ੍ਹਾ ਦੀ ਸ਼ਿਕਾਇਤ ਮਿਲੀ ਤਾਂ ਐਸਟੀਪੀ ਦੇ ਠੇਕੇਦਾਰ ਨੂੰ ਪੈਨੇਲਟੀ ਲਗਾਈ ਜਾਵੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ”ਸੀਐਮ ਅਨਾਉਸਮੈਂਟ”ਨਾਲ ਸਬੰਧਿਤ ਪਰਿਯੋਜਨਾਵਾਂ ਨੂੰ ਨਿਰਧਾਰਿਤ ਸਮੇਂ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪ੍ਰੋਜੈਕਟ ਤਿਆਰ ਹੋਣ ਵਿੱਚ ਦੇਰੀ ਹੋਣ ਨਾਲ ਉਸ ਦੀ ਲਾਗਤ ਵੀ ਵੱਧਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵਾਜਿਬ ਕਾਰਨ ਨਾਲ ਕੰਮ ਨੁੰ ਪੂਰਾ ਕਰਨ ਵਿੱਚ ਦੇਰੀ ਹੁੰਦੀ ਹੈ ਤਾਂ ਅਧਿਕਾਰੀ ਫਾਇਲ ‘ਤੇ ਦੇਰੀ ਹੋਣ ਦਾ ਕਾਰਨ ਜਰੂਰ ਲਿਖਣ। ਉਨ੍ਹਾਂ ਨੇ ਭਵਿੱਖ ਵਿੱਚ ਐਚਐਸਆਈਆਈਡੀਸੀ ਦੇ ਉਦਯੋਗਿਕ ਖੇਤਰ ਵਿੱਚ ਡਾਇਬ ਬ੍ਰਿਗੇਡ ਦੇ ਦਫਤਰ ਤਹਿਤ ਥਾਂ ਸਕੀਨੀ ਕਰਨ ਨੁੰ ਕਿਹਾ ਤਾਂ ਜੋ ਉਦਯੋਗ ਵਿੱਚ ਹੌਣ ਵਾਲੀ ਕਿਸੇ ਵੀ ਆਗਜਨੀ ਦੀ ਘਟਨਾ ‘ਤੇ ਕਾਬੂ ਪਾਉਣ ਵਿੱਚ ਦੇਰੀ ਨਾ ਹੋਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਵੱਖ-ਵੱਖ ਯੋਜਨਾਵਾਂ ਅਤੇ ਪਰਿਯੋਜਨਾਵਾਂ ਨੂੰ ਪੂਰਾ ਕਰਵਾਉਣ ਵਿੱਚ ਪੂਰੀ ਤਰ੍ਹਾ ਨਾਲ ਪਰਦਰਸ਼ਿਤਾ ਵਰਤਣ। ਸੂਬਾ ਸਰਕਾਰ ਦਾ ਪ੍ਰਮੁੱਖ ਟੀਚਾ ਅੰਤੋਂਦੇਯ ਦੀ ਭਾਵਨਾ ਨਾਲ ਕੰਮ ਕਰਦੇ ਹੋਏ ਸਮਾਜ ਦੇ ਗਰੀਬ ਤੋਂ ਗਰੀਰ ਵਿਅਕਤੀ ਤੱਕ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਸਮੇਂ ‘ਤੇ ਪਹੁੰਚਾਉਣਾ ਹੈ। ਇਸ ਮੋਕੇ ‘ਤੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਸਮੇਤ ਵੱਖ-ਵੱਖ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।