
ਚੰਡੀਗੜ੍ਹ, 20 ਮਾਰਚ – ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦਾ ਚਹੁੰਮੁਖੀ ਵਿਕਾਸ ਕਰਨਾ ਹੈ। ਵਿਸ਼ੇਸ਼ਕਰ ਗ੍ਰਾਮੀਣ ਅੰਚਲ ਵਿੱਚ ਬਿਹਤਰ ਸੜਕਾਂ ਦਾ ਨਿਰਮਾਣ, ਸਿਖਿਆ ਅਤੇ ਸਿਹਤ ਸੇਵਾਵਾਂ ਦਾ ਵਿਸਤਾਰ, ਪੀਣ ਦੇ ਪਾਣੀ ਅਤੇ ਬਿਜਲੀ ਦੀ ਬਿਨ੍ਹਾ ਰੁਕਾਵਟ ਸਪਲਾਈ ਵਰਗੀ ਮੁੱਢਲੀ ਜਰੂਰਤਾਂ ‘ਤੇ ਲਗਾਤਾਰ ਫੋਕਸ ਕੀਤਾ ਜਾ ਰਿਹਾ ਹੈ। ਸੂਬੇ ਦੇ ਆਖੀਰੀ ਕੌਨੇ ਤੱਕ ਆਮ ੧ਨਤਾ ਨੂੰ ਸਰਕਾਰ ਦੀ ਜਨਭਲਾਈਕਾਰੀ ਨੀਤੀਆਂ ਦਾ ਲਾਭ ਮਿਲੇ, ਇਹ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਵਿਜਨ ਹੈ।
ਕੈਬਨਿਟ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਸ਼ੁਕਰਵਾਰ ਨੂੰ ਨਰਵਾਨਾ ਪੀਡਬਲਿਯੂਡੀ ਰੇਸਟ ਹਾਊਸ ਵਿੱਚ ਜਨਸਮਸਿਆਵਾਂ ਸੁਣ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜਨਭਲਾਈਕਾਰੀ ਪ੍ਰੋਗਰਾਮਾਂ ਅਤੇ ਵਿਕਾਸ ਪਰਿਯੋਜਨਾਵਾਂ ਦਾ ਹਰ ਖੇਤਰ ਦੇ ਲੋਕਾਂ ਨੂੰ ਭਰਪੂਰ ਲਾਭ ਮਿਲੇ ਸਰਕਾਰ ਦਾ ਇਹ ਯਤਨ ਹੈ। ਇਸ ਲਈ ਜਨਸੇਵਾ ਨੂੰ ਟੀਚਾ ਮੰਨ ਕੇ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਅਤੇ ਇਸ ਦੇ ਲਈ ਪੂਰਾ ਰੋਡ ਮੈਪ ਵੀ ਤਿਆਰ ਕੀਤਾ ਗਿਆ ਹੈ।
ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਨੇ ਕਿਹਾ ਕਿ ਨਰਵਾਨਾ ਸ਼ਹਿਰ ਦੀ ਜਲ੍ਹਭਰਾਵ ਦੀ ਸਮਸਿਆ ਦਾ ਸਥਾਈ ਹੱਲ ਕੀਤਾ ਜਾ ਰਿਹਾ ਹੈ। ਲੋਕਾਂ ਦੀ ਮੰਗ ‘ਤੇ ਨਰਵਾਨਾ ਵਾਸੀਆਂ ਨੂੰ ਜਲਦੀ ਹੀ ਬੱਸ ਅੱਡੇ ਦੇ ਨਵੇਂ ਭਵਨ ਦੀ ਸੌਗਾਤ ਵੀ ਮਿਲੇਗੀ।
ਕੈਬਨਿਟ ਮੰਤਰੀ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਸੂਬੇ ਵਿੱਚ ਐਲਪੀਜੀ ਗੈਸ ਸਪਲਾਈ ਪੂਰੀ ਤਰ੍ਹਾ ਬਿਨ੍ਹਾ ਰੁਕਾਵਟ ਅਤੇ ਸੁਚਾਰੂ ਹੈ ਅਤੇ ਰਹੇਗੀ। ਗੈਸ ਖਪਤਕਾਰਾਂ ਨੂੰ ਕਿਸੇ ਵੀ ਦਹਿਸ਼ਤ ਅਤੇ ਗੁਮਰਾਹ ਪ੍ਰਚਾਰ ਦਾ ਸ਼ਿਕਾਰ ਹੋਣ ਦੀ ਜਰੂਰਤ ਨਹੀਂ ਹੈ। ਸੂਬੇ ਵਿੱਚ ਗੈਸ ਸਟੋਰੇਜ ਜਰੂਰਤ ਅਨੁਸਾਰ ਕਾਫੀ ਹੈ ਅਤੇ ਲੋਕਾਂ ਨੂੰ ਗੈਸ ਸਪਲਾਈ ਨਾਲ ਸਬੰਧਿਤ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਸਾਫਤੌਰ ‘ਤੇ ਕਿਹਾ ਕਿ ਐਲਪੀਜੀ ਗੈਸ ਦਾ ਕੋਈ ਵੀ ਅਦਾਰਾ ਜਾਂ ਨਿਜੀ ਕੰਪਨੀ, ਏਜੰਸੀ ਅਤੇ ਹੋਲਸੇਲਰ ਵੱਧ ਸਟੋਰੇਜ, ਜਮ੍ਹਾਖੋਰੀ, ਕਾਲਾਬਾਜਾਰੀ ਅਤੇ ਬਲੈਕਮੇਲਿੰਗ ਨਾ ਕਰਨ। ਇਸ ਦੇ ਲਈ ਅਧਿਕਾਰੀਆਂ ਨੂੰ ਸਖਤ ਨਿਗਰਾਨੀ ਦੇ ਆਦੇਸ਼ ਦਿੱਤੇ ਗਏ ਹਨ। ਜੇਕਰ ਕੋਈ ਵੀ ਅਜਿਹੀ ਹਰਕਤ ਕਰਦੇ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ।