Sunday, November 9Malwa News
Shadow

ਵਿਸ਼ਵ ਨੌਜਵਾਨ ਹੁਨਰ ਦਿਨ ਆਯੋਜਿਤ

ਬਠਿੰਡਾ, 15 ਜੁਲਾਈ : ਆਰ ਸੇਟੀ, ਟ੍ਰੇਨਿੰਗ ਸੰਸਥਾ ’ਚ ਅੱਜ ਵਿਸ਼ਵ ਨੌਜਵਾਨ ਹੁਨਰ ਦਿਨ ਮਨਾਇਆ ਗਿਆ। ਇਸ ਮੌਕੇ ਟ੍ਰੇਨਿੰਗ ਪ੍ਰਾਪਤ ਕਰ ਰਹੇ ਸਿਖਿਆਰਥੀਆਂ ਨੂੰ ਹੁਨਰ ਦੀ ਮਹੱਤਤਾ ਬਾਰੇ ਸ੍ਰੀ ਬਲਵੰਤ ਸਿੰਘ ਮੈਨੇਜਰ, ਡੀ .ਪੀ.ਐੱਮ.ਯੂ . ਸਕਿੱਲ ਡਿਵੈਲਪਮੈਂਟ ਨੇ ਦੱਸਿਆ ਕਿ ਕਿਵੇਂ ਘੱਟ ਪੜ੍ਹੇ-ਲਿਖੇ ਲੜਕੇ-ਲੜਕੀਆਂ ਵੀ ਹੁਨਰ ਪ੍ਰਾਪਤ ਕਰ ਕੇ ਆਤਮ ਨਿਰਭਰ ਹੀ ਨਹੀਂ ਸਗੋਂ ਸਵੈ-ਰੁਜਗਾਰ ਸ਼ੁਰੂ ਕਰ ਕਿ ਹੋਰਾਂ ਨੂੰ ਵੀ ਰੁਜਗਾਰ ਦੇਣ ਵਿਚ ਸਹਾਈ ਹੋ ਸਕਦੇ ਹਨ।

ਇਸ ਮੌਕੇ ਸ੍ਰੀ ਬਲਵੰਤ ਸਿੰਘ ਨੇ ਸਿਖਿਆਰਥੀਆਂ ਨੂੰ ਹਮੇਸ਼ਾ ਆਪਣੇ ਸਕਿੱਲ ਦੇ ਵਿਕਾਸ ਕਰਦੇ ਰਹਿਣ ਲਈ ਅਤੇ ਹੋਰਾਂ ਜਰੂਰਤਮੰਦ ਅਤੇ ਹੁਨਰ ਤੇ ਅਧਾਰਿਤ ਤਰੱਕੀ ਦੇ ਇੱਛੁਕ ਵੱਧ ਪੜ੍ਹੇ ਲਿਖੇ ਵਰਗ ਨੂੰ ਵੀ ਸਕਿੱਲ ਨਾਲ ਜੁੜਨ ਦੀ ਅਪੀਲ ਵੀ ਕੀਤੀ।  

ਇਸ ਮੌਕੇ ਸਿਖਲਾਈ ਪ੍ਰਾਪਤ ਕਰ ਕੇ ਆਪਣਾ ਸਵੈ ਰੁਜਗਾਰ ਸ਼ੁਰੂ ਕਰ ਚੁੱਕੇ ਚਾਰ ਲੜਕੇ-ਲੜਕੀਆਂ ਨੂੰ ਆਰ ਸੇਟੀ ਦੇ ਡਾਇਰੈਕਟਰ ਸ੍ਰੀ ਰਾਜੀਵ ਸਹਿਗਲ ਅਤੇ ਮੈਨੇਜਰ ਸੋਸ਼ਲ ਮੋਬਿਲਿਜੇਸਨ ਡੀ.ਪੀ.ਐੱਮ.ਯੂ ਸ੍ਰੀ ਬਲਵੰਤ ਸਿੰਘ ਵਲੋਂ ਸਨਮਾਨਿਤ ਵੀ ਕੀਤਾ ਗਿਆ।

ਇਸ ਸਮੇਂ ਸੰਸਥਾ ਦੇ ਟ੍ਰੇਨਰ ਸ੍ਰੀਮਤੀ ਸੋਨੀਆ, ਸ੍ਰੀਮਤੀ ਹਰਪ੍ਰੀਤ ਕੌਰ, ਸ੍ਰੀ ਜਸਪ੍ਰੀਤ ਅਤੇ ਸਮੂਹ ਸਟਾਫ ਆਦਿ ਹਾਜ਼ਰ ਰਿਹਾ।