Sunday, November 9Malwa News
Shadow

ਵਿਜੀਲੈਂਸ ਬਿਊਰੋ ਵੱਲੋਂ ਫ਼ਿਰੋਜ਼ਪੁਰ ਸ਼ਹਿਰ ਤੋਂ ਮੱਲਾਵਾਲਾ ਤੱਕ ਓ.ਡੀ.ਆਰ. 20 ਸੜਕ ਦੀ ਕੀਤੀ ਗਈ ਚੈਕਿੰਗ

ਫ਼ਿਰੋਜ਼ਪੁਰ, 07 ਅਗਸਤ 2024:

ਸ਼੍ਰੀ ਕੇਵਲ ਕ੍ਰਿਸ਼ਨ ਡੀ.ਐਸ.ਪੀ. ਵਿਜੀਲੈਂਸ ਬਿਊਰੋ, ਯੂਨਿਟ ਫ਼ਿਰੋਜ਼ਪੁਰ ਵੱਲੋਂ ਸ਼ਿਕਾਇਤ ਪ੍ਰਾਪਤ ਹੋਣ ’ਤੇ ਫ਼ਿਰੋਜ਼ਪੁਰ ਸੜਕ ਤੋਂ ਮੱਲਾਵਾਲਾ ਤੱਕ ਓ.ਡੀ.ਆਰ. 20 ਸੜਕ ਦੀ ਅਚਨਚੇਤ ਚੈਕਿੰਗ ਤਕਨੀਕੀ ਟੀਮ ਜਿਸ ਵਿੱਚ ਐਸ.ਡੀ.ਓ ਜੋਗਿੰਦਰ ਸਿੰਘ, ਜੇ.ਈ. ਪਰਮਿੰਦਰ ਸਿੰਘ ਪੰਜਾਬ ਮੰਡੀ ਬੋਰਡ ਜ਼ੀਰਾ ਅਤੇ ਰਜਨੀਸ਼ ਸਹਿਗਲ ਜੇ.ਈ. ਪੀ.ਡਬਲਯੂ.ਡੀ. ਫ਼ਿਰੋਜ਼ਪੁਰ ਵੱਲੋਂ ਕੀਤੀ ਗਈ।

ਸ਼੍ਰੀ ਕੇਵਲ ਕ੍ਰਿਸ਼ਨ ਡੀ.ਐਸ.ਪੀ. ਵਿਜੀਲੈਂਸ ਬਿਊਰੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਉਪਰੋਕਤ ਸੜਕ ’ਤੇ ਆਰ.ਡੀ. 7:34 ਕਿਲੋਮੀਟਰ ਤੋਂ ਲੈ ਕੇ 11.800 ਕਿਲੋਮੀਟਰ ਤੱਕ ਕਰੀਬ 4.50 ਕਿਲੋਮੀਟਰ ਸੜਕ ਉੱਤੇ ਕੀਤਾ ਗਿਆ ਪ੍ਰੀਮਿਕਸ ਦਾ ਕੰਮ ਪੂਰੀ ਤਰਾਂ ਉੱਖੜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੜਤਾਲ ਜਾਰੀ ਹੈ ਅਤੇ ਪੰਜਾਬ ਸਰਕਾਰ ਦੇ ਵਿੱਤੀ ਨੁਕਸਾਨ ਦੀ ਜ਼ਿੰਮੇਵਾਰੀ ਨਿਰਧਾਰਿਤ ਕੀਤੀ ਜਾ ਰਹੀ ਹੈ।