Monday, November 10Malwa News
Shadow

ਯੂ ਪੀ ਵਿਚ ਮਨਾਇਆ ਗਿਆ ਬਾਬਾ ਫਰੀਦ ਜੀ ਦਾ ਮੇਲਾ

ਫਰੀਦਕੋਟ : ਬਾਬਾ ਫਰੀਦੀ ਜੀ ਦਾ 550ਵਾਂ, ਉਰਸ (ਪੰਜ ਦਿਨਾਂ), ਰਜਬਪੁਰ, ਜਿਲ੍ਹਾਂ ਅਮਰੋਹਾ (ਯੂ.ਪੀ.) ਵਿਖੇ ਮਨਾਇਆ ਗਿਆ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫਰੀਦਕੋਟ ਤੋਂ ਵਿਸ਼ੇਸ਼ ਡੈਲੀਗੇਸ਼ਨ ਨੇ ਸ਼ਿਰਕਤ ਕੀਤੀ। ਡੈਲੀਗੇਸ਼ਨ ਵਿੱਚ ਪ੍ਰੋ: ਡਾ. ਰਾਜੀਵ ਸੂਦ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਐਲਥ ਸਾਇੰਸਜ਼, ਮੈਡਮ ਰੀਵਾ ਸੂਦ, ਗਗਨ ਦੀਪ ਸਿੰਘ, ਜਸਵੰਤ ਸਿੰਘ ਕੁੱਲ ਅਤੇ ਹੋਰ ਫਰੀਦਕੋਟ ਦੇ ਪਤਵੰਤੇ ਸ਼ਾਮਲ ਸਨ। ਬਾਬਾ ਫਰੀਦ ਜੀ ਦੇ 27ਵੀਂ ਪੀੜ੍ਹੀ ਗੱਦੀ ਨਸ਼ੀਨ ਖੁਆਜਾ ਰਸ਼ੀਦ ਸਲੀਮ ਫਰੀਦੀ ਜੀ ਨੇ ਫਰੀਦਕੋਟ ਤੋਂ ਆਏ ਡੈਲੀਗੇਸ਼ਨ ਨੂੰ ਜੀ ਆਇਆਂ ਕਿਹਾ ਅਤੇ ਪ੍ਰੋ: ਡਾ. ਰਾਜੀਵ ਸੂਦ ਵਾਈਸ ਚਾਂਸਲਰ, ਬੀ.ਐੱਫ.ਯੂ.ਐੱਚ.ਐੱਸ. ਨੂੰ ਸਿਰੋਪਾਓ ਅਤੇ ਵਿਸ਼ੇਸ਼ ਸਨਮਾਨਚਿਨ੍ਹ ਨਾਲ ਸਨਮਾਨਿਤ ਕੀਤਾ ਗਿਆ।