Sunday, November 9Malwa News
Shadow

ਫਿਰੋਜ਼ਪੁਰ ਦਿਹਾਤੀ ਹਲਕੇ ਵਿੱਚ ਬਣਨਗੀਆਂ ਐਸ.ਸੀ. ਭਾਈਚਾਰੇ ਲਈ ਨਵੀਆਂ ਧਰਮਸ਼ਾਲਾਵਾਂ- ਰਜਨੀਸ਼ ਦਹੀਯਾ 

ਫਿਰੋਜ਼ਪੁਰ 6 ਅਗਸਤ 2024. 

 ਹਲਕਾ ਫਿਰੋਜ਼ਪੁਰ ਦਿਹਾਤੀ ਦੇ ਬਲਾਕ ਘੱਲ ਖੁਰਦ ਅਧੀਨ ਆਉਂਦੇ ਪਿੰਡਾਂ ਵਿੱਚ ਦਲਿਤ ਭਾਈਚਾਰੇ ਲਈ ਨਵੀਆਂ ਧਰਮਸ਼ਾਲਾਵਾਂ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਪੁਰਾਣੀਆਂ ਧਰਮਸ਼ਾਲਾਵਾਂ ਦੀ ਰਿਪੇਅਰ ਕੀਤੀ ਜਾਵੇਗੀ। ਬਲਾਕ ਘੱਲ ਖੁਰਦ ਦੇ ਅਫਸਰਾਂ ਅਤੇ ਸਟਾਫ ਨਾਲ ਮੀਟਿੰਗ ਕਰਨ ਤੋਂ ਬਾਅਦ ਹਲਕਾ ਵਿਧਾਇਕ ਰਜਨੀਸ਼ ਦਈਆ ਨੇ ਇਹ ਜਾਣਕਾਰੀ ਸਾਂਝੀ ਕੀਤੀ। 

    ਵਿਧਾਇਕ ਸ਼੍ਰੀ ਦਹੀਯਾ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਘੱਲ ਖੁਰਦ ਬਲਾਕ ਦੇ 45 ਪਿੰਡਾਂ ਵਿੱਚ ਕਰੀਬ 4 ਕਰੋੜ 34 ਲੱਖ ਰੁਪਏ ਦੇ ਲਾਗਤ ਨਾਲ ਨਵੀਆਂ ਧਰਮਸ਼ਾਲਾਵਾਂ ਬਣਾਈਆਂ ਜਾਣਗੀਆਂ। ਇਸ ਤੋਂ ਇਲਾਵਾ 32 ਪਿੰਡਾਂ ਵਿੱਚ ਪੁਰਾਣੀ ਧਰਮਸ਼ਾਲਾਵਾਂ ਦੀ ਰਿਪੇਅਰ ਲਈ 2 ਕਰੋੜ 31 ਲੱਖ ਰੁਪਏ ਦਾ ਖਰੜਾ ਤਿਆਰ ਕੀਤਾ ਗਿਆ। ਉਨ੍ਹਾਂ  ਨੇ ਦੱਸਿਆ ਕਿ ਐਸਸੀ ਭਾਈਚਾਰੇ ਵਾਸਤੇ ਵਿਕਾਸ ਕਾਰਜਾਂ ਨੂੰ ਹਮੇਸ਼ਾ ਹੀ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਮਮਦੋਟ ਬਲਾਕ ਅਤੇ ਫਿਰੋਜ਼ਪੁਰ ਸ਼ਹਿਰੀ ਬਲਾਕ ਵਿੱਚ ਅਧੀਨ ਪੈਂਦੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਪਿੰਡਾਂ ਲਈ ਵੀ ਜਲਦ ਐਸੀ ਭਾਈਚਾਰੇ ਲਈ ਨਵੀਆਂ ਧਰਮਸ਼ਾਲਾਵਾਂ ਅਤੇ ਪੁਰਾਣੀਆਂ ਧਰਮਸ਼ਾਲਾ ਦੀ ਰਿਪੇਅਰ ਸਬੰਧੀ ਪ੍ਰੋਜੈਕਟ ਪ੍ਰਪੋਜਲਾਂ ਤਿਆਰ ਕਰਕੇ ਉਨਾਂ ਦੀ ਮਨਜ਼ੂਰੀ ਅਤੇ ਵਿਕਾਸ ਕਾਰਜ ਸ਼ੁਰੂ ਕਰਵਾਉਣ ਦੀ ਪ੍ਰਵਾਨਗੀ ਲਈ ਪ੍ਰਪੋਜਲਾਂ ਪੰਚਾਇਤੀ ਵਿਭਾਗ ਨੂੰ ਭੇਜੀਆਂ ਜਾਣਗੀਆਂ।