Sunday, November 9Malwa News
Shadow

ਦੀ ਸਹਿਯੋਗ ਕਰੈਡਿਟ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ ਦੀ ਜਨਰਲ ਬਾੱਡੀ ਦੀ ਅਬੋਹਰ ਵਿਖੇ ਹੋਈ ਮੀਟਿੰਗ

ਫਾਜਿਲਕਾ 10 ਜੁਲਾਈ
ਦੀ ਸਹਿਯੋਗ ਕਰੈਡਿਟ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ, ਅਬੋਹਰ ਦੀ ਜਨਰਲ ਬਾੱਡੀ ਮੀਟਿੰਗ ਅਬੋਹਰ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਡਾ. ਸੇਨੂ ਦੁੱਗਲ, ਡਿਪਟੀ ਕਮਿਸ਼ਨਰ, ਫਾਜਿਲਕਾ-ਕਮ-ਰਿਟਰਨਿੰਗ ਅਫਸਰ ਵੱਲੋਂ ਕੀਤੀ ਗਈ।
ਉਹਨਾਂ ਵੱਲੋਂ 18 ਜੂਨ 2024 ਤੋਂ ਚੱਲ ਰਹੀ ਇਸ ਸੋਸਾਇਟੀ ਦੀ ਚੋਣ ਦਾ ਨਤੀਜਾ ਘੋਸ਼ਿਤ ਕੀਤਾ ਅਤੇ ਇਸ ਸਬੰਧੀ ਅਗਲੀ ਚੋਣ ਪ੍ਰਕੀਰਿਆ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਉਹਨਾਂ ਵੱਲੋਂ ਨਵੇਂ ਚੁਣੇ ਗਏ 7 ਬੋਰਡ ਆਫ਼ ਡਾਇਰੈਕਟਰਜ਼ ਨੂੰ ਵਧਾਈ ਦਿੱਤੀ ਗਈ। ਦੀ ਸਹਿਯੋਗ ਕਰੈਡਿਟ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ ਅਬੋਹਰ ਦੇ ਅਹੁਦੇਦਾਰਾਂ ਦੀ ਚੋਣ 11 ਜੁਲਾਈ 2024 ਨੂੰ ਦਫਤਰ ਡਿਪਟੀ ਕਮਿਸ਼ਨਰ, ਫਾਜਿਲਕਾ ਵਿਖੇ ਕੀਤੀ ਜਾਵੇਗੀ।
ਇਸ ਮੌਕੇ ਤੇ ਸ੍ਰੀ ਸੋਨੂੰ ਮਹਾਜਨ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫਾਜਿਲਕਾ, ਸ੍ਰੀ ਗੁਰਸੰਤਵੀਰ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਅਬੋਹਰ ਅਤੇ ਹੋਰ ਸੋਸਾਇਟੀ ਮੈਂਬਰ ਮੌਜੂਦ ਸਨ।